ਹਾਲੀਵੁੱਡ ਫ਼ਿਲਮ ‘ਓਪੇਨਹਾਈਮਰ’ ਨੂੰ ਲੈ ਕੇ ਵਿਵਾਦ, ਇਤਰਾਜ਼ਯੋਗ ਸੀਨ ਦੇ ਦੌਰਾਨ ਅਦਾਕਾਰ ਗੀਤਾ ਦਾ ਪਾਠ ਪੜ੍ਹਦਾ ਆਇਆ ਨਜ਼ਰ

ਹਾਲੀਵੁੱਡ ਫ਼ਿਲਮ ‘ਓਪੇਨਹਾਈਮਰ’ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਇਸ ‘ਚ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਦੇ ਦੌਰਾਨ ਭਾਗਵਦ ਗੀਤਾ ਦਾ ਪਾਠ ਕਰਦੇ ਹੋਏ ਅਦਾਕਾਰ ਸਿਲੀਅਨ ਮਰਫੀ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  July 22nd 2023 01:15 PM |  Updated: July 22nd 2023 01:15 PM

ਹਾਲੀਵੁੱਡ ਫ਼ਿਲਮ ‘ਓਪੇਨਹਾਈਮਰ’ ਨੂੰ ਲੈ ਕੇ ਵਿਵਾਦ, ਇਤਰਾਜ਼ਯੋਗ ਸੀਨ ਦੇ ਦੌਰਾਨ ਅਦਾਕਾਰ ਗੀਤਾ ਦਾ ਪਾਠ ਪੜ੍ਹਦਾ ਆਇਆ ਨਜ਼ਰ

ਹਾਲੀਵੁੱਡ ਫ਼ਿਲਮ ‘ਓਪੇਨਹਾਈਮਰ’  (oppenheimer) ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਇਸ ‘ਚ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਦੇ ਦੌਰਾਨ ਭਾਗਵਦ ਗੀਤਾ ਦਾ ਪਾਠ ਕਰਦੇ ਹੋਏ ਅਦਾਕਾਰ ਸਿਲੀਅਨ ਮਰਫੀ ਨਜ਼ਰ ਆ ਰਹੇ ਹਨ । ਇਹ ਫ਼ਿਲਮ ਬੀਤੇ ਦਿਨ ਹੀ ਰਿਲੀਜ਼ ਹੋਈ ਹੈ । ਜਿਸ ਤੋਂ ਬਾਅਦ ਇਸ ਫ਼ਿਲਮ ‘ਚ   ਜਿਸ ਤੋਂ ਬਾਅਦ ਫ਼ਿਲਮ ‘ਚ ਫ਼ਿਲਮਾਏ ਗਏ ਇੱਕ ਦ੍ਰਿਸ਼ ਨੂੰ ਲੈ ਕੇ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ ।  

ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਜਤਾਇਆ ਇਤਰਾਜ਼ 

ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਵੱਲੋਂ ਇਸ ‘ਤੇ ਕਰੜਾ ਇਤਰਾਜ਼ ਜਤਾਇਆ ਜਾ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ । ਇਸ ਦੇ ਨਾਲ ਹੀ ਕਈ ਲੋਕਾਂ ਵੱਲੋਂ ਇਸ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ।

ਇਸ ਦ੍ਰਿਸ਼ ‘ਚ ਫ਼ਿਲਮ ‘ਚ ਰਾਬਰਟ ਦੀ ਭੂਮਿਕਾ ਨਿਭਾ ਰਹੇ ਅਦਾਕਾਰ ਸਿਲੀਅਨ ਮਰਫੀ ਇਤਰਾਜ਼ਯੋਗ ਸੀਨ ਦੇ ਦੌਰਾਨ ਭਾਗਵਦ ਗੀਤਾ ਦਾ ਪਾਠ ਕਰਦਾ ਦਿਖਾਇਆ ਗਿਆ ਹੈ ।ਅਦਾਕਾਰ ਨੇ ਦੱਸਿਆ ਕਿ ਉਸ ਨੇ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਪਵਿੱਤਰ ਭਾਗਵਦ ਗੀਤ ਨੂੰ ਪੜ੍ਹਿਆ ਸੀ । ਪਰ ਇਸ ਸੀਨ ਦੇ ਦੌਰਾਨ ਭਾਗਵਦ ਗੀਤਾ ਦਾ ਪਾਠ ਕਰਨਾ ਅਦਾਕਾਰ ਨੂੰ ਮਹਿੰਗਾ ਪੈ ਗਿਆ ਹੈ ਅਤੇ ਲੋਕਾਂ ਵੱਲੋਂ ਇਸ ਫ਼ਿਲਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ । 

 

 

ਹੋਰ ਪੜ੍ਹੋ 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network