Happy Birthday: ਸਾਊਥ ਸੁਪਰ ਸਟਾਰ ਨਾਗਾਅਰਜੁਨ ਦਾ ਅੱਜ ਹੈ ਜਨਮਦਿਨ , ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
Happy Birthday: ਸਾਊਥ ਸੁਪਰ ਸਟਾਰ ਨਾਗਾਅਰਜੁਨ ਦਾ ਅੱਜ ਹੈ ਜਨਮਦਿਨ , ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
Happy Birthday Nagarjuna: ਸਾਊਥ ਸੁਪਰ ਸਟਾਰ ਨਾਗਾਅਰਜੁਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ 'ਬ੍ਰਹਮਾਸਤਰ' ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਨਾਗਾਅਰਜੁਨ ਅੱਜ ਆਪਣਾ 63ਵਾਂ ਜਨਮਦਿਨ ਮਨਾ ਰਹੇ ਹਨ। ਆਓ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ।
image From intsagram
ਸਾਊਥ ਸੁਪਰਸਟਾਰ ਨਾਗਾਅਰਜੁਨ ਦਾ ਪੂਰਾ ਨਾਂਅ ਨਾਗਾਅਰਜੁਨ ਅਕੀਨੇਨੀ ਹੈ। ਨਾਗਾਅਰਜੁਨ ਨੇ ਆਪਣੀ ਚੰਗੀ ਅਦਾਕਾਰੀ ਦੇ ਨਾਲ ਨਾਂ ਮਹਿਜ਼ ਸਾਊਥ ਫ਼ਿਲਮ ਇੰਡਸਟਰੀ ਸਗੋਂ ਬਾਲੀਵੁੱਡ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੀਆਂ ਫਿਲਮਾਂ ਬਾਲੀਵੁੱਡ ''ਚ ਬਹੁਤੀਆਂ ਸਫ਼ਲ ਨਹੀਂ ਰਹੀਆਂ ਪਰ ਲੋਕ ਉਨ੍ਹਾਂ ਨੂੰ ਬਤੌਰ ਹੀਰੋ ਕਾਫੀ ਪਸੰਦ ਕਰਦੇ ਹਨ।
ਇੱਕ ਸ਼ਾਨਦਾਰ ਅਭਿਨੇਤਾ ਹੋਣ ਤੋਂ ਇਲਾਵਾ, ਨਾਗਾਅਰਜੁਨ ਇੱਕ ਫ਼ਿਲਮ ਨਿਰਮਾਤਾ ਅਤੇ ਕਾਰੋਬਾਰੀ ਵੀ ਹਨ। ਇਸ ਦੇ ਨਾਲ ਹੀ ਉਹ ਆਪਣੀਆਂ ਫਿਲਮਾਂ ਨੂੰ ਲੈ ਕੇ ਜਿੰਨੀ ਚਰਚਾ 'ਚ ਰਹੇ ਹਨ, ਓਨ੍ਹਾਂ ਹੀ ਆਪਣੀ ਨਿੱਜੀ ਜ਼ਿੰਦਗੀ ਤੋਂ ਵੀ ਸੁਰਖੀਆਂ 'ਚ ਰਹੀ ਹੈ।
image From intsagram
ਨਾਗਾਅਰਜੁਨ ਦਾ ਜਨਮ 29 ਅਗਸਤ 1959 ਨੂੰ ਮਦਰਾਸ ਵਿੱਚ ਹੋਇਆ ਸੀ। ਨਾਗਾਅਰਜੁਨ ਮਸ਼ਹੂਰ ਕਲਾਕਾਰ ਅਕੀਨੇਨੀ ਨਾਗੇਸ਼ਵਰ ਰਾਓ ਦੇ ਪੁੱਤਰ ਹਨ। ਫ਼ਿਲਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨਾਗਾਅਰਜੁਨ ਨੂੰ ਬਚਪਨ ਤੋਂ ਹੀ ਸਿਨੇਮਾ ਵਿੱਚ ਦਿਲਚਸਪੀ ਰੱਖਦੇ ਸਨ। ਇਸ ਦੇ ਚੱਲਦੇ ਉਨ੍ਹਾਂ ਨੇ ਨਿੱਕੀ ਉਮਰੇ ਹੀ ਬਤੌਰ ਬਾਲ ਕਲਾਕਾਰ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਸਾਲ 1986 ਦੀ ਤੇਲਗੂ ਫ਼ਿਲਮ ਵਿਕਰਮ ਵਿੱਚ ਇੱਕ ਲੀਡ ਐਕਟਰ ਵਜੋਂ ਉਨ੍ਹਾਂ ਨੇ ਆਪਣੀ ਸ਼ੁਰੂਆਤ ਕੀਤੀ। ਇਸੇ ਸਾਲ ਉਨ੍ਹਾਂ ਦੀਆਂ ਦੋ ਫਿਲਮਾਂ 'ਕੈਪਟਨ ਨਾਗਾਅਰਜੁਨ' ਅਤੇ 'ਅਰਨਿਆਕੰਡਾ' ਆਈਆਂ, ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਮਗਰੋਂ ਨਾਗਾਅਰਜੁਨ ਨੇ ਕਦੇ ਪਿਛੇ ਮੁੜ ਕੇ ਨਹੀਂ ਵੇਖਿਆ।
ਨਾਗਾਅਰਜੁਨ ਨੇ ਸਾਲ 1984 'ਚ ਲਕਸ਼ਮੀ ਡੱਗੂਬਾਤੀ ਨਾਲ ਵਿਆਹ ਕੀਤਾ ਸੀ ਪਰ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। 6 ਸਾਲਾਂ ਬਾਅਦ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ। 1990 ਵਿੱਚ ਉਨ੍ਹਾਂ ਦੇ ਤਲਾਕ ਤੋਂ ਬਾਅਦ, ਨਾਗਾਰਜੁਨ ਨੇ 1992 ਵਿੱਚ ਅਦਾਕਾਰਾ ਅਮਲਾ ਅਕੀਨੇਨੀ ਨਾਲ ਵਿਆਹ ਕੀਤਾ। ਨਾਗਾਅਰਜੁਨ ਦੇ ਦੋ ਪੁੱਤਰ ਹਨ, ਪਹਿਲੇ ਵਿਆਹ ਤੋਂ ਨਾਗਾ ਚੈਤੰਨਿਆ ਅਤੇ ਦੂਜੇ ਵਿਆਹ ਤੋਂ ਅਖਿਲ ਅਕੀਨੇਨੀ। ਨਾਗਾ ਚੈਤੰਨਿਆ ਅਤੇ ਅਖਿਲ ਅਕੀਨੇਨੀ ਦੋਵੇਂ ਸਾਊਥ ਸਿਨੇਮਾ ਦੇ ਮਸ਼ਹੂਰ ਸਿਤਾਰੇ ਹਨ।
image From intsagram
ਹੋਰ ਪੜ੍ਹੋ: Health Update: ਰਾਜੂ ਸ਼੍ਰੀਵਾਸਤਵ ਦੀ ਸਿਹਤ 'ਚ ਹੋਇਆ ਸੁਧਾਰ, ਡਾਕਟਰਾਂ ਨੇ ਜਾਰੀ ਕੀਤਾ ਨਵਾਂ ਅਪਡੇਟ
ਮੀਡੀਆ ਰਿਪੋਰਟਸ ਦੇ ਮੁਤਾਬਕ ਨਾਗਾਅਰਜੁਨ ਵਿਆਹੇ ਸਨ ਪਰ ਇਸ ਦੇ ਬਾਵਜੂਦ ਉਹ ਬਾਲੀਵੁੱਡ ਅਦਾਕਾਰਾ ਤੱਬੂ ਨੂੰ ਬਹੁਤ ਪਸੰਦ ਕਰਦੇ ਸਨ। ਨਾਗਾਅਰਜੁਨ ਤੇ ਤੱਬੂ ਦਾ ਅਫੇਅਰ 10 ਸਾਲਾਂ ਤੱਕ ਚੱਲਿਆ ਪਰ ਨਾਗਾਅਰਜੁਨ ਤੱਬੂ ਨਾਲ ਪਿਆਰ ਕਰਦੇ ਸਨ, ਪਰ ਉਹ ਆਪਣਾ ਵਿਆਹ ਨਹੀਂ ਤੋੜਨਾ ਚਾਹੁੰਦੇ ਸਨ। ਇਸ ਲਈ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ।
ਜਲਦ ਹੀ ਨਾਗਾਅਰਜੁਨ ਇੱਕ ਵਾਰ ਫਿਰ ਬਾਲੀਵੁੱਡ ਦੀ ਫ਼ਿਲਮ 'ਬ੍ਰਹਮਾਸਤਰ' ਦੇ ਵਿੱਚ ਨਜ਼ਰ ਆਉਣਗੇ। ਨਾਗਾਅਰਜੁਨ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
