ਜੈਸਮੀਨ ਭਸੀਨ ਨੇ ਖ਼ਾਸ ਨੋਟ ਲਿਖ ਕੇ ਐਲੀ ਗੋਨੀ ਨੂੰ ਦਿੱਤੀ ਜਨਮਦਿਨ ਵਧਾਈ, ਵੇਖੋ ਤਸਵੀਰਾਂ
ਜੈਸਮੀਨ ਭਸੀਨ ਨੇ ਖ਼ਾਸ ਨੋਟ ਲਿਖ ਕੇ ਐਲੀ ਗੋਨੀ ਨੂੰ ਦਿੱਤੀ ਜਨਮਦਿਨ ਵਧਾਈ, ਵੇਖੋ ਤਸਵੀਰਾਂ
ਟੀਵੀ ਦੇ ਮਸ਼ਹੂਰ ਅਦਾਕਾਰ ਐਲੀ ਗੋਨੀ ਨੇ 25 ਫਰਵਰੀ ਨੂੰ ਆਪਣਾ ਜਨਮਦਿਨ ਮਨਾਇਆ। ਇਸ ਮੌਕੇ ਐਲੀ ਦੀ ਪ੍ਰੇਮਿਕਾ ਜੈਸਮੀਨ ਭਸੀਨ ਨੇ ਉਸ ਨੂੰ ਖ਼ਾਸ ਅੰਦਾਜ਼ ਵਿੱਚ ਵਧਾਈ ਦਿੱਤੀ । ਜੈਸਮੀਨ ਨੇ ਐਲੀ ਲਈ ਖ਼ਾਸ ਨੋਟ ਲਿਖ ਕੇ ਉਸ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਦੱਸ ਦਈਏ ਕਿ ਟੈਲੀਵਿਜ਼ਨ ਦੇ ਸਭ ਤੋਂ ਰੋਮਾਂਟਿਕ ਜੋੜੀ ਐਲੀ ਗੋਨੀ ਅਤੇ ਜੈਸਮੀਨ ਭਸੀਨ ਦਾ ਪ੍ਰੇਮ ਸਬੰਧ ਦੀ ਸ਼ੁਰੂਆਤ ਬਿੱਗ ਬੌਸ 14 ਦੌਰਾਨ ਸ਼ੁਰੂ ਹੋਈ ਸੀ। ਦੋਵਾਂ ਦੀ ਮੁਲਾਕਾਤ ਕਲਰਸ ਦੇ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਦੌਰਾਨ ਹੋਈ ਸੀ ਅਤੇ ਦੋਵੇਂ ਬਹੁਤ ਚੰਗੇ ਦੋਸਤ ਬਣ ਗਏ ਸਨ।
ਦੋਵੇਂ ਅਕਸਰ ਇੱਕ ਦੂਜੇ ਨਾਲ ਛੁੱਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਜੈਸਮੀਨ ਭਸੀਨ ਅਤੇ ਅਲੀ ਗੋਨੀ ਦੀ ਜੋੜੀ ਨੂੰ ਵੀ ਉਨ੍ਹਾਂ ਦੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਇਨ੍ਹਾਂ ਦੋਹਾਂ ਨੂੰ ਜੈਸਲੀ ਦੇ ਨਾਂ ਨਾਲ ਬੁਲਾਉਂਦੇ ਹਨ।

25 ਜਨਵਰੀ ਨੂੰ ਐਲੀ ਗੋਨੀ ਦਾ ਜਨਮਦਿਨ ਹੁੰਦਾ ਹੈ, ਇਸ ਮੌਕੇ ਉੱਤੇ ਜੈਸਮੀਨ ਭਸੀਨ ਨੇ ਐਲੀ ਗੋਨੀ ਦੇ ਲਈ ਖ਼ਾਸ ਨੋਟ ਲਿਖ ਕੇ ਐਲੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਜੈਸਮੀਨ ਨੇ ਆਪਣੇ ਇੰਸਟਗ੍ਰਾਮ ਅਕਾਉਂਟ ਉੱਤੇ ਐਲੀ ਨਾਲ ਇੱਕ ਰੋਮੈਂਟਿਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਸ ਨੇ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ।
ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜੈਸਮੀਨ ਨੇ ਐਲੀ ਨੂੰ ਫੜਿਆ ਹੋਇਆ ਹੈ। ਜੈਸਮੀਨ ਐਲੀ ਦੀ ਬਾਂਹ ਫੜ ਕੇ ਖੂਬਸੂਰਤ ਅੰਦਾਜ਼ ਵਿੱਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਗਾਇਕ ਅਹਿਨ ਆਪਣੇ ਸੁਰੀਲੇ ਗੀਤ ਰੱਬ ਦਾ ਬੰਦਾ 2 ਨਾਲ 'ਜ਼ਿੰਦਗੀ ਦੀ ਅਸਲੀਅਤ' ਨੂੰ ਕੀਤਾ ਬਿਆਨ
Image Source: Instagram
ਜੈਸਮੀਨ ਨੇ ਕੈਪਸ਼ਨ ਵਿੱਚ ਲਿਖਿਆ, " 'ਮੈਂ ਹਮੇਸ਼ਾ ਤੈਨੂੰ ਇਸੇ ਤਰ੍ਹਾਂ ਫੜ ਕੇ ਰੱਖਣਾ ਚਾਹੁੰਦੀ ਹਾਂ, ਮੇਰੇ ਚਮਕਦੇ ਹੋਏ ਸਿਤਾਰੇ, ਤੁਸੀਂ ਮੇਰੀ ਜ਼ਿੰਦਗੀ ਦਾ ਚਮਤਕਾਰ ਹੋ ਜਿਸ ਦਾ ਮੈਂ ਇੰਨੇ ਸਮੇਂ ਤੋਂ ਸਬਰ ਨਾਲ ਇੰਤਜ਼ਾਰ ਕਰ ਰਹੀ ਸੀ। ਤੁਸੀਂ ਮੇਰੇ ਲਈ ਅਨਮੋਲ ਇਨਾਮ ਹੋ, ਜਿਸ ਨੂੰ ਮੈਂ ਕਦੇ ਨਹੀਂ ਛੱਡਾਂਗੀ। "
ਜੈਸਮੀਨ ਨੇ ਆਪਣੀ ਇਸ ਪੋਸਟ ਰਾਹੀਂ ਐਲੀ ਦੇ ਜਨਮਦਿਨ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਇਸ ਜੋੜੀ ਦੇ ਬ੍ਰੇਕਅਪ ਦੀਆਂ ਅਫਵਾਹਾਂ ਵੀ ਆ ਰਹੀਆਂ ਸਨ, ਪਰ ਜੋੜੀ ਨੇ ਇਸ 'ਤੇ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ।ਇਸ ਜੋੜੀ ਦੇ ਫੈਨਜ਼ ਜੈਸਮੀਨ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਨੇ ਦੋਹਾਂ ਦੇ ਲਈ ਹਾਰਟ ਤੇ ਲਵ ਈਮੋਜ਼ੀ ਬਣਾ ਕੇ ਕਮੈਂਟ ਕੀਤੇ ਤੇ ਐਲੀ ਗੋਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
