ਬੁਰੇ ਸਮੇਂ ਚੋਂ ਲੰਘ ਰਹੇ ਇੰਦਰਜੀਤ ਨਿੱਕੂ ਦਾ ਪ੍ਰਸ਼ੰਸਕਾਂ ਨੇ ਵਧਾਇਆ ਹੌਂਸਲਾ, ਸੋਸ਼ਲ ਮੀਡੀਆ ‘ਤੇ ਪਾ ਰਹੇ ਪੋਸਟਾਂ
ਬੁਰੇ ਸਮੇਂ ਚੋਂ ਲੰਘ ਰਹੇ ਇੰਦਰਜੀਤ ਨਿੱਕੂ ਦਾ ਪ੍ਰਸ਼ੰਸਕਾਂ ਨੇ ਵਧਾਇਆ ਹੌਂਸਲਾ, ਸੋਸ਼ਲ ਮੀਡੀਆ ‘ਤੇ ਪਾ ਰਹੇ ਪੋਸਟਾਂ
ਇੰਦਰਜੀਤ ਨਿੱਕੂ (Inderjit Nikku) ਜੋ ਕਿ ਇਨ੍ਹੀਂ ਦਿਨੀਂ ਮਾੜੇ ਸਮੇਂ ਚੋਂ ਲੰਘ ਰਹੇ ਹਨ । ਉਨ੍ਹਾਂ ਦਾ ਬੀਤੇ ਦਿਨ ਇੱਕ ਵੀਡੀਓ ਵਾਇਰਲ (Video Viral) ਹੋਇਆ ਸੀ । ਜਿਸ ‘ਚ ਉਹ ਕਿਸੇ ਬਾਬੇ ਦੀ ਸ਼ਰਨ ‘ਚ ਗਏ ਸਨ ਅਤੇ ਆਪਣੀਆਂ ਸਮੱਸਿਆਵਾਂ ਦੱਸਦੇ ਹੋਏ ਗਾਇਕ ਰੋ ਪਿਆ ਸੀ ।
image From social Media
ਹੋਰ ਪੜ੍ਹੋ : ਇੰਦਰਜੀਤ ਨਿੱਕੂ ਦਾ ਵੀਡੀਓ ਹੋ ਰਿਹਾ ਵਾਇਰਲ, ਇੱਕ ਬਾਬੇ ਦੇ ਦਰਬਾਰ ‘ਚ ਆਪਣੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਗਾਇਕ ਹੋਇਆ ਭਾਵੁਕ
ਜਿਸ ਤੋਂ ਬਾਅਦ ਗਾਇਕ ਦੇ ਹੱਕ ‘ਚ ਪ੍ਰਸ਼ੰਸਕ ਨਿੱੱਤਰੇ ਹਨ ਅਤੇ ਗਾਇਕ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਲਗਾਤਾਰ ਉਨ੍ਹਾਂ ਦੀ ਹੌਸਲਾ ਅਫਜ਼ਾਈ ਦੇ ਲਈ ਪ੍ਰਸ਼ੰਸਕ ਪੋਸਟਾਂ ਪਾ ਰਹੇ ਹਨ । ਇਹ ਪੋਸਟ ਸੋਸ਼ਲਨ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

ਹੋਰ ਪੜ੍ਹੋ : ਅਜੇ ਵੀ ਗਾਇਕ ਇੰਦਰਜੀਤ ਨਿੱਕੂ ਨੂੰ ਪੈ ਜਾਂਦੀ ਹੈ ਮਾਂ ਤੋਂ ਮਾਰ, ਗਾਇਕ ਨੇ ਸਾਂਝਾ ਕੀਤਾ ਵੀਡੀਓ
ਕੋਈ ਸਿੰਗਰ ਨੂੰ ਹੌਸਲਾ ਦੇ ਰਿਹਾ ਹੈ, ਕੋਈ ਉਨ੍ਹਾਂ ਨੂੰ ਪਰਮਾਤਮਾ ਤੇ ਵਿਸ਼ਵਾਸ ਕਰਨ ਦੀ ਗੱਲ ਕਹਿ ਰਿਹਾ ਹੈ ਤੇ ਕੋਈ ਵੀਡੀਓ ਬਣਾ ਕੇ ਆਪਣੇ ਚਹੇਤੇ ਸਿੰਗਰ ਦਾ ਹੌਸਲਾ ਵਧਾ ਰਿਹਾ ਹੈ।ਹਾਲਾਂਕਿ ਬੁਰੇ ਦੌਰ ‘ਚ ਕੋਈ ਵੀ ਸੈਲੀਬ੍ਰੇਟੀਜ਼ ਉਨ੍ਹਾਂ ਦੇ ਹੱਕ ‘ਚ ਅੱਗੇ ਨਹੀਂ ਆਇਆ ਪਰ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦਾ ਹੌਸਲਾ ਵਧਾਉਂਦੇ ਹੋਏ ਦਿਖਾਈ ਦੇ ਰਹੇ ਹਨ ।
image From FB
ਲੋੜ ਹੈ ਅੱਜ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੂੰ ਨਿੱਕੂ ਦੇ ਹੱਕ ‘ਚ ਅੱਗੇ ਆਉਣ ਦੀ । ਕਿਉਂਕਿ ਮਾੜਾ ਟਾਈਮ ਕਦੇ ਵੀ ਦੱਸ ਕੇ ਨਹੀਂ ਆਉਂਦਾ । ਇਹ ਦਿਨ ਕਿਸੇ ‘ਤੇ ਵੀ ਆ ਸਕਦੇ ਹਨ । ਇਸ ਲਈ ਪ੍ਰਮਾਤਮਾ ‘ਚ ਯਕੀਨ ਰੱਖਦੇ ਹੋਏ ਹਰ ਕਿਸੇ ਨੂੰ ਅੱਗੇ ਵਧਣਾ ਚਾਹੀਦਾ ਹੈ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
