ਕੀ ਪਾਪਾ ਬਨਣ ਵਾਲੇ ਨੇ ਫ਼ਰਹਾਨ ਅਖ਼ਤਰ? ਅਦਾਕਾਰ ਦੀ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼

written by Pushp Raj | August 24, 2022

Farhan Akhtar and Shibani Dandekar became Parents Soon: ਬਾਲੀਵੁੱਡ 'ਚ ਇੱਕ ਤੋਂ ਬਾਅਦ ਇੱਕ ਸੈਲੇਬਸ ਦੇ ਮਾਤਾ-ਪਿਤਾ ਬਣਨ ਦੀਆਂ ਖਬਰਾਂ ਨਾਲ ਫ਼ਿਲਮ ਇੰਡਸਟਰੀ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਿਛਲੇ ਸਾਲ ਅਤੇ ਇਸ ਸਾਲ ਪ੍ਰਿਯੰਕਾ ਚੋਪੜਾ ਅਤੇ ਸਾਊਥ ਅਦਾਕਾਰਾ ਕਾਜਲ ਅਗਰਵਾਲ ਸਣੇ ਕਈ ਅਭਿਨੇਤਰੀਆਂ ਮਾਂ ਬਣ ਚੁੱਕੀਆਂ ਹਨ। ਉਥੇ ਹੀ ਇਸ ਸਾਲ ਆਲਿਆ ਭੱਟ ਅਤੇ ਬਿਪਾਸ਼ਾ ਬਾਸੂ ਨੇ ਵੀ ਗਰਭਵਤੀ ਹੋਣ ਦੀ ਖੁਸ਼ਖਬਰੀ ਦੇ ਕੇ ਫੈਨਜ਼ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆ ਦਿੱਤੀ ਹੈ। ਹੁਣ ਫ਼ਿਲਮ ਨਿਰਮਾਤਾ ਅਤੇ ਅਦਾਕਾਰ ਫ਼ਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਦਾ ਘਰ ਕਿਲਕਾਰੀਆਂ ਨਾਲ ਗੂੰਜੇਗਾ।

Image Source: Instagram

ਹੀ ਜਾਂ ਅਦਾਕਾਰ ਫ਼ਰਹਾਨ ਅਖ਼ਤਰ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਤੋਂ ਬਾਅਦ ਫੈਨਜ਼ ਇਹ ਅੰਦਾਜ਼ਾ ਲਾ ਰਹੇ ਹਨ ਕਿ ਜਲਦ ਹੀ ਇਹ ਜੋੜਾ ਵੀ ਮਾਤਾ-ਪਿਤਾ ਬਨਣ ਵਾਲਾ ਹੈ।

ਹਾਲ ਹੀ ਵਿੱਚ ਫ਼ਰਹਾਨ ਅਖ਼ਤਰ ਨੇ ਪਤਨੀ ਸ਼ਿਬਾਨੀ ਦਾਂਡੇਕਰ ਨਾਲ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਉਹ ਪਤਨੀ ਦੀ ਗੋਦ ਵਿੱਚ ਸਿਰ ਰੱਖ ਕੇ ਬੈਠੇ ਹੋਏ ਵਿਖਾਈ ਦੇ ਰਹੇ ਹਨ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਫ਼ਰਹਾਨ ਅਖ਼ਤਰ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਇਸ ਕੈਪਸ਼ਨ ਦੇ ਵਿੱਚ ਉਨ੍ਹਾਂ ਨੇ ਲਿਖਿਆ, "Just the three of us .. #nirvana @shibanidandekarakhtar"

Image Source: Instagram

ਹੁਣ ਜਿਵੇਂ ਹੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਫੈਨਜ਼ ਨੇ ਇਹ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਫ਼ਰਹਾਨ ਅਖ਼ਤਰ ਪਿਤਾ ਬਨਣ ਵਾਲੇ ਹਨ। ਇਸ ਤਸਵੀਰ 'ਤੇ ਇੱਕ ਯੂਜ਼ਰ ਨੇ ਫ਼ਰਹਾਨ ਨੂੰ ਪੁੱਛਿਆ, ਕੀ ਅਸੀਂ ਇਸ ਨੂੰ ਗਰਭ ਅਵਸਥਾ ਦਾ ਐਲਾਨ ਸਮਝੀਏ? ਕਈ ਯੂਜ਼ਰਸ ਨੇ ਇਸ ਬਾਲੀਵੁੱਡ ਜੋੜੀ ਨੂੰ ਵਧਾਈਆਂ ਵੀ ਦੇ ਰਹੇ ਹਨ।

ਹਲਾਂਕਿ ਕੁਝ ਯੂਜ਼ਰਸ ਅਜਿਹੇ ਹਨ ਜੋ ਇਸ ਤਸਵੀਰ ਦੇ ਕੈਪਸ਼ਨ ਨੂੰ ਫ਼ਿਲਮ 'ਡੌਨ 3' ਨਾਲ ਜੋੜ ਰਹੇ ਹਨ। ਦੱਸ ਦਈਏ ਕਿ ਫ਼ਰਹਾਨ ਨੇ ਸ਼ਾਹਰੁਖ ਖਾਨ ਦੇ ਨਾਲ 'ਡੌਨ' ਅਤੇ 'ਡੌਨ 2' ਫਿਲਮਾਂ ਬਣਾਈਆਂ ਸਨ ਅਤੇ ਹੁਣ ਫੈਨਜ਼ ਕਾਫੀ ਸਮੇਂ ਤੋਂ ਫ਼ਿਲਮ ਦੇ ਤੀਜੇ ਹਿੱਸੇ ਦਾ ਇੰਤਜ਼ਾਰ ਕਰ ਰਹੇ ਹਨ।

Image Source: Instagram

ਹੋਰ ਪੜ੍ਹੋ: ਰਿਤਿਕ ਰੌਸ਼ਨ ਸਟਾਰਰ ਫ਼ਿਲਮ ਵਿਕਰਮ ਵੇਧਾ ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

ਹੁਣ ਫ਼ਰਹਾਨ ਅਖ਼ਤਰ ਫੈਨਜ਼ ਨੂੰ ਪਿਤਾ ਬਨਣ ਦੀ ਖੁਸ਼ਖਬਰੀ ਕਦੋਂ ਤੱਕ ਦਿੰਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ। ਫਿਲਹਾਲ ਇਸ ਤਸਵੀਰ 'ਤੇ ਆਏ ਕਮੈਂਟਸ ਨੂੰ ਲੈ ਇਸ ਕਪਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਤੇ ਨਾਂ ਹੀ ਇਸ ਬਾਰੇ ਕੋਈ ਅਧਿਕਾਰਿਤ ਬਿਆਨ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਫ਼ਰਹਾਨ ਨੇ ਇਸੇ ਸਾਲ ਗਰਲਫਰੈਂਡ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੇ ਵਿਆਹ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਮੂਲੀਅਤ ਕੀਤੀ ਸੀ।

 

View this post on Instagram

 

A post shared by Farhan Akhtar (@faroutakhtar)

You may also like