ਬੱਬੂ ਮਾਨ ਨੇ ਵੀਡੀਓ ਸ਼ੇਅਰ ਕਰ ਦੱਸੀ ਦਿਲ ਦੀ ਗੱਲ, ਕਿਹਾ 'ਮੇਰੇ ਗੀਤ ਹੋਮਿਓਪੈਥੀ ਵਾਂਗ ਹਨ'

Written by  Pushp Raj   |  August 18th 2022 11:35 AM  |  Updated: August 18th 2022 12:20 PM

ਬੱਬੂ ਮਾਨ ਨੇ ਵੀਡੀਓ ਸ਼ੇਅਰ ਕਰ ਦੱਸੀ ਦਿਲ ਦੀ ਗੱਲ, ਕਿਹਾ 'ਮੇਰੇ ਗੀਤ ਹੋਮਿਓਪੈਥੀ ਵਾਂਗ ਹਨ'

Babbu Maan shares video: ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਬੱਬੂ ਮਾਨ ਦੇ ਬਿਆਨਾਂ ਤੇ ਸੋਸ਼ਲ ਮੀਡੀਆ ਪੋਸਟਾਂ ਅਕਸਰ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਹੁਣ ਇੱਕ ਵਾਰ ਫਿਰ ਤੋਂ ਬੱਬੂ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਫੈਨਜ਼ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ। ਫੈਨਜ਼ ਉਨ੍ਹਾਂ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ।

image From instagram

ਬੱਬੂ ਮਾਨ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਫੈਨਜ਼ ਨਾਲ ਆਪਣੀ ਪੋਸਟਾਂ ਰਾਹੀਂ ਆਪਣੇ ਵਿਚਾਰ ਸਾਂਝੇ ਕਰਦੇ ਹਨ। ਭਾਵੇਂ ਕਿਸਾਨ ਮੋਰਚਾ ਹੋਵੇ ਜਾਂ ਫਿਰ ਕੋਈ ਹੋਰ ਮੁੱਦਾ ਬੱਬੂ ਮਾਨ ਪੂਰੀ ਬੇਬਾਕੀ ਨਾਲ ਆਪਣੀ ਵਿਚਾਰ ਪੇਸ਼ ਕਰਦੇ ਹਨ।

ਹਾਲ ਹੀ ਵਿੱਚ ਬੱਬੂ ਮਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਫੈਨਜ਼ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੱਬੂ ਮਾਨ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਬੱਬੂ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ, "ਮੇਰੇ ਗੀਤ ਹੋਮਿਓਪੈਥੀ ਵਾਰਗੇ ਨੇ, ਵਕਤ ਤਾਂ ਲੱਗਦਾ ਹੈ, ਅਸਰ ਸਿਰੇ ਦਾ ਕਰਦੇ ਨੀ…. ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ।"

image From instagram

ਬੱਬੂ ਮਾਨ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਇੱਕ ਸਕੂਲ ਵਿੱਚ ਹੋ ਰਹੇ ਸਮਾਗਮ ਦੀ ਹੈ। ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਿਦਿਆਰਥੀ ਬੱਬੂ ਮਾਨ ਦੇ ਗੀਤ 'ਜੱਟ ਦੀ ਜੂਨ ਬੁਰੀ' ਉੱਤੇ ਪਰਫਾਰਮੈਂਸ ਦੇ ਰਿਹਾ ਹੈ। ਇਸ ਦੌਰਾਨ ਉਹ ਪੰਜਾਬ ਦੇ ਕਿਸਾਨਾਂ ਦੇ ਮੌਜੂਦਾ ਹਲਾਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ।

ਬੱਬੂ ਮਾਨ ਦੀ ਇਸ ਪੋਸਟ ਨੂੰ ਵੇਖ ਕੇ ਫੈਨਜ਼ ਬਹੁਤ ਖੁਸ਼ ਹਨ। ਉਹ ਪੋਸਟ ਉੱਤ ਵੱਖ-ਵੱਖ ਕਮੈਂਟ ਕਰਕੇ ਆਪੋ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ। ਬੱਬੂ ਮਾਨ ਦੀ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਪਸੰਦ ਕਰ ਚੁੱਕੇ ਹਨ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ।

ਸਾਲ 2000 ਵਿੱਚ ਰਿਲੀਜ਼ ਹੋਇਆ ਬੱਬੂ ਮਾਨ ਦਾ ਗੀਤ 'ਜੱਟ ਦੀ ਜੂਨ ਬੁਰੀ' ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੈ। ਇਹ ਗੀਤ ਬੱਬੂ ਮਾਨ ਦੇ ਸਭ ਤੋਂ ਵਧੀਆ ਗੀਤਾਂ ਵਿੱਚੋਂ ਇੱਕ ਹੈ। ਗੀਤ ਨੂੰ 7 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ।

image From instagram

ਹੋਰ ਪੜ੍ਹੋ:Gulzar Birthday: ਜਾਣੋ ਕਿੰਝ ਗੈਰਾਜ਼ 'ਚ ਕੰਮ ਕਰਨ ਵਾਲੇ ਮਕੈਨਿਕ ਤੋਂ ਮਸ਼ਹੂਰ ਲੇਖਕ ਬਣੇ ਗੁਲਜ਼ਾਰ

ਦੱਸ ਦਈਏ ਕਿਸਾਨ ਅੰਦੋਲਨ ਦੇ ਦੌਰਾਨ ਬੱਬੂ ਮਾਨ ਸਣੇ ਕਈ ਪੰਜਾਬੀ ਗਾਇਕ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਤੇ ਪਹੁੰਚੇ ਸਨ। ਇਸ ਦੌਰਾਨ ਬੱਬੂ ਮਾਨ ਮੋਹਰੀ ਰਹੇ ਅਤੇ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਸੋਸ਼ਲ ਮੀਡੀਆ ਉੱਤੇ ਵੀ ਆਵਾਜ਼ ਬੁਲੰਦ ਕੀਤੀ।

 

View this post on Instagram

 

A post shared by Babbu Maan (@babbumaaninsta)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network