ਜੈਲਲਿਤਾ ਵਾਂਗ ਦਿਸਣ ਲਈ ਕੰਗਨਾ ਨੇ ਇੰਝ ਵਧਾਇਆ ਵਜ਼ਨ

Reported by: PTC Punjabi Desk | Edited by: Rupinder Kaler  |  November 26th 2019 04:00 PM |  Updated: November 26th 2019 04:00 PM

ਜੈਲਲਿਤਾ ਵਾਂਗ ਦਿਸਣ ਲਈ ਕੰਗਨਾ ਨੇ ਇੰਝ ਵਧਾਇਆ ਵਜ਼ਨ

ਕੰਗਨਾ ਰਣੌਤ ਨੇ ਵੀ ਆਪਣੀ ਫਿਲਮ 'Thalaivi' ਲਈ ਕਾਫੀ ਮਿਹਨਤ ਕੀਤੀ ਹੈ । ਫ਼ਿਲਮ ਦੀ ਫਰਸਟ ਲੁੱਕ ਸਾਹਮਣੇ ਆ ਚੁੱਕੀ ਹੈ । ਇਹ ਫਿਲਮ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੈਲਲਿਤਾ ਦੇ ਜੀਵਨ 'ਤੇ ਆਧਾਰਿਤ ਹੈ। ਅਜਿਹੇ ਵਿਚ ਫਿਲਮ ਦੇ ਕਿਰਦਾਰ ਯਾਨੀ ਜੈਲਲਿਤਾ ਵਾਂਗ ਦਿਸਣ ਲਈ ਅਦਾਕਾਰਾ ਨੂੰ ਕਾਫ਼ੀ ਮਸ਼ੱਕਤ ਕਰਨੀ ਪਈ ਤੇ ਚਿਹਰੇ ਨੂੰ ਉਨ੍ਹਾਂ ਵਰਗਾ ਬਣਾਉਣ ਲਈ ਕਈ ਕਲਾਕਾਰਾਂ ਦੀ ਮਦਦ ਲਈ ਗਈ।

ਉੱਥੇ ਹੀ ਕੰਗਨਾ ਰਣੌਤ ਨੂੰ ਫਿਲਮ ਲਈ ਆਪਣਾ ਭਾਰ ਵੀ ਵਧਾਉਣਾ ਪਿਆ। ਇਸ ਫਿਲਮ 'ਚ ਜੈਲਲਿਤਾ ਦੇ ਜੀਵਨ ਦੇ ਕਈ ਫੇਜ਼ ਦਿਖਾਏ ਗਏ ਹਨ ਜਿਨ੍ਹਾਂ ਵਿਚ ਉਨ੍ਹਾਂ ਦੇ ਅਦਾਕਾਰੀ ਦੇ ਕਰੀਅਰ ਤੋਂ ਲੈ ਕੇ ਸਿਆਸੀ ਜੀਵਨ ਸ਼ਾਮਲ ਹਨ।

https://www.instagram.com/p/B5USezDFaHv/

ਖ਼ਬਰਾਂ ਦੀ ਮੰਨੀਏ ਤਾਂ ਕੰਗਨਾ ਨੇ ਇਸ ਕਿਰਦਾਰ ਲਈ ਆਪਣਾ 6 ਕਿੱਲੋ ਭਾਰ ਵਧਾਇਆ ਸੀ। ਨਾਲ ਹੀ ਉਨ੍ਹਾਂ ਥਾਈਜ਼ ਤੇ ਬੈਲੀ ਫੈਟ ਵਧਾਉਣ ਲਈ ਕਾਫ਼ੀ ਮਿਹਨਤ ਕੀਤੀ। ਉਨ੍ਹਾਂ ਹਾਰਮੋਨਜ਼ ਪਿਲਸ ਦਾ ਵੀ ਸਹਾਰਾ ਲਿਆ ਸੀ।

https://www.instagram.com/p/B5STcYKFKth/


Popular Posts