ਜਨਮਦਿਨ ‘ਤੇ ਗਾਇਕ ਕਰਨ ਔਜਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਨਵੇਂ ਗੀਤ 'YKWIM' ਦਾ ਤੋਹਫ਼ਾ, ਦੇਖੋ ਵੀਡੀਓ
ਜਨਮਦਿਨ ‘ਤੇ ਗਾਇਕ ਕਰਨ ਔਜਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਨਵੇਂ ਗੀਤ 'YKWIM' ਦਾ ਤੋਹਫ਼ਾ, ਦੇਖੋ ਵੀਡੀਓ
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਗੀਤਕਾਰ ਅਤੇ ਗਾਇਕ ਕਰਨ ਔਜਲਾ ਆਪਣਾ ਬਰਥਡੇਅ ਸੈਲੀਬ੍ਰੇਟ ਕਰ ਰਹੇ ਨੇ (happy birthday karan aujla)। ਇਸ ਖ਼ਾਸ ਮੌਕੇ ਉੱਤੇ ਕਰਨ ਔਜਲਾ ਨੇ ਦਰਸ਼ਕਾਂ ਨੂੰ ਆਪਣੇ ਨਵੇਂ ਗੀਤ YKWIM ਦਾ ਤੋਹਫਾ ਦਿੱਤਾ ਹੈ। ਇਸ ਗੀਤ ਨੂੰ KARAN AUJLA , ਰੈਪਰ KR$NA ਤੇ ਫੀਮੇਲ ਵੋਕਲ Mehar Vaani ਨੇ ਮਿਲਕੇ ਗਾਇਆ ਹੈ।

ਇਸ ਗੀਤ ਦੇ ਬੋਲ ਖੁਦ ਕਰਨ ਔਜਲਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ Yeah Proof ਨੇ ਦਿੱਤਾ ਹੈ। ਵੀਡੀਓ 'ਚ ਖੁਦ ਕਰਨ ਔਜਲਾ, ਰੈਪਰ KR$NA ਤੇ ਕੁਝ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਨੇ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੁਝ ਹੀ ਸਮੇਂ ਚ ਇਹ ਗੀਤ ਇੱਕ ਮਿਲੀਅਨ ਤੋਂ ਵੱਧ ਵਿਊਜ਼ ਪਾਰ ਕਰ ਗਿਆ ਹੈ। ਇਸ ਗੀਤ ਨੂੰ ਰੇਹਾਨ ਰਿਕਾਰਡਜ਼ ਦੇ ਲੇਬਲ ਹੇਠ ਹੀ ਰਿਲੀਜ਼ ਕੀਤਾ ਗਿਆ ਹੈ।
ਹੋਰ ਪੜ੍ਹੋ : ਅਫਸਾਨਾ ਖ਼ਾਨ ਦੁਲਹਣ ਤੇ ਸਾਜ਼ ਦੁਲਹੇ ਦੇ ਲਿਬਾਸ ‘ਚ ਆਇਆ ਨਜ਼ਰ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇਹ ਵਿਆਹ ਵਾਲੀ ਤਸਵੀਰ

ਕਰਨ ਔਜਲਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਬੁਲਾਇਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਜੱਸੀ ਗਿੱਲ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਦੀਪ ਜੰਡੂ ਤੇ ਕਈ ਹੋਰ ਗਾਇਕ ਗਾ ਚੁੱਕੇ ਨੇ। ਉਹ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ। ਗੀਤਕਾਰ ਅਤੇ ਗਾਇਕ ਕਰਨ ਔਜਲਾ ਨੇ ਪਿਛਲੇ ਸਾਲ ਆਪਣਾ ਨਵਾਂ ਬਿਜ਼ਨੇਸ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ‘Hukam Clothing’ ਬ੍ਰਾਂਡ ਨਾਂਅ ਹੇਠ ਕੱਪੜਿਆਂ ਦਾ ਕੰਮ ਸ਼ੁਰੂ ਕੀਤਾ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
