ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਪਤੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਆਸਟ੍ਰੇਲੀਆ ‘ਚ ਘੁੰਮਦੀ ਨਜ਼ਰ ਆਈ ਜੋੜੀ

written by Shaminder | August 17, 2022

ਹਰਭਜਨ ਮਾਨ (Harbhajan Mann) ਇਨ੍ਹੀਂ ਦਿਨੀਂ ਵਿਦੇਸ਼ ਟੂਰ ‘ਤੇ ਹਨ । ਜਿੱਥੇ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਹੈ । ਗਾਇਕ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਲਗਾਤਾਰ ਵੀਡੀਓ ਸਾਂਝੇ ਕਰ ਰਿਹਾ ਹੈ । ਜਿੱਥੇ ਉਹ ਆਪਣੇ ਸ਼ੋਅ ਦੇ ਨਾਲ ਨਾਲ ਵਿਦੇਸ਼ ‘ਚ ਘੁੰਮਣ ਦਾ ਅਨੰਦ ਵੀ ਲੈ ਰਿਹਾ ਹੈ ।ਗਾਇਕ ਹਰਭਜਨ ਮਾਨ ਦੀ ਪਤਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਮਨ ਮਾਨ ਨੇ ਇਸ ਜਗ੍ਹਾ ਦੇ ਬਾਰੇ ਜਾਣਕਾਰੀ ਦਿੱਤੀ ਹੈ ।

harbhajan And harman mann-min (1)

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਹਰਮਨ ਮਾਨ ਨੇ ਲਿਖਿਆ ਕਿ ਹਰਮਨ ਕੇਪ ਬਾਇਰਨ ਲਾਈਟਹਾਊਸ ਆਸਟ੍ਰੇਲੀਆ ਦਾ ਸਭ ਤੋਂ ਪੂਰਬੀ ਰੋਸ਼ਨੀ ਹੈ ਜੋ ਮੁੱਖ ਭੂਮੀ ਦੇ ਸਭ ਤੋਂ ਪੂਰਬੀ ਬਿੰਦੂ 'ਤੇ ਸਥਿਤ ਹੈ। ਇਹ ਆਸਟ੍ਰੇਲੀਆ ਦਾ ਸਭ ਤੋਂ ਸ਼ਕਤੀਸ਼ਾਲੀ ਲਾਈਟਹਾਊਸ ਵੀ ਹੈ। ਬਾਇਰਨ ਬੇ ਬ੍ਰਿਸਬੇਨ ਤੋਂ ਦੋ ਘੰਟੇ ਦੀ ਡਰਾਈਵ 'ਤੇ ਇੱਕ ਸੁੰਦਰ ਸਥਾਨ ਹੈ।

harman maan And harbhajan Mann-mi image From instagram

ਹੋਰ ਪੜ੍ਹੋ : ਹਰਭਜਨ ਮਾਨ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ‘ਮੇਰੇ ‘ਤੇ ਹਰਮਨ ਲਈ ਸੁਭਾਗਾ ਸਮਾਂ’

ਇਹ ਦੱਖਣ-ਪੂਰਬੀ ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ ਦਾ ਇੱਕ ਤੱਟਵਰਤੀ ਸ਼ਹਿਰ ਹੈ। ਇਹ ਇੱਕ ਪ੍ਰਸਿੱਧ ਛੁੱਟੀਆਂ ਦਾ ਸਥਾਨ ਹੈ, ਜੋ ਇਸਦੇ ਬੀਚਾਂ, ਸਰਫਿੰਗ ਅਤੇ ਸਕੂਬਾ ਡਾਈਵਿੰਗ ਸਾਈਟਾਂ ਲਈ ਜਾਣਿਆ ਜਾਂਦਾ ਹੈ। ਅਸੀਂ ਇੱਕ ਪਿਆਰੇ, ਨਿੱਘੇ ਅਤੇ ਚਮਕਦਾਰ ਧੁੱਪ ਵਾਲੇ ਦਿਨ 'ਤੇ ਸਾਹ ਲੈਣ ਦਾ ਆਨੰਦ ਮਾਣਿਆ! ।

harman Mann- image From instagram

ਹਰਭਜਨ ਮਾਨ ਦੀ ਪਤਨੀ ਅਕਸਰ ਆਪਣੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਦੋਵੇਂ ਆਪਣੇ ਕੰਮ ਦੇ ਨਾਲ-ਨਾਲ ਕੁਦਰਤ ਦੇ ਨਜ਼ਾਰਿਆਂ ਦਾ ਵੀ ਅਨੰਦ ਮਾਣ ਰਹੇ ਹਨ ।

You may also like