ਪੀਟੀਸੀ ਪੰਜਾਬੀ ਦੇ ਸ਼ੋਅ ‘ਹੁਨਰ ਪੰਜਾਬ ਦਾ’ ’ਚ ਹਿੱਸਾ ਲਓ ਤੇ ਜਿੱਤੋ 10 ਲੱਖ ਦਾ ਇਨਾਮ …!

Written by  Rupinder Kaler   |  June 12th 2020 10:35 AM  |  Updated: June 12th 2020 10:48 AM

ਪੀਟੀਸੀ ਪੰਜਾਬੀ ਦੇ ਸ਼ੋਅ ‘ਹੁਨਰ ਪੰਜਾਬ ਦਾ’ ’ਚ ਹਿੱਸਾ ਲਓ ਤੇ ਜਿੱਤੋ 10 ਲੱਖ ਦਾ ਇਨਾਮ …!

ਪੀਟੀਸੀ ਨੈੱਟਵਰਕ ਪੰਜਾਬ ਦੇ ਨੌਜਵਾਨਾਂ ਦੇ ਟੈਲੇਂਟ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਹਮੇਸ਼ਾ ਉਪਰਾਲੇ ਕਰਦਾ ਆ ਰਿਹਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ ਨੇ ਦੇਸ਼ ਦੁਨੀਆ ਨੂੰ ਕਈ ਨਾਮੀ ਗਾਇਕ ਤੇ ਹੁਨਰਮੰਦ ਨੌਜਵਾਨ ਦਿੱਤੇ ਹਨ । ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਪੀਟੀਸੀ ਪੰਜਾਬੀ ਇੱਕ ਹੋਰ ਸ਼ੋਅ ਲੈ ਕੇ ਆ ਰਿਹਾ ਹੈ ।

‘ਹੁਨਰ ਪੰਜਾਬ ਦਾ’ ਸ਼ੋਅ ਰਾਹੀਂ ਨੌਜਵਾਨਾਂ ਨੂੰ ਆਪਣਾ ਹਰ ਤਰ੍ਹਾਂ ਦਾ ਟੈਲੇਂਟ ਦਿਖਾਉਣ ਦਾ ਮੌਕਾ ਮਿਲੇਗਾ । ਇਸ ਸ਼ੋਅ ਵਿੱਚ ਜਿੱਤਣ ਵਾਲੇ ਨੌਜਵਾਨ ਨੂੰ 10 ਲੱਖ ਦੇ ਵੱਡੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ।ਜੇਕਰ ਤੁਹਾਡੇ ਕੋਲ ਵੀ ਹੈ ਕੋਈ ਹੁਨਰ ਤਾਂ ਅੱਜ ਹੀ ਹਿੱਸਾ ਲਓ ਪੀਟੀਸੀ ਪੰਜਾਬੀ ਦੇ ਸ਼ੋਅ ‘ਹੁਨਰ ਪੰਜਾਬ ਦਾ’ ਵਿੱਚ ।

ਇਸ ਸ਼ੋਅ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਤੁਹਾਨੂੰ ਆਪਣੇ ਟੈਲੇਂਟ ਦੀ 2 ਮਿੰਟ ਦੀ ਵੀਡੀਓ ਬਣਾ ਕੇ ‘ਪੀਟੀਸੀ ਪਲੇਅ’ ਐਪ ਤੇ ਅਪਲੋਡ ਕਰਨੀ ਹੋਵੇਗੀ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਂਨਲੋਡ ਕਰੋ ‘ਪੀਟੀਸੀ ਪਲੇਅ’ ਐਪ ਤੇ ਅਪਲੋਡ ਕਰੋ ਆਪਣੇ ਟੈਲੇਂਟ ਦੀ ਵੀਡੀਓ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network