ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ Cannes Film Festival, ਦੋ ਭਾਰਤੀ ਹੀਰੋਇਨਾਂ ਕਰਨਗੀਆਂ ਇਸ ਫ਼ੈਸਟੀਵਲ 'ਚ ਸ਼ਿਰਕਤ
ਦੁਨੀਆ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਜੋਂ ਜਾਣਿਆ ਜਾਂਦਾ ਕਾਨਸ ਫਿਲਮ ਫੈਸਟੀਵਲ ਇੱਕ ਵਾਰ ਫਿਰ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਲਈ ਤਿਆਰ ਹੈ। 76ਵੇਂ ਕਾਨਸ ਫਿਲਮ ਫੈਸਟੀਵਲ ਦੀ ਉਡੀਕ ਬੇਸਬਰੀ ਨਾਲ ਕੀਤੀ ਜਾ ਰਹੀ ਸੀ। ਤਾਂ ਆਓ ਅੱਜ ਅਸੀਂ ਤੁਹਾਨੂੰ ਕਾਨਸ ਫਿਲਮ ਫੈਸਟੀਵਲ ਦੀ ਤਰੀਕ, ਇਸ ਫਿਲਮ ਫੈਸਟੀਵਲ ਵਿੱਚ ਕਿਹੜੇ ਕਿਹੜੇ ਭਾਰਤੀ ਬਾਲੀਵੁੱਡ ਸਿਤਾਰੇ ਸ਼ਿਰਕਤ ਕਰ ਸਕਦੇ ਹਨ, ਇਸ ਸਭ ਬਾਰੇ ਜਾਣਕਾਰੀ ਦਿਆਂਗੇ।
ਕਾਨਸ ਫਿਲਮ ਫੈਸਟੀਵਲ ਦਾ 76ਵਾਂ ਐਡੀਸ਼ਨ ਕੁਝ ਹੀ ਦਿਨਾਂ ਵਿੱਚ ਸ਼ੁਰੂ ਹੋਣ ਵਾਲਾ ਹੈ। ਰਿਪੋਰਟਾਂ ਦੇ ਅਨੁਸਾਰ, ਕਾਨਸ ਫਿਲਮ ਫੈਸਟੀਵਲ 16 ਮਈ 2023 ਯਾਨੀ ਕਿ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਲਗਭਗ 11 ਦਿਨਾਂ ਤੱਕ ਇਹ ਚੱਲੇਗਾ ਤੇ 27 ਮਈ ਨੂੰ ਸਮਾਪਤ ਹੋਵੇਗਾ। ਇਸ ਸਮੇਂ ਦੌਰਾਨ, ਫੈਸਟੀਵਲ ਵਿੱਚ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੀਆਂ ਕਈ ਫਿਲਮੀ ਹਸਤੀਆਂ ਸ਼ਿਰਕਤ ਕਰਨਗੀਆਂ। ਫ੍ਰੈਂਚ ਰਿਵੇਰਾ, ਫਰਾਂਸ ਦਾ ਇੱਕ ਮਨਮੋਹਕ ਤੱਟਵਰਤੀ ਖੇਤਰ ਹੈ ਜੋ ਕਾਨਸ ਫਿਲਮ ਫੈਸਟੀਵਲ 2023 ਲਈ ਮੇਜ਼ਬਾਨੀ ਦੇ ਕਰੇਗਾ। ਇਹ ਸ਼ਾਨਦਾਰ ਸਥਾਨ ਕਈ ਨਾਮੀ ਸ਼ਖਸੀਅਤਾਂ ਦੇ ਆਗਮਨ ਦਾ ਗਵਾਹ ਹੋਵੇਗਾ, ਜੋ ਆਪਣੀ ਮੌਜੂਦਗੀ ਨਾਲ ਰੈੱਡ ਕਾਰਪੇਟ ਉੱਤੇ ਚਾਰ ਚੰਨ ਲਾਉਣਗੇ। ਇਸ ਤੋਂ ਇਲਾਵਾ ਕਾਨਸ ਫਿਲਮ ਫੈਸਟੀਵਲ ਵਿੱਚ ਦੁਨੀਆ ਭਰ ਦੀਆਂ ਸ਼ਾਨਦਾਰ ਫਿਲਮਾਂ ਦਿਖਾਈਆਂ ਜਾਣਗੀਆਂ।
ਕਾਨਸ ਫਿਲਮ ਫੈਸਟੀਵਲ 2023 ਵਿੱਚ ਬਾਲੀਵੁੱਡ ਸਿਤਾਰੇ ਕਰਨਗੇ ਸ਼ਿਰਕਤ: ਮੀਡੀਆ ਰਿਪੋਰਟਾਂ ਦੇ ਅਨੁਸਾਰ, ਬਾਲੀਵੁੱਡ ਦੇ ਦੋ ਮਸ਼ਹੂਰ ਸਿਤਾਰਿਆਂ, ਅਨੁਸ਼ਕਾ ਸ਼ਰਮਾ ਅਤੇ ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਦੇ 76ਵੇਂ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪਿਟ ਉੱਤੇ ਦੇਸ਼ ਦਾ ਨਾਂ ਰੌਸ਼ਨ ਕਰ ਚੁਕੀਆਂ ਹਨ। ਦੋਵੇਂ ਹੀ ਆਪਣੇ ਅਦਾਕਾਰੀ ਦੇ ਹੁਨਰ ਤੇ ਸਟਾਈਲ ਸਟੇਟਮੈਂਟ ਲਈ ਪੂਰੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀਆਂ ਹਨ। ਜੋ ਲੋਕ ਕਾਨਸ ਫਿਲਮ ਫੈਸਟੀਵਲ ਨੂੰ ਫਾਲੋ ਕਰਦੇ ਹਨ, ਉਨ੍ਹਾਂ ਨੂੰ ਇੱਕ ਵਾਰ ਫਿਰ ਦਸ ਦੇਈਏ ਕਿ ਕੱਲ ਯਾਨੀ ਕਿ 16 ਮਈ ਨੂੰ ਫੈਸਟੀਵਲ ਸ਼ੁਰੂ ਹੋਣ ਜਾ ਰਿਹਾ ਹੈ ਤੇ ਭਾਰਤ ਤੋਂ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਖਾਸ ਤੌਰ ਉੱਤੇ ਸ਼ਿਰਕਤ ਕਰਨਗੀਆਂ।
- PTC PUNJABI