Advertisment

ਜਸਪਾਲ ਭੱਟੀ ਨੇ ਸੁਨੀਲ ਗਰੋਵਰ ਨੂੰ ਦਿੱਤਾ ਸੀ ਆਪਣਾ ਟੈਲੇਂਟ ਦਿਖਾਉਣ ਦਾ ਪਹਿਲਾ ਮੌਕਾ

author-image
By Rupinder Kaler
New Update
ਜਸਪਾਲ ਭੱਟੀ ਨੇ ਸੁਨੀਲ ਗਰੋਵਰ ਨੂੰ ਦਿੱਤਾ ਸੀ ਆਪਣਾ ਟੈਲੇਂਟ ਦਿਖਾਉਣ ਦਾ ਪਹਿਲਾ ਮੌਕਾ
Advertisment
ਜਸਪਾਲ ਭੱਟੀ ਉਹ ਕਮੇਡੀ ਕਲਾਕਾਰ ਸਨ ਜਿਹੜੇ ਹੱਸਦੇ ਹੱਸਦੇ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਵਿਅੰਗ ਕਰ ਦਿੰਦੇ ਸਨ । ਉਹਨਾਂ ਦਾ ਸ਼ੋਅ ‘
Advertisment
ਫਲਾਪ ਸ਼ੋਅ’ ਜ਼ਬਰਦਸਤ ਹਿੱਟ ਹੋਇਆ ਸੀ । ਚੰਗੇ ਕਮੇਡੀਅਨ ਹੋਣ ਦੇ ਨਾਲ ਨਾਲ ਜਸਪਾਲ ਭੱਟੀ ਉਹ ਸ਼ਖਸ਼ ਸਨ ਜਿਹੜੇ ਨਵੇਂ ਟੈਲੇਂਟ ਨੂੰ ਅੱਗੇ ਵੱਧਣ ਦਾ ਮੌਕਾ ਦਿੰਦੇ ਸਨ । ਇਸ ਤਰ੍ਹਾ ਦਾ ਹੀ ਇੱਕ ਕਲਾਕਾਰ ਹੈ ਸੁਨੀਲ ਗਰੋਵਰ । ਹੋਰ ਪੜ੍ਹੋ :-
Advertisment
sunil-grover ਸੁਨੀਲ ਗਰੋਵਰ ਦੇ ਟੈਲੇਂਟ ਨੂੰ ਪਹਿਲੀ ਵਾਰ ਜਸਪਾਲ ਭੱਟੀ ਨੇ ਹੀ ਪਹਿਚਾਣਿਆ ਸੀ । ਦਰਅਸਲ ਜਸਪਾਲ ਭੱਟੀ ਨਵੇਂ ਕਲਾਕਾਰਾ ਦਾ ਅਡੀਸ਼ਨ ਲੈਣ ਲਈ ਚੰਡੀਗੜ੍ਹ ਦੇ ਇੱਕ ਕਾਲਜ਼ ਵਿੱਚ ਪਹੁੰਚੇ ਸਨ । ਜਿਥੇ ਸੁਨੀਲ ਗਰੋਵਰ ਵੀ ਅਡੀਸ਼ਨ ਦੇਣ ਗਏ । ਸੁਨੀਲ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਹ ਸਲੈਕਟ ਹੋ ਜਾਣਗੇ । ਉਸ ਸਮਂੇ ਕਿਸੇ ਕੋਲ ਕੋਈ ਫੋਨ ਨਹੀਂ ਸੀ ਹੁੰਦਾ । sunil-grover ਇਸ ਲਈ ਜਸਪਾਲ ਭੱਟੀ ਨੇ ਆਪਣਾ ਸਹਾਇਕ ਸੁਨੀਲ ਕੋਲ ਭੇਜਿਆ, ਜਿਸ ਨੇ ਦੱਸਿਆ ਕਿ ਉਹ ਸਲੈਕਟ ਹੋ ਗਿਆ ਹੈ । ਇਸ ਤੋਂ ਬਾਅਦ ਸੁਨੀਲ ਨੇ ਜਸਪਾਲ ਭੱਟੀ ਨਾਲ ਕਈ ਸਟੇਜ ਸ਼ੋਅ ਕੀਤੇ । ‘ਫੁੱਲ ਟੈਂਸ਼ਨ’ ਵਿੱਚ ਸੁਨੀਲ ਗਰੋਵਰ ਨੇ ਜਸਪਾਲ ਭੱਟੀ ਦੇ ਨੌਕਰ ਦਾ ਕਿਰਦਾਰ ਨਿਭਾਇਆ ਸੀ । sunil-grover ਇਸ ਤੋਂ ਬਾਅਦ ਸੁਨੀਲ ਗਰੋਵਰ ਨੇ ਰੇਡੀਓ ਜੌਕੀ ਦੇ ਤੌਰ ਤੇ ਕੰਮ ਕੀਤਾ । ਹੌਲੀ ਹੌਲੀ ਉਹਨਾਂ ਨੂੰ ਪਹਿਚਾਣ ਮਿਲਣ ਲੱਗੀ, ਤੇ ਅੱਜ ਉਹਨਾਂ ਦਾ ਨਾਂਅ ਇੰਡਸਟਰੀ ਦੇ ਵੱਡੇ ਕਮੇਡੀਅਨ ਵਿੱਚ ਗਿਣਿਆ ਜਾਂਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment