ਜੱਸ ਮਾਣਕ ਤੇ ਗੁਰੀ ‘ਚ ਹੋਈ ਲੜਾਈ, ਹੋਏ ਇੱਕ-ਦੂਜੇ ਤੋਂ ਨਰਾਜ਼, ਦੇਖੋ ਵੀਡੀਓ

written by Lajwinder kaur | February 16, 2022

ਜੀ ਹਾਂ ਜੱਸ ਮਾਣਕ Jass Manak ਤੇ ਗੁਰੀ Guri ਇੱਕ ਦੂਜੇ ਤੋਂ ਨਰਾਜ਼ ਹੋ ਗਏ ਨੇ। ਇਹ ਅਸੀਂ ਨਹੀਂ ਸਗੋਂ ਦੋਵੇ ਜਣੇ ਆਪਣੇ ਨਵੇਂ ਗੀਤ 'ਯਾਰਾ' (Yaara) ‘ਚ ਕਹਿ ਰਹੇ ਨੇ। ਜੀ ਹਾਂ ਇਹ ਗੀਤ ਗੁਰੀ ਤੇ ਜੱਸ ਮਾਣਕ ਦੀ ਆਉਣ ਵਾਲੀ ਨਵੀਂ ਫ਼ਿਲਮ ‘ਜੱਟ ਬ੍ਰਦਰਸ’ (Jatt Brothers) ਦਾ ਹੈ।

ਹੋਰ ਪੜ੍ਹੋ : ਸ਼ਿਖਰ ਧਵਨ ਤੇ ਯੁਜ਼ਵੇਂਦਰ ਚਾਹਲ ਨੇ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਦੇ ਡਾਇਲਾਗ ‘ਨਿੱਬੂ ਖੱਟਾ ਏ’ ‘ਤੇ ਬਣਾਈ ਵੀਡੀਓ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

inside image of guri and jass manak

ਯਾਰਾ (Yaara) ਗੀਤ ਇਸ ਫ਼ਿਲਮ ਦਾ ਤੀਜਾ ਗਾਣਾ ਹੈ। ਇਸ ਤੋਂ ਪਹਿਲਾਂ ਦੋ ਗੀਤਾਂ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ। ਇਸ ਗੀਤ ਨੂੰ ਗੁਰੀ ਨੇ ਹੀ ਗਾਇਆ ਹੈ ਤੇ ਲਿਖਿਆ ਵੀ ਹੈ। ਗਾਣੇ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਹੈ। ਇਹ ਗੀਤ Geet MP3 ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।

ਹੋਰ ਪੜ੍ਹੋ : ‘Behri Duniya’ ਗੀਤ ਕਰ ਰਿਹਾ ਹੈ ਭਾਵੁਕ, ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਦੀ ਅਦਾਕਾਰੀ ਨੇ ਛੂਹਿਆ ਦਰਸ਼ਕਾਂ ਦੇ ਦਿਲਾਂ ਨੂੰ, ਦੇਖੋ ਵੀਡੀਓ

inside image of jass manak and guri

ਇਸ ਗੀਤ ਨੂੰ ਗੁਰੀ ਤੇ ਜੱਸ ਮਾਣਕ ਉੱਤੇ ਹੀ ਫਿਲਮਾਇਆ ਗਿਆ ਹੈ। ਵੀਡੀਓ ਚ ਦੇਖਣ ਨੂੰ ਮਿਲ ਰਿਹਾ ਹੈ ਕਿ ਗਰਲਫ੍ਰੈਂਡ ਨੂੰ ਲੈ ਕੇ ਦੋਵੇਂ ਦੋਸਤਾਂ ਵਿਚਕਾਰ ਤਕਰਾਰ ਹੋ ਜਾਂਦੀ ਹੈ। ਪਰ ਦੋਵੇਂ ਇੱਕ ਦੂਜੇ ਤੋਂ ਉਪਰੋ-ਉਪਰੋ ਨਰਾਜ਼ਗੀ ਸ਼ੋਅ ਕਰਦੇ ਨੇ । ਪਰ ਦਿਲ ਤੋਂ ਇੱਕ ਦੂਜੇ ਪਿਆਰ ਕਰਦੇ ਨੇ । ਆਪਣੀ ਯਾਰੀ ਵਾਲੇ ਦਿਨਾਂ ਨੂੰ ਯਾਦ ਕਰਕੇ ਇਮੋਸ਼ਨਲ ਹੋ ਜਾਂਦੇ ਨੇ। ਯਾਰੀ ਦੋਸਤੀ, ਕਾਮੇਡੀ ਤੇ ਪਿਆਰ ਉੱਤੇ ਬਣੀ ਇਹ ਫ਼ਿਲਮ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਜੱਸ ਮਾਣਕ ਗੁਰੀ ਤੋਂ ਇਲਾਵਾ ਨਿਕੀਤਾ ਢਿੱਲੋਂ, ਪ੍ਰਿਯੰਕਾ ਖਹਿਰਾ, ਤੇ ਕਈ ਹੋਰ ਨਾਮੀ ਕਲਾਕਾਰ ਇਸ ਫ਼ਿਲਮ ‘ਚ ਨਜ਼ਰ ਆਉਣਗੇ।

You may also like