Jiah Khan Suicide Case: ਜਿਆ ਦੀ ਮਾਂ ਨੇ ਸੂਰਜ ਪੰਚੋਲੀ 'ਤੇ ਲਾਏ ਗੰਭੀਰ ਦੋਸ਼, ਕਿਹਾ 'ਮੇਰੀ ਧੀ ਨੂੰ ਸਰੀਰਕ ਤੇ ਮਾਨਿਸਕ ਤੌਰ 'ਤੇ ਕੀਤਾ ਜਾਂਦਾ ਸੀ ਪਰੇਸ਼ਾਨ'

written by Pushp Raj | August 18, 2022

Jiah Khan Suicide Case: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜਿਆ ਖ਼ਾਨ ਨੇ ਅੱਜ ਤੋਂ 9 ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਜਿਆ ਖ਼ਾਨ ਦੀ ਮਾਂ ਅੱਜ ਵੀ ਆਪਣੀ ਧੀ ਨੂੰ ਇਨਸਾਫ ਦਵਾਉਣ ਸੰਘਰਸ਼ ਕਰ ਰਹੀ ਹੈ। ਹਾਲ ਹੀ ਵਿੱਚ ਜਿਆ ਦੀ ਮਾਂ ਨੇ ਅਦਾਕਾਰ ਆਦਿਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਉੱਤੇ ਗੰਭੀਰ ਦੋਸ਼ ਲਾਏ ਹਨ, ਉਸ ਨੂੰ ਆਪਣੀ ਧੀ ਦੀ ਮੌਤ ਦਾ ਦੋਸ਼ੀ ਦੱਸਿਆ ਹੈ।

Image Source: Twitter

ਅਦਾਕਾਰਾ ਦੀ ਮਾਂ ਨੇ ਬੁੱਧਵਾਰ ਨੂੰ ਅਦਾਲਤ ਵਿੱਚ ਇਹ ਬਿਆਨ ਦਿੱਤਾ ਕਿ ਸੂਰਜ ਪੰਚੋਲੀ ਉਸ ਦੀ ਧੀ ਜਿਆ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਦਾ ਸੀ। ਜ਼ਿਕਰਯੋਗ ਹੈ ਕਿ ਸਾਲ 2013 'ਚ ਅਦਾਕਾਰ ਸੂਰਜ ਦੇ ਖਿਲਾਫ਼ ਜਿਆ ਖ਼ਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਦੱਸ ਦਈਏ ਕਿ ਜਿਆ ਖ਼ਾਨ ਸੁਸਾਇਡ ਕੇਸ ਦੇ ਵਿੱਚ ਸੀਬੀਆਈ ਦੀ ਜਾਂਚ ਅਜੇ ਵੀ ਜਾਰੀ ਹੈ। ਫਿਲਹਾਲ ਇਸ ਮਾਮਲੇ ਵਿੱਚ ਸੂਰਜ ਪੰਚੋਲੀ ਜ਼ਮਾਨਤ ਉੱਤੇ ਬਾਹਰ ਹੈ। ਬੁੱਧਵਾਰ ਨੂੰ ਜਿਆ ਦੀ ਮਾਂ ਰਾਬੀਆ ਖ਼ਾਨ ਨੇ ਵਿਸ਼ੇਸ਼ ਜੱਜ ਏਐਸ ਸਈਦ ਦੇ ਸਾਹਮਣੇ ਇਸ ਮਾਮਲੇ ਵਿੱਚ ਆਪਣੀ ਗਵਾਹੀ ਦਰਜ ਕਰਵਾਈ।

ਰਾਬੀਆ ਖ਼ਾਨ ਨੇ ਅਦਾਲਤ ਵਿੱਚ ਜਿਆ ਖ਼ਾਨ ਦੇ ਕਰੀਅਰ, ਸਫ਼ਲਤਾ ਅਤੇ ਸੂਰਜ ਨਾਲ ਉਸ ਦੇ ਸਬੰਧਾਂ ਬਾਰੇ ਗੱਲ ਕੀਤੀ। ਰਾਬੀਆ ਨੇ ਅਦਾਲਤ ਨੂੰ ਦੱਸਿਆ ਕਿ ਸੂਰਜ ਨੇ ਸੋਸ਼ਲ ਮੀਡੀਆ ਰਾਹੀਂ ਜਿਆ ਨਾਲ ਸੰਪਰਕ ਕੀਤਾ ਅਤੇ ਫਿਰ ਉਸ ਨੂੰ ਮਿਲਣ ਲਈ ਦਬਾਅ ਪਾਇਆ। ਰਾਬੀਆ ਨੇ ਅੱਗੇ ਦੱਸਿਆ ਕਿ ਸ਼ੁਰੂ ਵਿੱਚ ਉਸ ਦੀ ਧੀ ਜਿਆ ਕਾਫੀ ਡਰੀ ਹੋਈ ਸੀ ਅਤੇ ਇਸ ਮਾਮਲੇ ਨੂੰ ਅੱਗੇ ਵਧਾਉਣ ਲਈ ਉਸ ਦਾ ਝੁਕਾਅ ਨਹੀਂ ਸੀ ਪਰ ਸਾਲ 2012 ਵਿਚ ਦੋਵੇਂ ਪਹਿਲੀ ਵਾਰ ਮਿਲੇ ਸਨ।

ਰਾਬੀਆ ਨੇ ਅਦਾਲਤ 'ਚ ਕਿਹਾ, 'ਜਿਆ ਨੇ ਉਸ ਸਮੇਂ ਮੈਨੂੰ ਕੁਝ ਤਸਵੀਰਾਂ ਭੇਜੀਆਂ ਸਨ ਅਤੇ ਅਜਿਹਾ ਲੱਗ ਰਿਹਾ ਸੀ ਕਿ ਇਹ ਤਸਵੀਰਾਂ ਉਸ ਨੇ ਲਈਆਂ ਸਨ ਅਤੇ ਦੋਵੇਂ ਇਕ-ਦੂਜੇ 'ਚ ਦਿਲਚਸਪੀ ਰੱਖਦੇ ਸਨ, ਪਰ ਜਿਆ ਨੇ ਮੈਨੂੰ ਦੱਸਿਆ ਕਿ ਉਹ ਮਹਿਜ਼ ਦੋਸਤ ਹਨ'। ਰਾਬੀਆ ਨੇ ਅੱਗੇ ਦੱਸਿਆ ਕਿ ਸੂਰਜ ਉਸ ਦੀ ਧੀ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ 'ਤੇ ਹਾਵੀ ਹੋਣ ਲੱਗਾ ਅਤੇ ਅਕਤੂਬਰ 2012 ਤੱਕ ਦੋਵੇਂ ਇਕ-ਦੂਜੇ ਦੇ ਘਰ ਆਉਣ-ਜਾਣ ਲੱਗ ਪਏ ਅਤੇ ਫਿਰ ਇਕੱਠੇ ਰਹਿਣ ਲੱਗ ਪਏ।

Image Source: Twitter

ਰਾਬੀਆ ਨੇ ਅੱਗੇ ਦੱਸਿਆ ਕਿ ਉਸ ਸਮੇਂ ਜਿਆ ਲੰਡਨ ਸਥਿਤ ਆਪਣੇ ਘਰ 'ਚ ਬਹੁਤ ਖੁਸ਼ ਨਜ਼ਰ ਆ ਰਹੀ ਸੀ ਅਤੇ ਫਿਰ ਕੰਮ ਲਈ ਮੁੰਬਈ ਵਾਪਿਸ ਆ ਗਈ ਸੀ, ਹਾਲਾਂਕਿ ਉਸ ਨੇ ਕ੍ਰਿਸਮਿਸ ਮਨਾਉਣ ਲਈ ਮੁੜ ਲੰਡਨ ਜਾਣਾ ਸੀ, ਪਰ ਉਹ ਨਹੀਂ ਆਈ।

ਰਾਬੀਆ ਮੁਤਾਬਕ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਸੂਰਜ ਨੇ ਇੱਕ ਮੈਸੇਜ ਭੇਜਿਆ ਸੀ। ਜਿਸ ਵਿੱਚ ਉਸ ਨੇ ਲਿਖਿਆ ਕਿ ਸੂਰਜ ਇੱਕ ਦੋਸਤ ਨਾਲ ਝਗੜੇ ਕਾਰਨ ਜਿਆ ਤੋਂ ਨਾਰਾਜ਼ ਹੋ ਗਿਆ ਸੀ ਅਤੇ ਉਸ ਦੀ ਧੀ ਨੇ ਸੂਰਜ ਨੂੰ ਇੱਕ ਮੌਕਾ ਦੇਣ ਦਾ ਫੈਸਲਾ ਕੀਤਾ ਅਤੇ ਦੋਵੇਂ ਗੋਆ ਚਲੇ ਗਏ। ਰਾਬੀਆ ਨੇ ਦੱਸਿਆ ਕਿ ਜਿਆ ਨੇ ਆਪਣੀ ਇੱਕ ਫੋਨ ਕਾਲ ਦੌਰਾਨ ਬਹੁਤ ਅਜੀਬ ਥਾਂ ਉੱਤੇ ਹੋਣ ਦੀ ਸ਼ਿਕਾਇਤ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਉਥੇ ਬਿਲਕੁਲ ਨਹੀਂ ਰੁਕਣਾ ਚਾਹੁੰਦੀ।

Image Source: Twitter

ਹੋਰ ਪੜ੍ਹੋ: Koffee with Karan 7: ਕੀ ਸਿਧਾਰਥ ਮਲੋਹਤਰਾ ਤੇ ਕਿਆਰਾ ਅਡਵਾਨੀ ਜਲਦ ਕਰਵਾਉਣਗੇ ਵਿਆਹ ? ਕਪਲ ਨੇ ਕੀਤਾ ਖੁਲਾਸਾ

ਗੋਆ ਦੀ ਘਟਨਾ 'ਤੇ ਰਾਬੀਆ ਨੇ ਕਿਹਾ ਕਿ ਸੂਰਜ ਗੋਆ 'ਚ ਦੋਸਤਾਂ ਦੇ ਸਾਹਮਣੇ ਜਿਆ ਦਾ ਅਪਮਾਨ ਕਰਦਾ ਸੀ ਅਤੇ ਹੋਰ ਔਰਤਾਂ 'ਤੇ ਨਜ਼ਰ ਰੱਖਦਾ ਸੀ। ਫਿਰ ਮੇਰੀ ਧੀ 14 ਫਰਵਰੀ 2013 ਨੂੰ ਬਿਨਾਂ ਦੱਸੇ ਲੰਡਨ ਪਹੁੰਚ ਗਈ, ਉਸ ਸਮੇਂ ਉਹ ਬਹੁਤ ਦੁਖੀ ਸੀ, ਮੈਂ ਪੁੱਛਿਆ ਕਿ ਬੇਟੀ? ਨੇ ਦੱਸਿਆ ਕਿ ਸੂਰਜ ਮੇਰੀ ਧੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਗ ਕਰਦਾ ਸੀ ਅਤੇ ਉਸ ਨੂੰ ਭੈੜੇ ਨਾਂ ਨਾਲ ਬੁਲਾਉਂਦਾ ਸੀ। ਜਿਸ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਤੇ ਉਸ ਨੇ ਆਪਣੀ ਜ਼ਿੰਦਗੀ ਖ਼ਤਮ ਦਾ ਕਦਮ ਚੁੱਕਿਆ।

You may also like