ਜਾਣੋ ਕਿਉਂ, ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਪਠਾਨ' ਨੂੰ ਕਰਨਾ ਪੈ ਰਿਹਾ ਹੈ ਬਾਈਕਾਟ ਟ੍ਰੈਂਡ ਦਾ ਸਾਹਮਣਾ

Written by  Pushp Raj   |  August 18th 2022 12:32 PM  |  Updated: August 18th 2022 12:32 PM

ਜਾਣੋ ਕਿਉਂ, ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਪਠਾਨ' ਨੂੰ ਕਰਨਾ ਪੈ ਰਿਹਾ ਹੈ ਬਾਈਕਾਟ ਟ੍ਰੈਂਡ ਦਾ ਸਾਹਮਣਾ

Film 'Pathaan' Faces 'Boycott Trend': ਬਾਲੀਵੁੱਡ ਫ਼ਿਲਮਾਂ ਦਾ ਬਾਈਕਾਟ ਮੌਜੂਦਾ ਸਮੇਂ ਵਿੱਚ ਬੇਹੱਦ ਟ੍ਰੈਂਡ ਕਰ ਰਿਹਾ ਹੈ। ਹਲਾਂਕਿ ਇਹ ਮੁੱਦਾ ਬਾਲੀਵੁੱਡ ਸਿਤਾਰਿਆਂ ਲਈ ਬੇਹੱਦ ਗੰਭੀਰ ਵਿਸ਼ਾ ਹੈ। ਜਿਵੇਂ ਹੀ ਕਿਸੇ ਵੱਡੀ ਬਾਲੀਵੁੱਡ ਫ਼ਿਲਮ ਦਾ ਐਲਾਨ ਹੁੰਦਾ ਹੈ, ਸੋਸ਼ਲ ਮੀਡੀਆ ਬਾਈਕਾਟ ਬਾਲੀਵੁੱਡ ਫ਼ਿਲਮਸ ਟ੍ਰੈਂਡ ਹੋਣ ਲੱਗ ਜਾਂਦਾ ਹੈ। ਅਕਸ਼ੈ ਕੁਮਾਰ ਤੇ ਆਮਿਰ ਖ਼ਾਨ ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਪਠਾਨ' ਨੂੰ ਵੀ ਬਾਈਕਾਟ ਟ੍ਰੈਂਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਓ ਜਾਣਦੇ ਹਾਂ ਕਿ ਇਸ ਪਿਛੇ ਕੀ ਕਾਰਨ ਹੈ।

Shah Rukh Khan completes 30 years in Bollywood, YRF unveils motion poster of film 'Pathaan' image From instagram

ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਬਾਈਕਾਟ ਟ੍ਰੈਂਡ ਕਾਰਨ ਹੁਣ ਤੱਕ ਆਮਿਰ ਖ਼ਾਨ ਦੀ ਲਾਲ ਸਿੰਘ ਚੱਢਾ, ਅਕਸ਼ੈ ਕੁਮਾਰ ਦੀ ਰਕਸ਼ਾ ਬੰਧਨ, ਆਲੀਆ ਭੱਟ ਦੀ ਡਾਰਲਿੰਗਸ, ਅਤੇ ਰਿਤਿਕ ਰੋਸ਼ਨ ਦੀ ਵਿਕਰਮ ਵੇਧਾ ਸਣੇ ਕਈ ਫ਼ਿਲਮਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਇਸ ਲਿਸਟ ਵਿੱਚ ਸ਼ਾਹਰੁਖ ਖ਼ਾਨ ਦੀ ਨਵੀਂ ਫ਼ਿਲਮ ਪਠਾਨ ਦਾ ਨਾਂਅ ਵੀ ਸ਼ਾਮਿਲ ਹੋ ਗਿਆ ਹੈ।

ਟਵਿੱਟਰ 'ਤੇ ਟ੍ਰੈਂਡ ਹੋ ਰਿਹਾ ਹੈ ਬਾਈਕਾਟ 'ਪਠਾਨ'

ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਨੂੰ ਦਰਸ਼ਕਾਂ ਅਤੇ ਲੋਕਾਂ ਦੇ ਭਾਰੀ ਵਿਰੋਧ ਅਤੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਇਸ ਦੌਰਾਨ ਹੁਣ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਪਠਾਨ' ਵੀ ਉਸੇ ਟ੍ਰੈਕ 'ਤੇ ਜਾ ਰਹੀ ਹੈ ਕਿਉਂਕਿ ਸ਼ਾਹਰੁਖ ਦੀ ਇੱਕ ਕਲਿੱਪ ਤੋਂ ਬਾਅਦ ਨੈਟੀਜ਼ਨਸ ਨੇ ਹੁਣ ਇਸ ਫ਼ਿਲਮ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ, ਸ਼ਾਹਰੁਖ ਖ਼ਾਨ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਭਾਰਤ 'ਚ ਅਸਹਿਣਸ਼ੀਲਤਾ ਵਧ ਰਹੀ ਹੈ।

image From instagram

ਵੀਡੀਓ ਨੂੰ ਸਾਂਝਾ ਕਰਦੇ ਹੋਏ, ਇੱਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ, "ਭਾਰਤ ਵਿੱਚ ਬਹੁਤ ਅਸਹਿਣਸ਼ੀਲਤਾ ਹੈ, ਭਾਰਤ ਵਿੱਚ ਵਧ ਰਹੀ ਅਸਹਿਣਸ਼ੀਲਤਾ ਹੈ" - ਸ਼ਾਹਰੁਖ ਖ਼ਾਨ ਜੇਕਰ ਭਾਰਤ ਇੱਕ ਅਸਹਿਣਸ਼ੀਲ ਦੇਸ਼ ਹੈ, ਤਾਂ #ShahRukhKhan ਅਜੇ ਵੀ ਇੱਥੇ ਕਿਉਂ ਰਹਿ ਰਿਹਾ ਹੈ ਜੇਕਰ ਸਹਿਮਤ ਹੋ ਤਾਂ ਰੀਟਵੀਟ ਕਰੋ #BoycottPathanMovie। ਇੱਕ ਹੋਰ ਯੂਜ਼ਰ ਨੇ ਲਿਖਿਆ, “ਚੱਢਾ ਕੇ ਬਾਅਦ ਹੁਣ ਪਠਾਨ ਕੀ ਬਾਰੀ… 3 ਖ਼ਾਨ ਦੀ ਇੱਕ-ਇੱਕ ਫ਼ਿਲਮ ਦਾ ਬਾਈਕਾਟ ਕਰੋ)। ਲਾਲ ਸਿੰਘ ਚੱਡਾ 2) ਪਠਾਨ 3)। ਭਾਈਜਾਨ ਅਤੇ ਬਾਲੀਵੁੱਡ ਗੇਮ ਤੋਂ ਬਾਅਦ #BoycottbollywoodForever #BoycottPathanMovie।

ਇਸ ਤੋਂ ਪਹਿਲਾਂ ਆਮਿਰ ਖ਼ਾਨ ਦੀ ਇੱਕ ਅਜਿਹੀ ਹੀ ਵੀਡੀਓ ਕਲਿੱਪ ਵਾਇਰਲ ਹੋਈ ਸੀ ਜਿਸ ਵਿੱਚ ਅਭਿਨੇਤਾ ਨੇ 2015 ਵਿੱਚ "ਭਾਰਤ ਵਧ ਰਹੇ ਅਸਹਿਣਸ਼ੀਲ" 'ਤੇ ਆਪਣਾ ਬਿਆਨ ਦਿੱਤਾ ਸੀ ਕਿਉਂਕਿ ਉਸ ਨੇ ਕਿਹਾ ਸੀ, "ਇੱਕ ਵਿਅਕਤੀ ਵਜੋਂ, ਇਸ ਦੇਸ਼ ਦੇ ਹਿੱਸੇ ਵਜੋਂ, ਇੱਕ ਨਾਗਰਿਕ ਵਜੋਂ, ਅਸੀਂ ਪੜ੍ਹਦੇ ਹਾਂ। ਅਖ਼ਬਾਰਾਂ ਅਤੇ ਖ਼ਬਰਾਂ 'ਤੇ ਇਸ ਨੂੰ ਦੇਖੋ, ਅਤੇ ਯਕੀਨਨ, ਮੈਂ ਘਬਰਾ ਗਿਆ ਹਾਂ. ਮੈਂ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਮੈਂ ਕਈ ਘਟਨਾਵਾਂ ਤੋਂ ਘਬਰਾ ਗਿਆ ਹਾਂ।" ਇਸ ਬਿਆਨ ਦੀ ਦਰਸ਼ਕਾਂ ਵੱਲੋਂ ਭਾਰੀ ਆਲੋਚਨਾ ਕੀਤੀ ਗਈ। ਇਸ ਦੇ ਚੱਲਦੇ ਹੀ ਨੈੱਟੀਜ਼ਨਾਂ ਨੇ ਲਾਲ ਸਿੰਘ ਚੱਢਾ ਦਾ ਬਾਈਕਾਟ ਕੀਤਾ।

image From instagram

ਹੋਰ ਪੜ੍ਹੋ: ਬੱਬੂ ਮਾਨ ਨੇ ਵੀਡੀਓ ਸ਼ੇਅਰ ਕਰ ਦੱਸੀ ਦਿਲ ਦੀ ਗੱਲ, ਕਿਹਾ 'ਮੇਰੇ ਗੀਤ ਹੋਮਿਓਪੈਥੀ ਵਾਂਗ ਹਨ'

ਜੇਕਰ ਸ਼ਾਹਰੁਖ ਖ਼ਾਨ ਦੀ ਫ਼ਿਲਮ ਪਠਾਨ ਦੀ ਗੱਲ ਕਰੀਏ ਤਾਂ ਸ਼ਾਹਰੁਖ ਖ਼ਾਨ 4 ਸਾਲਾਂ ਬਾਅਦ ਮੁੜ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਇਸ ਫ਼ਿਲਮ ਦੇ ਵਿੱਚ ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ, ਅਤੇ ਜੌਨ ਅਬ੍ਰਾਹਿਮ ਵੀ ਵਿਖਾਈ ਦੇਣਗੇ। ਇਹ ਫ਼ਿਲਮ ਜਾਸੂਸੀ ਐਕਸ਼ਨ ਡਰਾਮਾ ਉੱਤੇ ਅਧਾਰਿਤ ਹੈ। ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਯਸ਼ਰਾਜ ਫ਼ਿਲਮ ਜ਼ ਦੇ ਬੈਨਰ ਹੇਠ ਤਿਆਰ ਹੋਈ ਹੈ। ਇਹ ਅਗਲੇ ਸਾਲ 25 ਜਨਵਰੀ 2023 ਨੂੰ ਗਣਤੰਤਰ ਦਿਵਸ ਦੇ ਨੇੜੇ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network