Karan Johar 50th Birthday Party: ਕਰਨ ਜੌਹਰ ਦੀ ਬਰਥਡੇਅ ਪਾਰਟੀ 'ਚ ਪੁੱਜੇ ਗੌਰੀ ਖਾਨ ਤੇ ਸੀਮਾ ਸਚਦੇਵ, ਜਸ਼ਨ 'ਚ ਸ਼ਾਮਿਲ ਹੋਏ ਕਈ ਬਾਲੀਵੁੱਡ ਸੈਲੇਬਸ ਸੈਲੇਬਸ
Karan Johar 50th Birthday Party: ਕਰਨ ਜੌਹਰ ਦੀ ਬਰਥਡੇਅ ਪਾਰਟੀ 'ਚ ਪੁੱਜੇ ਗੌਰੀ ਖਾਨ ਤੇ ਸੀਮਾ ਸਚਦੇਵ, ਜਸ਼ਨ 'ਚ ਸ਼ਾਮਿਲ ਹੋਏ ਕਈ ਬਾਲੀਵੁੱਡ ਸੈਲੇਬਸ ਸੈਲੇਬਸ
ਬਾਲੀਵੁਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ ਇਸ ਮੌਕੇ ਕਰਨ ਜੌਹਰ ਨੇ ਦੇਰ ਰਾਤ ਯਸ਼ਰਾਜ ਸਟੂਡੀਓਜ਼ ਵਿੱਚ ਇੱਕ ਸ਼ਾਨਦਾਰ ਜਨਮਦਿਨ ਪਾਰਟੀ ਦਾ ਆਯੋਜਨ ਕੀਤਾ ਸੀ। ਅੱਜ ਕਰਨ ਜੌਹਰ ਦੇ ਜਨਮਦਿਨ ਦੇ ਮੌਕੇ ਉੱਤੇ ਉਨ੍ਹਾਂ ਦੇ ਕਰੀਬੀ ਤੇ ਕਈ ਬਾਲੀਵੁੱਡ ਸੈਲੇਬਸ ਉਨ੍ਹਾਂ ਦੀ ਇਸ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਪਹੁੰਚੇ।

ਦੱਸ ਦਈਏ ਕਿ ਬੀਤੀ ਰਾਤ ਕਰਨ ਜੌਹਰ ਨੇ ਆਪਣੇ ਜਨਮਦਿਨ ਦੇ ਮੌਕੇ ਉੱਤੇ ਆਪਣੇ ਖਾਸ ਦੋਸਤਾਂ ਲਈ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਗੌਰੀ ਖਾਨ, ਫਰਾਹ ਖਾਨ ਤੇ ਸੀਮਾ ਸਚਦੇਵ ਸਣੇ ਕਈ ਬਾਲੀਵੁੱਡ ਸੈਲੇਬਸ ਨੇ ਸ਼ਿਰਕਤ ਕੀਤੀ।
ਦੇਰ ਰਾਤ ਪੈਪਰਾਜ਼ੀਸ ਨੇ ਕਰਨ ਜੌਹਰ ਦੀ ਬਿਲਡਿੰਗ ਦੇ ਕੋਲ ਗੌਰੀ ਖਾਨ, ਮਹੀਪ ਕਪੂਰ, ਫਰਾਹ ਖਾਨ ਅਤੇ ਸੀਮਾ ਸਚਦੇਵ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ ਗਿਆ। ਕਰਨ ਜੌਹਰ ਨੇ ਆਪਣੇ 50ਵੇਂ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ ਕਈ ਇੰਤਜ਼ਾਮ ਕੀਤੇ ਸਨ। ਖਬਰਾਂ ਦੀ ਮੰਨੀਏ ਤਾਂ ਇੰਡਸਟਰੀ 'ਚ ਜ਼ਬਰਦਸਤ ਪਾਰਟੀ ਦੇਣ ਲਈ ਮਸ਼ਹੂਰ ਕਰਨ ਜੌਹਰ ਨੇ ਆਪਣੇ ਜਨਮਦਿਨ 'ਤੇ ਵੀ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਸੀ।

ਜਾਣਕਾਰੀ ਮੁਤਾਬਕ ਕਰਨ ਜੌਹਰ ਆਪਣੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਸ਼ਾਨਦਾਰ ਪਾਰਟੀ ਕੀਤੀ। “ਆਪਣੀਆਂ ਫਿਲਮਾਂ ਵਾਂਗ, ਕਰਨ ਆਪਣੇ 50ਵੇਂ ਜਨਮਦਿਨ ਨੂੰ ਸ਼ਾਨਦਾਰ ਸੈੱਟਾਂ ਅਤੇ ਗਲੈਮਰ ਦੇ ਵਿਚਕਾਰ ਮਨਾਇਆ । ਫਿਲਮ ਇੰਡਸਟਰੀ ਦੇ ਕਈ ਸੈਲੇਬਸ ਕਰਨ ਜੌਹਰ ਦੀ ਸ਼ਾਨਦਾਰ ਪਾਰਟੀ ਵਿੱਚ ਪਹੁੰਚੇ।
ਬਲੈਕ ਐਂਡ ਬਲਿੰਗ ਥੀਮ ਵਾਲੀ ਇਸ ਪਾਰਟੀ ਦਾ ਪੂਰਾ ਸੈੱਟਅਪ ਅੰਮ੍ਰਿਤਾ ਮਾਹਲ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ। ਦੱਸ ਦਈਏ ਕਿ ਅੰਮ੍ਰਿਤਾ ਮਾਹਲ ਨੇ ਕਲੰਕ, ਯੇ ਜਵਾਨੀ ਹੈ ਦੀਵਾਨੀ, ਬ੍ਰਹਮਾਸਤਰ ਅਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਨੀ ਵਰਗੀਆਂ ਕਈ ਫਿਲਮਾਂ ਦੇ ਸੈੱਟ ਡਿਜ਼ਾਈਨ ਕੀਤੇ ਹਨ।

ਇਸ ਤੋਂ ਇਲਾਵਾ ਕਰਨ ਜੌਹਰ ਨੇ ਆਪਣੀ ਪਾਰਟੀ 'ਚ ਖਾਣ-ਪੀਣ ਦੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਹੈ। ਕਰਨ ਜੌਹਰ ਨੇ ਸੈਲੀਬ੍ਰਿਟੀ ਸ਼ੈੱਫ ਨੂੰ ਆਪਣੇ ਜਨਮਦਿਨ 'ਤੇ ਖਾਣੇ ਅਤੇ ਮਿਠਾਈਆਂ ਲਈ ਘਰ ਬੁਲਾਇਆ ਸੀ। ਕਰਨ ਜੌਹਰ ਦੀ ਬਿਲਡਿੰਗ 'ਚ ਦਾਖਲ ਹੁੰਦੇ ਹੀ ਗੋਲਡਨ ਰੰਗ ਦੇ ਗੁਬਾਰੇ ਵੀ ਦਿਖਾਈ ਦਿੱਤੇ। ਇਨ੍ਹਾਂ ਗੁਬਾਰਿਆਂ 'ਤੇ ਕਾਲੇ ਅੱਖਰਾਂ 'ਚ ਜਨਮਦਿਨ ਮੁਬਾਰਕ KJo ਲਿਖਿਆ ਹੋਇਆ ਸੀ। ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਸ ਪਾਰਟੀ 'ਚ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਇਕੱਲੀ ਪਹੁੰਚੀ ਸੀ। ਜੇਕਰ ਸ਼ਾਹਰੁਖ ਨਹੀਂ ਆਉਂਦੇ ਤਾਂ ਅਮੁਨਾਨ ਗੌਰੀ ਆਪਣੇ ਬੇਟੇ ਆਰੀਅਨ ਖਾਨ ਦੇ ਨਾਲ ਕਿਸੇ ਵੀ ਇਵੈਂਟ 'ਚ ਪਹੁੰਚ ਜਾਂਦੀ ਹੈ। ਇਸ ਪਾਰਟੀ 'ਚ ਸੋਹੇਲੇ ਖਾਨ ਦੀ ਸਾਬਕਾ ਪਤਨੀ ਵੀ ਇਕੱਲੀ ਪਹੁੰਚੀ ਸੀ। ਫਰਾਹ ਖਾਨ ਨੇ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਨਾਲ ਪਾਰਟੀ 'ਚ ਐਂਟਰੀ ਕੀਤੀ।
image From instagram
ਕਰਨ ਜੌਹਰ ਦੇ ਖਾਸ ਦੋਸਤ ਅਪੂਰਵਾ ਮਹਿਤਾ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਅਯਾਨ ਮੁਖਰਜੀ ਨੇ ਵੀ ਪਾਰਟੀ 'ਚ ਸ਼ਿਰਕਤ ਕੀਤੀ। ਮੀਡੀਆ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਕਰਨ ਜੌਹਰ ਨੇ ਆਪਣੇ 50ਵੇਂ ਜਨਮਦਿਨ 'ਤੇ ਸਲਮਾਨ ਖਾਨ, ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਅਤੇ ਆਲੀਆ ਭੱਟ-ਰਣਬੀਰ ਕਪੂਰ ਨੂੰ ਵੀ ਸੱਦਾ ਦਿੱਤਾ ਸੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
