ਹਰਬੀ ਸੰਘਾ ਨੇ ਗਾਇਕੀ ਵਾਲੇ ਕੱਢੇ ਵੱਟ, ਦੇਖੋ ਵੀਡੀਓ

Written by  Aaseen Khan   |  January 21st 2019 12:55 PM  |  Updated: January 21st 2019 12:55 PM

ਹਰਬੀ ਸੰਘਾ ਨੇ ਗਾਇਕੀ ਵਾਲੇ ਕੱਢੇ ਵੱਟ, ਦੇਖੋ ਵੀਡੀਓ

ਹਰਬੀ ਸੰਘਾ ਨੇ ਗਾਇਕੀ ਵਾਲੇ ਕੱਢੇ ਵੱਟ, ਦੇਖੋ ਵੀਡੀਓ : ਹਰਬੀ ਸੰਘਾ ਪੰਜਾਬੀ ਫਿਲਮ ਜਗਤ 'ਚ ਆਪਣੀ ਅਦਾਕਰੀ ਅਤੇ ਮਿਹਨਤ ਨਾਲ ਵੱਖਰੀ ਪਹਿਚਾਣ ਬਣਾਉਣ ਵਾਲਾ ਕਲਾਕਾਰ ਹੈ। ਹਰ ਇੱਕ ਫਿਲਮ 'ਚ ਆਪਣੇ ਕਿਰਦਾਰ 'ਚ ਪੂਰੀ ਜਾਨ ਪਾ ਦੇਣ ਵਾਲੇ ਹਰਬੀ ਸੰਘਾ ਜਿੱਥੇ ਵੀ ਜਾਂਦੇ ਨੇ ਰੌਣਕਾਂ ਲਗਾ ਦਿੰਦੇ ਹਨ। ਅਜਿਹਾ ਹੀ ਵੀਡੀਓ ਉਹਨਾਂ ਦਾ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਹਰਬੀ ਸੰਘਾ ਉੱਚੀ ਹੇਕ ਨਾਲ ਗਾਣਾ ਗਾ ਰਹੇ ਹਨ। ਅਤੇ ਭੰਗੜਾ ਵੀ ਪਾ ਰਹੇ ਹਨ।

 

View this post on Instagram

 

A post shared by harby sangha (@harbysangha) on

ਇਹਨਾਂ ਹੀ ਨਹੀਂ ਇਸ ਵੀਡੀਓ 'ਚ ਹਰਬੀ ਸੰਘਾ ਦੇ ਨਾਲ ਪੰਜਾਬੀ ਇੰਡਸਟਰੀ ਦੇ ਵੱਡੇ ਅਦਾਕਾਰ ਹੌਬੀ ਧਾਲੀਵਾਲ ਵੀ ਨਜ਼ਰ ਆ ਰਹੇ ਹਨ ਜਿਹੜੇ ਹਰਬੀ ਸੰਘਾ ਦਾ ਹੱਥ ਫੜਕੇ ਖੜੇ ਨਜ਼ਰ ਆ ਰਹੇ ਹਨ।

 

View this post on Instagram

 

Very close to gunman of CM....

A post shared by harby sangha (@harbysangha) on

ਹੋਰ ਵੇਖੋ : ਪਿਛਲੇ 20 ਸਾਲ ਤੋਂ ਪੰਜਾਬੀ ਸਿਨੇਮਾ ਦਾ ਬਦਲਦਾ ਰੰਗ ਰੂਪ

ਹਰਬੀ ਸੰਘਾ ਪੰਜਾਬੀ ਫ਼ਿਲਮਾਂ 'ਚ ਕਈ ਆਈਕੋਨਿਕ ਰੋਲ ਨਿਭਾ ਚੁੱਕੇ ਹਨ। ਜਿੰਨ੍ਹਾਂ 'ਚ ਫਿਲਮ ਰੱਬ ਦਾ ਰੇਡੀਓ , ਪ੍ਰਾਹੁਣਾ , ਲਾਵਾਂ ਫੇਰੇ ਵਰਗੀਆਂ ਫ਼ਿਲਮਾਂ 'ਚ ਨਿਭਾਏ ਕਿਰਦਾਰ ਨੇ ਕਾਫੀ ਤਾਰੀਫ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਹਰਬੀ ਸੰਘਾ ਤਰਸੇਮ ਜੱਸੜ ਦੀ ਆਉਣ ਵਾਲੀ ਫ਼ਿਲਮ 'ਰੱਬ ਦਾ ਰੇਡੀਓ 2 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network