ਜੋਤੀ ਨੂਰਾਂ ਦਾ ਪਤੀ ਕੁਨਾਲ ਪਾਸੀ ਦੇ ਨਾਲ ਹੋਇਆ ਪੈਚਅੱਪ, ਕੁਝ ਦਿਨ ਪਹਿਲਾਂ ਲਾਏ ਸਨ ਕੁੱਟਮਾਰ ਦੇ ਇਲਜ਼ਾਮ

written by Shaminder | August 13, 2022

ਜੋਤੀ ਨੂਰਾਂ (Jyoti Nooran) ਜਿਸਨੇ ਆਪਣੇ ਪਤੀ ‘ਤੇ ਕੁਝ ਦਿਨ ਪਹਿਲਾਂ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ । ਪਰ ਹੁਣ ਉਸ ਦਾ ਆਪਣੇ ਪਤੀ ਦੇ ਨਾਲ ਸਮਝੌਤਾ ਹੋ ਗਿਆ ਹੈ ਅਤੇ ਦੋਵੇਂ ਇੱਕ ਹੋ ਗਏ ਹਨ । ਦੋਵਾਂ ਨੇ ਜਲੰਧਰ ‘ਚ ਇੱਕ ਪ੍ਰੈੱਸ ਕਾਨਫਰੰਸ ਬੁਲਾਈ ਅਤੇ ਇਸ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਗਾਇਕਾ ਨੇ ਦੱਸਿਆ ਕਿ ਹੁਣ ਸਾਡੇ ਦਰਮਿਆਨ ਸਭ ਕੁਝ ਠੀਕ ਹੈ ਅਤੇ ਹੁਣ ਅਸੀਂ ਇੱਕਠੇ ਹਾਂ ।

jyoti nooran- image From jyoti nooran instagram

ਹੋਰ ਪੜ੍ਹੋ : ਬੱਬੂ ਮਾਨ ਨੇ ਤਿਰੰਗਾ ਮੁਹਿੰਮ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਜਿਨ੍ਹਾਂ ਕੋਲ ਘਰ ਨਹੀਂ ਉਹ ਝੰਡੇ ਕਿੱਥੇ ਲਾਉਣਗੇ’

ਪ੍ਰੈੱਸ ਕਾਨਫਰੰਸ ਕਰਦੇ ਹੋਏ ਜੋਤੀ ਨੂਰਾ ਦੇ ਪਤੀ ਕੁਨਾਲ ਨੇ ਕਿਹਾ ਕਿ ਸਾਡੇ ਦੋਹਾਂ 'ਚ ਗਲਤਫਹਿਮੀ ਹੋ ਗਈ ਸੀ, ਜਿਸ ਦਾ ਕਈ ਲੋਕ ਫਾਇਦਾ ਉਠਾਉਣਾ ਚਾਹੁੰਦੇ ਸਨ ਪਰ ਰੱਬ ਦੀ ਕਿਰਪਾ ਸਾਡੇ 'ਤੇ ਬਣੀ ਰਹੀ, ਜਿਸ ਕਾਰਨ ਅੱਜ ਅਸੀਂ ਫਿਰ ਤੋਂ ਇਕ ਹੋ ਗਏ ਹਾਂ।

jyoti nooran- image from jyoti nooran instagram

ਹੋਰ ਪੜ੍ਹੋ : ਊਰਵਸ਼ੀ ਰੌਤੇਲਾ ਅਤੇ ਰਿਸ਼ਭ ਪੰਤ ਵਿਚਾਲੇ ਛਿੜੀ ਜੰਗ, ਅਦਾਕਾਰਾ ਨੇ ਕਿਹਾ ਛੋਟੂ ਭਈਆ ਨੂੰ ਸਿਰਫ਼ ਬੈਟ ਬਾਲ….

ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਸਿਗਰਟ ਪੀਂਦਾ ਹਾਂ, ਇਸ ਤੋਂ ਇਲਾਵਾ ਮੈਂ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜੋਤੀ ਨੂਰਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਆਪਣੇ ਪਤੀ ‘ਤੇ ਲਗਾਏ ਸਨ ।

Jyoti Nooran Divorce from hubby

ਪਰ ਹੁਣ ਮੁੜ ਤੋਂ ਇੱਕਠੇ ਹੋ ਕੇ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਪ੍ਰਸ਼ੰਸਕ ਵੀ ਦੋਨਾਂ ਦਾ ਪੈਚਅੱਪ ਹੋਣ ‘ਤੇ ਕਾਫੀ ਖੁਸ਼ ਹਨ । ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਪ੍ਰੈੱਸ ਕਾਨਫਰੰਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਕਾਫੀ ਖੁਸ਼ ਦਿਖਾਈ ਦੇ ਰਹੇ ਹਨ ।

You may also like