ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਆਪਣੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

written by Rupinder Kaler | October 29, 2021

ਹਿਮਾਂਸ਼ੀ ਖੁਰਾਣਾ (Himanshi Khurana)  ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਆਪਣੇ ਭਵਿੱਖ ਦੇ ਪ੍ਰੋਜੈਕਟਾਂ ਨੂੰ ਲੈ ਕੇ ਗੱਲ ਕੀਤੀ ਹੈ । ਇਸ ਇੰਟਰਵਿਊ ਵਿੱਚ ਉਹਨਾਂ ਨੇ ਆਪਣੇ ਵਿਆਹ ਨੂੰ ਲੈ ਕੇ ਵੀ ਕਈ ਖੁਲਾਸੇ ਕੀਤੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ (himanshi khurana wedding) ਦਾ ਆਸਿਮ ਰਿਆਜ਼ ਨਾਲ ਹਾਲ ਹੀ ਵਿੱਚ ਨਵਾਂ ਗਾਣਾ ਰਿਲੀਜ਼ ਹੋਇਆ ਹੈ । ਇਸ ਗਾਣੇ ਵਿੱਚ ਦੋਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਇੰਟਰਵਿਊ ਵਿੱਚ ਹਿਮਾਂਸ਼ੀ ਨੇ ਆਸਿਮ ਨੂੰ ਲੈ ਕੇ ਵੀ ਕਈ ਖੁਲਾਸੇ ਕੀਤੇ । ਉਸ ਨੇ ਦੱਸਿਆ ਕਿ ਆਸਿਮ ਬਹੁਤ ਹੀ ਸ਼ਰਾਰਤੀ ਹੈ ।

Pic Courtesy: Instagram

ਹੋਰ ਪੜ੍ਹੋ :

ਘਰ ‘ਚ ਝਾੜੂ ਪੋਚਾ ਕਰਦੇ ਹੋਏ ਸਪਨਾ ਚੌਧਰੀ ਨੇ ਇੰਝ ਕੀਤਾ ਡਾਂਸ, ਵੀਡੀਓ ‘ਤੇ ਆ ਰਹੇ ਇਸ ਤਰ੍ਹਾਂ ਦੇ ਕਮੈਂਟਸ

Pic Courtesy: Instagram

ਆਸਿਮ ਹਮੇਸ਼ਾ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ । ਉਹ ਭਾਵੇਂ ਕੰਮ ਤੇ ਹੋਏ ਜਾਂ ਖਾਲੀ ਸਮੇਂ ਵਿੱਚ ਹੋਵੇ । ਹਿਮਾਂਸ਼ੀ (Himanshi Khurana)   ਨੇ ਦੱਸਿਆ ਕਿ ਜਦੋਂ ਆਸਿਮ ਉਸ ਦੇ ਨਾਲ ਸ਼ੂਟਿੰਗ ਤੇ ਹੁੰਦਾ ਹੈ ਤਾਂ ਉਸ ਦੀਆਂ ਅੱਧੀਆਂ ਸਮੱਸਿਆਵਾਂ ਘੱਟ ਜਾਂਦੀਆਂ ਹਨ । ਇਸ ਇੰਟਰਵਿਊ ਵਿੱਚ ਜਦੋਂ ਹਿਮਾਂਸ਼ੀ ਨੂੰ ਉਸ ਦੇ ਭਵਿੱਖ ਦੀਆਂ ਯੋਜਨਾਵਾਂ ਤੇ ਉਹ ਵਿਆਹ ਕਦੋਂ ਕਰਵਾਉਣ ਜਾ ਰਹੇ ਹਨ ਬਾਰੇ ਪੁੱਛਿਆ ਗਿਆ ਤਾਂ ਹਿਮਾਂਸ਼ੀ (Himanshi Khurana)   ਨੇ ਕਿਹਾ ‘ਮੈਂ ਇੰਡਸਟਰੀ ਵਿੱਚ ਸਾਲਾਂ ਤੋਂ ਕੰਮ ਕਰ ਰਹੀ ਹਾਂ ।

Himanshi Khurana Gets Treated At Hospital For Covid-19 Pic Courtesy: Instagram

ਪਰ ਆਸਿਮ ਲਈ ਇਹ ਸਭ ਕੁਝ ਨਵਾਂ ਹੈ ਕਿਉਂਕਿ ਉਸਦਾ ਕਰੀਅਰ ਹੁਣੇ ਸ਼ੁਰੂ ਹੋਇਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਸਨੂੰ ਵਰਤਮਾਨ ਵਿੱਚ ਹਰ ਚੀਜ਼ ਨੂੰ ਸੰਭਾਲਣ ਲਈ ਕੁਝ ਸਮਾਂ ਦੇਣਾ ਚਾਹੀਦਾ ਹੈ। ਜਦੋਂ ਅਸੀਂ ਵਿਆਹ ਬਾਰੇ ਪਲਾਨ ਕਰਾਂਗੇ ਤਾਂ ਹਰ ਕੋਈ ਜਾਣ ਜਾਵੇਗਾ।" ਤੁਹਾਨੂੰ ਦੱਸ ਦਿੰਦੇ ਹਾਂ ਕਿ ਆਸਿਮ ਅਤੇ ਹਿਮਾਂਸ਼ੀ (Himanshi Khurana)   ਦੋਵਾਂ ਨੇ ਬਿੱਗ ਬੌਸ ਦੇ ਸੀਜ਼ਨ 13 ਵਿੱਚ ਹਿੱਸਾ ਲਿਆ ਅਤੇ ਇਹ ਦੌਰਾਨ ਦੋਵੇਂ ਇੱਕ ਦੂਜੇ ਦੇ ਕਰੀਬ ਆਏ ਸਨ । ਦੋਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ।

You may also like