ਕੀ ਯੁਜਵੇਂਦਰ ਚਾਹਲ ਤੇ ਧਨਸ਼੍ਰੀ ਦੇ ਰਿਸ਼ਤੇ 'ਚ ਆਈ ਖਟਾਸ, ਦੋਹਾਂ ਦੇ ਸੋਸ਼ਲ ਮੀਡੀਆ ਅਕਾਉਂਟ ਨੂੰ ਵੇਖ ਦੁਚਿੱਤੀ 'ਚ ਪਏ ਫੈਨਜ਼

written by Pushp Raj | August 18, 2022

Yuzvendra Chahal and Dhanashree: ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਸਪਿਨਰ ਯੁਜਵੇਂਦਰ ਚਾਹਲ ਆਪਣੀ ਗੇਂਦਬਾਜ਼ੀ ਲਈ ਮਸ਼ਹੂਰ ਹਨ। ਇਸ ਦੇ ਨਾਲ ਹੀ ਚਾਹਲ ਦੀ ਪਤਨੀ ਅਤੇ ਡਾਂਸਰ ਧਨਸ਼੍ਰੀ ਵਰਮਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਹੁਣ ਇਸ ਮਸ਼ਹੂਰ ਜੋੜੀ ਦੀ ਸੋਸ਼ਲ ਮੀਡੀਆ ਪੋਸਟ ਨੂੰ ਵੇਖ ਕੇ ਫੈਨਜ਼ ਦੁਚਿੱਤੀ ਵਿੱਚ ਪੈ ਗਏ ਹਨ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਹੁਣ ਲੱਗਦਾ ਹੈ ਕੀ ਦੋਵੇਂ ਇੱਕ ਦੂਜੇ ਤੋਂ ਵੱਖ ਹੋਣ ਜਾ ਰਹੇ ਹਨ। ਕਿਉਂਕਿ ਦੋਹਾਂ ਦੇ ਸੋਸ਼ਲ ਮੀਡੀਆ ਅਕਾਉਂਟ ਨੂੰ ਵੇਖ ਕੇ ਫੈਨਜ਼ ਦੁਚਿੱਤੀ ਵਿੱਚ ਪੈ ਗਏ ਹਨ।

image From instagram

ਧਨਸ਼੍ਰੀ ਇੰਸਟਾਗ੍ਰਾਮ ਅਕਾਉਂਟ ਤੋਂ ਹਟਾਇਆ ਪਤੀ ਦਾ ਸਰਨੇਮ
ਧਨਸ਼੍ਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਰੋਜ਼ਾਨਾ ਕੁਝ ਨਾਂ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਧਨਸ਼੍ਰੀ ਦੇ ਇੰਸਟਾਗ੍ਰਾਮ ਉੱਤੇ 5 ਮਿਲੀਅਨ ਤੋਂ ਵੱਧ ਫਾਲੋਅਰਸ ਹਨ। ਹੁਣ ਖ਼ਬਰ ਹੈ ਕਿ ਧਨਸ਼੍ਰੀ ਨੇ ਇੰਸਟਾਗ੍ਰਾਮ ਬਾਇਓ 'ਚ ਆਪਣੇ ਨਾਂ ਦੇ ਪਿੱਛੇ ਤੋਂ ਪਤੀ ਚਾਹਲ ਦਾ ਸਰਨੇਮ ਹਟਾ ਦਿੱਤਾ ਹੈ। ਇਸ ਨਾਲ ਫੈਨਜ਼ ਹੈਰਾਨ ਹੋ ਗਏ ਹਨ ਅਤੇ ਉਹ ਅੰਦਾਜ਼ਾ ਲਗਾ ਰਹੇ ਹਨ ਕਿ ਜੋੜੇ ਦੇ ਵਿਚਕਾਰ ਜ਼ਰੂਰ ਕੁਝ ਹੋਇਆ ਹੋਵੇਗਾ।

image From instagram

ਯੁਜਵੇਂਦਰ ਚਾਹਲ ਦੀ ਪੋਸਟ ਨਾਲ ਦੁਚਿੱਤੀ 'ਚ ਪਏ ਫੈਨਜ਼
ਜਿਥੇ ਇੱਕ ਪਾਸੇ ਧਨਸ਼੍ਰੀ ਨੇ ਇੰਸਟਾਗ੍ਰਾਮ ਅਕਾਉਂਟ ਤੋਂ ਪਤੀ ਦਾ ਸਰਨੇਮ ਹਟਾ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਯੁਜਵੇਂਦਰ ਚਾਹਲ ਦੀ ਨਵੀਂ ਪੋਸਟ ਨੇ ਫੈਨਜ਼ ਵੱਲੋਂ ਲਗਾਏ ਜਾ ਰਹੇ ਕਿਆਸਾਂ ਨੂੰ ਵਧਾਵਾ ਦੇ ਦਿੱਤਾ ਹੈ ਤੇ ਦੁਚਿੱਤੀ ਵਿੱਚ ਪਾ ਦਿੱਤਾ ਹੈ।

ਧਨਸ਼੍ਰੀ ਤੋਂ ਬਾਅਦ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਪਾਈ ਹੈ। ਇਸ ਪੋਸਟ ਦੇ ਵਿੱਚ ਲਿਖਿਆ, "ਨਵੀਂ ਜ਼ਿੰਦਗੀ ਸ਼ੁਰੂ ਹੋ ਰਹੀ ਹੈ।" ਹੁਣ ਇਸ ਪੋਸਟ ਦੇ ਨਾਲ, ਫੈਨਜ਼ ਨੂੰ ਯਕੀਨ ਹੋ ਗਿਆ ਹੈ ਕਿ ਦੋਹਾਂ ਵਿਚਾਲੇ ਦੂਰੀਆਂ ਆ ਰਹੀਆਂ ਹਨ। ਹਾਲਾਂਕਿ ਸੋਸ਼ਲ ਮੀਡੀਆ 'ਤੇ ਜੋੜੇ ਦੀਆਂ ਗਤੀਵਿਧੀਆਂ ਤੋਂ ਕੁਝ ਵੀ ਸਪੱਸ਼ਟ ਨਹੀਂ ਹੋਇਆ ਹੈ ਅਤੇ ਨਾਂ ਹੀ ਦੋਹਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਦਿੱਤਾ ਹੈ।

image From instagram

ਹੋਰ ਪੜ੍ਹੋ: ਜਾਣੋ ਕਿਉਂ, ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਪਠਾਨ' ਨੂੰ ਕਰਨਾ ਪੈ ਰਿਹਾ ਹੈ ਬਾਈਕਾਟ ਟ੍ਰੈਂਡ ਦਾ ਸਾਹਮਣਾ

ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦੀ ਪਹਿਲੀ ਮੁਲਾਕਾਤ ਆਨਲਾਈਨ ਕਲਾਸ ਵਿੱਚ ਹੋਈ ਸੀ। ਦਰਅਸਲ ਚਾਹਲ ਡਾਂਸ ਸਿੱਖਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਧਨਸ਼੍ਰੀ ਵਰਮਾ ਦੀ ਕਲਾਸ ਜੁਆਇਨ ਕੀਤੀ ਸੀ। ਇਸ ਤੋਂ ਬਾਅਦ ਇੱਥੋਂ ਦੋਵਾਂ ਦੀ ਲਵ ਸਟੋਰੀ ਸ਼ੁਰੂ ਹੋ ਗਈ। ਇਸ ਮਗਰੋਂ ਇਸ ਜੋੜੇ ਨੇ 22 ਦਸੰਬਰ 2020 ਨੂੰ ਵਿਆਹ ਕਰਵਾ ਲਿਆ। ਫਿਲਹਾਲ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।

 

You may also like