ਮੀਰਾ ਨੇ ਪਤੀ ਸ਼ਾਹਿਦ ਕਪੂਰ ਲਈ ਕੀਤਾ ਰੋਮੈਂਟਿਕ ਡਾਂਸ ਤੇ ਕਿਹਾ 'ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ', ਵੇਖੋ ਵੀਡੀਓ

written by Pushp Raj | August 18, 2022

Mira did romantic dance for Shahid Kapoor: ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਅਕਸਰ ਆਪਣੇ ਫੈਸ਼ਨ ਸੈਂਸ ਤੇ ਬੇਬਾਕ ਅੰਦਾਜ਼ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਮੀਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਪਤੀ ਸ਼ਾਹਿਦ ਕਪੂਰ ਦੇ ਨਾਲ ਰੋਮੈਂਟਿਕ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

image From instagram

ਦੱਸ ਦਈਏ ਕਿ ਮੀਰਾ ਰਾਜਪੂਤ ਇੱਕ ਫੈਸ਼ਨ ਇਨਫਿਊਲੈਂਸਰ ਹੈ। ਉਹ ਅਕਸਰ ਆਪਣੇ ਨਵੇਂ-ਨਵੇਂ ਲੁਕਸ ਅਤੇ ਪਹਿਰਾਵੇ ਵਾਲੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਮੀਰਾ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਉਂਟ ਉੱਤੇ ਪਤੀ ਸ਼ਾਹਿਦ ਕਪੂਰ ਨਾਲ ਇੱਕ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ ਦੇ ਵਿੱਚ ਮੀਰਾ ਪਤੀ ਸ਼ਾਹਿਦ ਕਪੂਰ ਦੇ ਨਾਲ ਰੋਮੈਂਟਿਕ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ। ਸ਼ਾਹਿਦ ਅਤੇ ਮੀਰਾ ਬਰੂਨੋ ਮਾਰਸ ਦੇ ਗੀਤ 'ਮੈਰੀ ਯੂ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਮੀਰਾ ਦੇ ਮਾਤਾ-ਪਿਤਾ ਦੀ ਵਿਆਹ ਦੀ ਵਰ੍ਹੇਗੰਢ ਦਾ ਹੈ। ਇਸ ਮੌਕੇ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਸ਼ਾਹਿਦ ਅਤੇ ਮੀਰਾ ਦੇ ਇਨ੍ਹਾਂ ਵੀਡੀਓਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

image From instagram

ਵੀਡੀਓ ਵਿੱਚ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਘਰ ਦੇ ਇੱਕ ਕਮਰੇ ਵਿੱਚ ਡਾਂਸ ਕਰ ਰਹੇ ਹਨ। ਦੋਵਾਂ ਦੇ ਡਾਂਸ ਨੂੰ ਦੇਖ ਉੱਥੇ ਮੌਜੂਦ ਸਾਰੇ ਲੋਕ ਤਾੜੀਆਂ ਵਜਾ ਕੇ ਦੋਵਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ। ਮੀਰਾ ਰਾਜਪੂਤ ਨੇ ਹੀਲਸ ਦੇ ਨਾਲ ਪੀਲੇ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ। ਜਦੋਂ ਕਿ ਸ਼ਾਹਿਦ ਚਿੱਟੀ ਕਮੀਜ਼ ਅਤੇ ਕਾਲੇ ਰੰਗ ਦੀ ਪੈਂਟ ਵਿੱਚ ਡੈਸ਼ਿੰਗ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੀਰਾ ਨੇ ਆਪਣੇ ਪਤੀ ਤੇ ਮਾਤਾ-ਪਿਤਾ ਲਈ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ। ਮੀਰਾ ਨੇ ਲਿਖਿਆ, "I think I wanna marry you! ❤️Celebrating 40 years of Mumma and Daddy @rajput_bela @vetaalvikram 🌸 You guys make us believe in everlasting love ❤️"

ਮੀਰਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦਾ ਵਿਆਹ 7 ਜੁਲਾਈ 2015 ਨੂੰ ਹੋਇਆ ਸੀ। ਸ਼ਾਹਿਦ ਅਤੇ ਮੀਰਾ ਦੇ ਦੋ ਬੱਚੇ ਹਨ। ਹਾਲ ਹੀ 'ਚ ਦੋਵੇਂ ਫੈਮਿਲੀ ਟ੍ਰਿਪ ਲਈ ਯੂਰਪ ਗਏ ਸਨ ਜਿੱਥੇ ਉਨ੍ਹਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਵੀ ਮਨਾਈ।

image From instagram

ਹੋਰ ਪੜ੍ਹੋ: ਕੀ ਯੁਜਵੇਂਦਰ ਚਾਹਲ ਤੇ ਧਨਸ਼੍ਰੀ ਦੇ ਰਿਸ਼ਤੇ 'ਚ ਆਈ ਖਟਾਸ, ਦੋਹਾਂ ਦੇ ਸੋਸ਼ਲ ਮੀਡੀਆ ਅਕਾਉਂਟ ਨੂੰ ਵੇਖ ਦੁਚਿੱਤੀ 'ਚ ਪਏ ਫੈਨਜ਼

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਿਦ ਕਪੂਰ ਅਤੇ ਮ੍ਰਿਣਾਲ ਠਾਕੁਰ ਦੀ ਫਿਲਮ ਜਰਸੀ ਵੱਡੇ ਪਰਦੇ 'ਤੇ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਸ਼ਾਹਿਦ ਜਲਦ ਹੀ OTT ਪਲੇਟਫਾਰਮ 'ਤੇ ਆਪਣਾ ਡੈਬਿਊ ਕਰਨ ਜਾ ਰਹੇ ਹਨ। ਸ਼ਾਹਿਦ ਜਲਦ ਹੀ ਅਲੀ ਅੱਬਾਸ ਜ਼ਫਰ ਨਾਲ ਐਕਸ਼ਨ ਐਂਟਰਟੇਨਮੈਂਟ ਫਿਲਮ 'ਚ ਕੰਮ ਕਰਨਗੇ।

 

View this post on Instagram

 

A post shared by Mira Rajput Kapoor (@mira.kapoor)

You may also like