ਕੀ ਵਿਦਿਆ ਬਾਲਨ ਵੀ ਬਣਨ ਜਾ ਰਹੀ ਹੈ ਮਾਂ ! ਵਾਇਰਲ ਵੀਡੀਓ ‘ਚ ਨਜ਼ਰ ਆਇਆ ਬੇਬੀ ਬੰਪ, ਪ੍ਰਸ਼ੰਸਕ ਪੁੱਛ ਰਹੇ ਸਵਾਲ

written by Shaminder | August 01, 2022

ਅਦਾਕਾਰਾ ਵਿਦਿਆ ਬਾਲਨ (Vidya Balan) ਬਿਹਤਰੀਨ ਅਦਾਕਾਰਾ ਹੈ । ਉਸ ਨੇ ‘ਦਾ ਡਰਟੀ ਪਿਕਚਰ’, ‘ਸ਼ੰਕੁਤਲਾ ਦੇਵੀ’, ‘ਕਹਾਣੀ’, ‘ਕਹਾਣੀ-2’ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਹਰ ਫ਼ਿਲਮ ‘ਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਵਿਦਿਆ ਬਾਲਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਖੁੱਲੇ ਡੁੱਲੇ ਕੱਪੜਿਆਂ ‘ਚ ਨਜ਼ਰ ਆ ਰਹੀ ਹੈ ।

vidya-balan image From google

ਹੋਰ ਪੜ੍ਹੋ : ਰਣਵੀਰ ਸਿੰਘ ਦੀਆਂ ਬਿਨ੍ਹਾਂ ਕੱਪੜਿਆਂ ਵਾਲੀਆਂ ਤਸਵੀਰਾਂ ‘ਤੇ ਬੋਲੀ ਅਦਾਕਾਰਾ ਵਿਦਿਆ ਬਾਲਨ, ਕਿਹਾ ਪਹਿਲੀ ਵਾਰ ਕਿਸੇ ਮਰਦ ਨੇ…..

ਜਿਸ ਨੂੰ ਵੇਖ ਕੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਹਨ । ਇਸ ਵੀਡੀਓ ‘ਚ ਅਦਾਕਾਰਾ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਹੈ ।ਉਸ ਦੀਆਂ ਤਸਵੀਰਾਂ ਦੇਖ ਕੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਅਭਿਨੇਤਰੀ ਮਾਂ ਬਣਨ ਵਾਲੀ ਹੈ, ਉਸ ਦੇ ਅਤੇ ਆਦਿਤਿਆ ਰਾਏ ਕਪੂਰ ਦੇ ਘਰ ਇਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ।

ਹੋਰ ਪੜ੍ਹੋ : ਵਿਦਿਆ ਬਾਲਨ ਨੂੰ ਇਹ ਟਰੈਂਡਿੰਗ ਰੀਲ ਬਨਾਣੀ ਪਈ ਭਾਰੀ, ਪਿੱਠ ‘ਚ ਆਈ ਮੋਚ, ਦੇਖੋ ਵੀਡੀਓ

ਦੱਸ ਦਈਏ ਕਿ ਏਨੀਂ ਦਿਨੀਂ ਬਾਲੀਵੁੱਡ ‘ਚ ਕਈ ਅਦਾਕਾਰਾਂ ਪ੍ਰੈਗਨੇਂਟ ਹਨ । ਜਿਸ ‘ਚ ਸੋਨਮ ਕਪੂਰ, ਆਲੀਆ ਭੱਟ ਅਤੇ ਧੀਰਜ ਧੂਪਰ ਦੀ ਪਤਨੀ ਵੀ ਪ੍ਰੈਗਨੇਂਟ ਹੈ । ਜਲਦ ਹੀ ਬਾਲੀਵੁੱਡ ‘ਚ ਕਈ ਹੀਰੋਇਨਾਂ ਦੇ ਘਰ ਬੱਚਿਆਂ ਦੀ ਕਿਲਕਾਰੀ ਵੱਜਣ ਵਾਲੀ ਹੈ ।

Vidya balan

ਜਿਸ ਦਾ ਇੰਤਜ਼ਾਰ ਇਨ੍ਹਾਂ ਹੀਰੋਇਨਾਂ ਦੇ ਪਰਿਵਾਰਿਕ ਮੈਂਬਰ ਵੀ ਕਰ ਰਹੇ ਹਨ । ਵਿਦਿਆ ਬਾਲਨ ਅਜਿਹੀ ਅਦਾਕਾਰਾ ਹੈ ਜਿਸ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੀ ਹੈ । ਹਾਲ ਹੀ ‘ਚ ਉਸ ਦੀ ਸ਼ੇਰਨੀ ਫ਼ਿਲਮ ਆਈ ਸੀ । ਜਿਸ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।

 

View this post on Instagram

 

A post shared by Instant Bollywood (@instantbollywood)

You may also like