Koffee with Karan 7: ਕੀ ਸਿਧਾਰਥ ਮਲੋਹਤਰਾ ਤੇ ਕਿਆਰਾ ਅਡਵਾਨੀ ਜਲਦ ਕਰਵਾਉਣਗੇ ਵਿਆਹ ? ਕਪਲ ਨੇ ਕੀਤਾ ਖੁਲਾਸਾ

written by Pushp Raj | August 18, 2022

Siddharth Malhotra and Kiara Advani get married soon: ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਦੇ ਸਭ ਤੋਂ ਮਸ਼ਹੂਰ ਸ਼ੋਅ 'ਕੌਫੀ ਵਿਦ ਕਰਨ-7' ਦੇ ਇੱਕ ਹੋਰ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ। ਇਸ ਐਪੀਸੋਡ 'ਚ ਦੋ ਪੰਜਾਬੀ ਮੁੰਡੇ ਵਿੱਕੀ ਕੌਸ਼ਲ ਅਤੇ ਸਿਧਾਰਥ ਮਲਹੋਤਰਾ ਨਜ਼ਰ ਆਉਣ ਵਾਲੇ ਹਨ। ਇੱਥੇ ਵਿੱਕੀ ਅਤੇ ਸਿਧਾਰਥ ਮਲਹੋਤਰਾ ਨੇ ਸ਼ੋਅ ਨੂੰ ਟਾਪ ਰੇਟਿੰਗ ਬਣਾਉਣ ਲਈ ਨਿੱਜੀ ਜ਼ਿੰਦਗੀ 'ਤੇ ਖੁਲਾਸੇ ਕੀਤੇ ਹਨ। ਇਸ ਦੌਰਾਨ ਸਿਧਾਰਥ ਮਲੋਹਤਰਾ ਨੇ ਦੱਸਿਆ ਕਿ ਉਹ ਕਿਆਰਾ ਅਡਵਾਨੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕਰਦੇ ਹੋਏ ਨਜ਼ਰ ਆਏ।

image From instagram

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਸਿਧਾਰਥ ਮਲੋਹਤਰਾ ਅਤੇ ਕਿਆਰਾ ਅਡਵਾਨੀ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪੀ ਸਾਧੀ ਹੋਈ ਸੀ। ਹਾਲਾਂਕਿ ਸੋਸ਼ਲ ਮੀਡੀਆ ਅਤੇ ਕਈ ਮੌਕਿਆਂ 'ਤੇ ਦੋਹਾਂ ਨੂੰ ਇੱਕਠੇ ਸਪਾਟ ਕੀਤਾ ਗਿਆ ਹੈ ਤੇ ਦੋਹਾਂ ਵਿਚਾਲੇ ਅਫੇਅਰ ਹੋਣ ਦੀਆਂ ਕਈ ਖ਼ਬਰਾਂ ਸਾਹਮਣੇ ਆਈਆਂ ਹਨ। ਕੁਝ ਮੀਡੀਆ ਰਿਪੋਰਟਸ ਨੇ ਇਹ ਦਾਅਵਾ ਕੀਤਾ ਸੀ ਕੀ ਸਿਧਾਰਥ ਅਤੇ ਕਿਆਰਾ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਸ਼ੇਰਸ਼ਾਹ' ਦੇ ਬਾਅਦ ਤੋਂ ਬਾਅਦ ਰਿਲੇਸ਼ਨਸ਼ਿਪ ਵਿੱਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਸਿਧਾਰਥ-ਕਿਆਰਾ ਨੇ ਆਪਣੇ ਪਿਆਰ 'ਤੇ ਮੋਹਰ ਲਗਾ ਦਿੱਤੀ ਹੈ।

image From instagram

ਦਰਅਸਲ, ਇਹ ਗੱਲ ਕਰਨ ਦੇ ਸ਼ੋਅ 'ਕੌਫੀ ਵਿਦ ਕਰਨ-7' ਵਿੱਚ ਸਾਹਮਣੇ ਆਈ ਹੈ। ਜੀ ਹਾਂ, ਕਰਨ ਨੇ ਸ਼ੋਅ ਵਿੱਚ ਸਿਧਾਰਥ ਨੂੰ ਕਿਆਰਾ ਦਾ ਇੱਕ ਵੀਡੀਓ ਦਿਖਾਇਆ ਤੇ ਉਸ ਬਾਰੇ ਸਵਾਲ ਪੁੱਛਿਆ ਸੀ। ਕਰਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੋਅ ਦੇ ਅਗਲੇ ਐਪੀਸੋਡ ਦਾ ਪ੍ਰੋਮੋ ਸ਼ੇਅ ਕੀਤਾ ਹੈ। ਇਸ ਵੀਡੀਓ ਦੇ ਵਿੱਚ ਕਰਨ ਸਿਧਾਰਥ ਅਤੇ ਕਿਆਰਾ ਦੇ ਰਿਸ਼ਤੇ ਅਤੇ ਵਿਆਹ ਦੀ ਪਲੈਨਿੰਗ ਸਬੰਧੀ ਕਈ ਸਵਾਲ ਪੁੱਛੇ ਹਨ।

ਇਸ ਵੀਡੀਓ 'ਚ ਕਰਨ ਸ਼ੋਅ 'ਤੇ ਆਈ ਕਿਆਰਾ ਤੋਂ ਪੁੱਛਦਾ ਹੈ ਕਿ ਕੀ ਸਿਧਾਰਥ ਨਾਲ ਉਸ ਦਾ ਰਿਸ਼ਤਾ 'ਕਬੀਰ ਸਿੰਘ' ਦੇ ਹਿੰਸਕ ਰਿਸ਼ਤੇ ਤੋਂ ਵੱਖ ਹੈ ਜਾਂ ਨਹੀਂ । ਇਸ 'ਤੇ ਕਿਆਰਾ ਮਿੱਠੀ ਮੁਸਕਰਾਹਟ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਤੁਸੀਂ ਜ਼ਬਰਦਸਤੀ ਮੂੰਹ ਚੋਂ ਜਵਾਬ ਕੱਢਾਉਣ ਦੀ ਕੋਸ਼ਿਸ਼ ਕਰ ਰਹੇ ਹੋ।ਇਸ ਤੋਂ ਬਾਅਦ ਕਰਨ ਕਹਿੰਦੇ ਹਨ ਕਿ ਪਿਛਲੇ ਸੀਜ਼ਨ 'ਚ ਲੋਕ ਆਪਣੇ ਰਿਸ਼ਤੇ ਨੂੰ ਲੁਕਾਉਂਦੇ ਸਨ। ਇੱਥੇ, ਕਿਆਰਾ ਨਾ ਤਾਂ ਇਸ ਗੱਲ ਦੀ ਪੁਸ਼ਟੀ ਕਰ ਰਹੀ ਹੈ ਅਤੇ ਨਾ ਹੀ ਇਨਕਾਰ ਕਰ ਰਹੀ ਹੈ ਕਿ ਉਹ ਸਿਧਾਰਥ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਕਿਆਰਾ ਨੇ ਕਿਹਾ ਕਿ ਸਿਧਾਰਥ ਨਾਲ ਉਸ ਦਾ ਰਿਸ਼ਤਾ ਕਰੀਬੀ ਦੋਸਤ ਨਾਲੋਂ ਵੱਧ ਹੈ।

ਕਰਨ ਨੇ ਆਉਣ ਵਾਲੇ ਐਪੀਸੋਡ ਦੀ ਝਲਕ ਵਿਖਾਈ ਹੈ, ਜਿਸ ਵਿੱਚ ਉਹ ਕਿਆਰਾ ਤੋਂ ਵਿਆਹ ਬਾਰੇ ਸਵਾਲ ਕਰਦੇ ਨਜ਼ਰ ਆ ਰਹੇ ਹਨ। ਇਸ 'ਤੇ ਅਦਾਕਾਰਾ ਨੇ ਜਵਾਬ ਦਿੱਤਾ ਕਿ ਉਹ ਇਹ ਕੰਮ ਜ਼ਿੰਦਗੀ 'ਚ ਵਿਆਹ ਵੀ ਕਰੇਗੀ ਪਰ ਇਸ ਸ਼ੋਅ 'ਚ ਕਦੇ ਵੀ ਆਪਣੀ ਯੋਜਨਾ ਦਾ ਖੁਲਾਸਾ ਨਹੀਂ ਕਰੇਗੀ। ਇਸ ਵੀਡੀਓ ਨੂੰ ਦਿਖਾਉਣ ਤੋਂ ਬਾਅਦ ਕਰਨ ਨੇ ਸਿਧਾਰਥ ਦਾ ਰਿਐਕਸ਼ਨ ਲੈਣਾ ਚਾਹਿਆ। ਇਸ 'ਤੇ ਸਿਧਾਰਥ ਨੇ ਕਿਹਾ, 'ਕਰਨ ਤੁਸੀਂ ਉਸ ਨੂੰ ਇੰਨਾ ਪਰੇਸ਼ਾਨ ਕਿਉਂ ਕੀਤਾ'।

image From instagram

ਹੋਰ ਪੜ੍ਹੋ: ਮੀਰਾ ਨੇ ਪਤੀ ਸ਼ਾਹਿਦ ਕਪੂਰ ਲਈ ਕੀਤਾ ਰੋਮੈਂਟਿਕ ਡਾਂਸ ਤੇ ਕਿਹਾ 'ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ', ਵੇਖੋ ਵੀਡੀਓ

ਇਸ ਤੋਂ ਬਾਅਦ ਕਰਨ ਜੌਹਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਚ ਲਿਆ ਹੈ ਕਿ ਉਹ ਵਿਆਹ 'ਤੇ ਕੀ ਕਰਨ ਜਾ ਰਹੇ ਹਨ। ਸਿਧਾਰਥ ਕਹਿੰਦੇ ਹਨ, 'ਚੰਗਾ ਤੁਸੀਂ ਤਿਆਰ ਹੋ ਤਾਂ ਹੁਣ ਸਾਨੂੰ ਵੀ ਤਿਆਰ ਹੋਣ ਦਵੋ। ਹੁਣ ਕਿਆਰਾ ਅਤੇ ਸਿਧਾਰਥ ਦੀ ਇਸ ਪ੍ਰਤੀਕਿਰਿਆ ਨਾਲ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਨੇ ਆਪਣੇ ਰਿਸ਼ਤੇ 'ਤੇ ਮੁਹਰ ਲਗਾ ਦਿੱਤੀ ਹੈ।ਇਸ ਦੇ ਨਾਲ ਹੀ ਕਰਨ ਨੇ ਸਿਧਾਰਥ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਉਸ ਨੂੰ ਵਿਆਹ 'ਚ ਨਾ ਬੁਲਾਏਗਾ ਤਾਂ ਉਹ ਉਸ ਨੂੰ ਥੱਪੜ ਮਾਰ ਦੇਵੇਗਾ। ਫਿਰ ਸਿਧਾਰਥ ਨੇ ਕਿਹਾ ਕਿ ਅਜਿਹਾ ਨਹੀਂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਸ਼ੋਅ ਇਸ ਵੀਰਵਾਰ ਨੂੰ 12 ਵਜੇ ਡਿਜ਼ਨੀ ਪਲੱਸ ਹਾਟ ਸਟਾਰ 'ਤੇ ਸਟ੍ਰੀਮ ਹੋਵੇਗਾ।

 

View this post on Instagram

 

A post shared by Karan Johar (@karanjohar)

You may also like