ਸਕੂਲ ਦੀ ਇਸ ਗਰੁੱਪ ਫੋਟੋ 'ਚ ਛੁੱਪੀ ਹੋਈ ਹੈ ਬਾਲੀਵੁੱਡ ਦੀ ਦਬੰਗ ਅਦਾਕਾਰਾ, ਕੀ ਤੁਸੀਂ ਪਹਿਚਾਣਿਆ?

written by Lajwinder kaur | August 24, 2022

Guess Who: ਸੋਸ਼ਲ ਮੀਡੀਆ ਅਜਿਹੀ ਜਗ੍ਹਾ ਹੈ, ਜਿੱਥੇ ਹਰ ਰੋਜ਼ ਬਾਲੀਵੁੱਡ ਦੇ ਨਾਮੀ ਹਸਤੀਆਂ ਦੀਆਂ ਕਈ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਬਚਪਨ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਕੁਝ ਸਿਤਾਰੇ ਆਪਣੇ ਬਚਪਨ ਦੀਆਂ ਤਸਵੀਰਾਂ 'ਚ ਪਹਿਚਾਣੇ ਜਾਂਦੇ ਹਨ, ਉੱਥੇ ਹੀ ਕੁਝ ਨੂੰ ਪਹਿਚਾਣ ਪਾਉਣ ਕਾਫੀ ਮੁਸ਼ਕਿਲ ਆਉਂਦੀ ਹੈ।

ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਅਜਿਹੀ ਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਤੁਸੀਂ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੂੰ ਦੇਖ ਸਕਦੇ ਹੋ। ਇਹ ਉਸ ਦੇ ਸਕੂਲੀ ਦਿਨਾਂ ਦੀ ਤਸਵੀਰ ਹੈ, ਜਿਸ ਵਿੱਚ ਉਹ ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਨਾਲ ਨਜ਼ਰ ਆ ਰਹੀ ਹੈ। ਸਕੂਲ ਦੀ ਇਸ ਗਰੁੱਪ ਫੋਟੋ 'ਚ ਲੋਕ ਅਦਾਕਾਰਾ ਦੀ ਪਹਿਚਾਣ ਦੀ ਕੋਸ਼ਿਸ਼ ਕਰ ਰਹੇ ਹਨ।

inside image of bollywood actress image source Instagram

ਹੋਰ ਪੜ੍ਹੋ : ‘ਕਬੀਰ ਸਿੰਘ’ ਦੇ ਸੈੱਟ ‘ਤੇ ਕਿਆਰਾ ਅਡਵਾਨੀ ਦਾ ਕਿਉਂ ਕੀਤਾ ਸੀ ਸ਼ਾਹਿਦ ਕਪੂਰ ਨੂੰ ਥੱਪੜ ਮਾਰਨ ਦਾ ਮਨ, ਜਾਣੋ

ਤੁਹਾਨੂੰ ਦੱਸ ਦੇਈਏ ਕਿ ਸਕੂਲ ਦੇ ਦਿਨਾਂ ਦੀ ਇੱਕ ਅਦਾਕਾਰਾ ਦੀ ਇਹ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਇੱਕ ਗਰੁੱਪ ਫੋਟੋ ਹੈ ਅਤੇ ਅਦਾਕਾਰਾ ਹੇਠਾਂ ਤੋਂ ਦੂਜੀ ਲਾਈਨ ਵਿੱਚ ਮੌਜੂਦ ਹੈ। ਕੀ ਤੁਸੀਂ ਉਨ੍ਹਾਂ ਨੂੰ ਪਹਿਚਾਣਿਆ?

inside image of twinkle khana image source Instagram

ਜੇਕਰ ਤੁਸੀਂ ਅਜੇ ਵੀ ਨਹੀਂ ਪਹਿਚਾਣ ਪਾਏ ਤਾਂ ਦੱਸ ਦੇਈਏ ਕਿ ਇਸ ਗਰੁੱਪ ਫੋਟੋ ਵਿੱਚ ਹੇਠਾਂ ਤੋਂ ਦੂਜੀ ਲਾਈਨ ਵਿੱਚ ਮਹਿਲਾ ਅਧਿਆਪਕ ਦੇ ਪਿੱਛੇ ਖੜ੍ਹੀ ਲੜਕੀ ਕੋਈ ਹੋਰ ਨਹੀਂ ਬਲਕਿ ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਹੈ। ਜੀ ਹਾਂ, ਟਵਿੰਕਲ ਖੰਨਾ ਦੀ ਇਹ ਤਸਵੀਰ ਉਨ੍ਹਾਂ ਦਿਨਾਂ ਦੀ ਹੈ ਜਦੋਂ ਉਹ ਸਕੂਲ ਪੜ੍ਹਦੀ ਸੀ। ਤਸਵੀਰ ‘ਚ ਟਵਿੰਕਲ ਖੰਨਾ ਜੋ ਕਿ ਟੌਮ ਬੁਆਏ ਲੁੱਕ ਵਿੱਚ ਨਜ਼ਰ ਆ ਰਹੀ ਹੈ।

top actress school time pic viral image source Instagram

You may also like