ਕਰੀਨਾ ਕਪੂਰ ਪਟੌਦੀ ਪੈਲੇਸ 'ਚ ਪਤੀ ਸੈਫ ਨਾਲ ਲੈ ਰਹੀ ਹੈ ਛੁੱਟੀਆਂ ਦਾ ਆਨੰਦ, ਸਾਂਝਾ ਕੀਤਾ ਇਹ ਖ਼ਾਸ ਵੀਡੀਓ

written by Lajwinder kaur | August 29, 2022

Kareena Kapoor-Saif Ali Khan's Enjoying With Badminton At The Pataudi Palace: ਜਦੋਂ ਵੀ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਇਕੱਠੇ ਨਜ਼ਰ ਆਉਂਦੇ ਨੇ ਤਾਂ ਦੋਵੇਂ ਹੀ ਸੁਰਖੀਆਂ ਚ ਛਾ ਜਾਂਦੇ ਹਨ। ਅਜਿਹਾ ਹੀ ਕੁਝ ਇਸ ਵਾਰ ਵੀ ਜਦੋਂ ਸੈਫ ਅਤੇ ਕਰੀਨਾ ਆਪਣੇ ਪਟੌਦੀ ਪੈਲੇਸ ਵਿੱਚ ਇਕੱਠੇ ਬੈਡਮਿੰਟਨ ਖੇਡਦੇ ਨਜ਼ਰ ਆਏ।

ਜਿਵੇਂ ਹੀ ਕਰੀਨਾ ਕਪੂਰ ਖਾਨ ਨੇ ਬੈਡਮਿੰਟਨ ਖੇਡਦੇ ਹੋਏ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਇਹ ਵੀਡੀਓ ਲਾਈਮਲਾਈਟ 'ਚ ਆ ਗਿਆ। ਇਸ ਵੀਡੀਓ ਨੂੰ ਸ਼ੇਅਰ ਕਰਕੇ ਕਰੀਨਾ ਨੇ ਜੋ ਕੈਪਸ਼ਨ ਲਿਖਿਆ ਹੈ, ਉਹ ਵੀ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ।

ਹੋਰ ਪੜ੍ਹੋ : Ganesh Chaturthi 2022: ਸ਼ਿਲਪਾ ਸ਼ੈੱਟੀ ਦੇ ਘਰ ਆਏ ਗਣਪਤੀ ਬੱਪਾ, ਟੁੱਟੀ ਲੱਤ ਨਾਲ ਵੀ ਅਦਾਕਾਰਾ ਨੇ ਕੀਤਾ ਜ਼ਬਰਦਸਤ ਸਵਾਗਤ

kareena kapoor image image source Instagram

ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਸੈਫ ਨੇ ਸੰਤਰੀ ਰੰਗ ਦੇ ਸ਼ਾਰਟਸ ਦੇ ਨਾਲ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਜਦੋਂ ਕਿ ਕਰੀਨਾ ਕਪੂਰ ਵ੍ਹਾਈਟ ਤੇ ਬਲੈਕ ਵਾਲੇ ਆਉਟਫਿੱਟ ਚ ਨਜ਼ਰ ਆਈ। ਵੀਡੀਓ 'ਚ ਇਹ ਦੋਵੇਂ ਸਿਤਾਰੇ ਸੋਮਵਾਰ ਨੂੰ ਬੈਡਮਿੰਟਨ ਖੇਡਦੇ ਨਜ਼ਰ ਆਏ। ਦੋਵਾਂ ਦਾ ਇਹ ਕੂਲ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

kareena kapoor image patodhi image source Instagram

ਵੀਡੀਓ ਦੇ ਬੈਕਗ੍ਰਾਊਂਡ 'ਤੇ ਨਜ਼ਰ ਮਾਰੀਏ ਤਾਂ ਸਾਫ ਹੈ ਕਿ ਸੈਫ ਅਤੇ ਕਰੀਨਾ ਇਸ ਸਮੇਂ ਪਟੌਦੀ ਪੈਲੇਸ 'ਚ ਹਨ। ਜਿੱਥੇ ਦੋਵੇਂ ਕੁਝ ਸਮੇਂ ਲਈ ਛੁੱਟੀਆਂ ਦਾ ਆਨੰਦ ਲੈ ਰਹੇ ਹਨ।

ਇਸ ਵੀਡੀਓ ਨੂੰ ਕਰੀਨਾ ਕਪੂਰ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ- 'ਸੋਮਵਾਰ ਨੂੰ ਪਤੀ ਨਾਲ ਕੁਝ ਖੇਡਾਂ ਦਾ ਆਨੰਦ ਲੈ ਰਹੀ ਹਾਂ...ਅਮੂ  ਕੀ ਤੁਸੀਂ ਇਸ ਨੂੰ ਖੇਡਣ ਲਈ ਤਿਆਰ ਹੋ?'

Aamir khan and kareena kapoor image source Instagram

ਕਰੀਨਾ ਕਪੂਰ ਦੇ ਇਸ ਸਵਾਲ ਦੇ ਜਵਾਬ 'ਚ ਅੰਮ੍ਰਿਤਾ ਸਿੰਘ ਨੇ ਲਿਖਿਆ- 'ਹਾਂ, ਤੁਸੀਂ ਸਾਡੇ ਨਾਲ ਖੇਡ ਸਕਦੇ ਹੋ।' ਵਰਕਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਖਾਨ ਜੋ ਕਿ ਆਮਿਰ ਖਾਨ ਦੇ ਨਾਲ ਹਾਲ ਹੀ ‘ਚ ਫਿਲਮ 'ਲਾਲ ਸਿੰਘ ਚੱਢਾ' ‘ਚ ਨਜ਼ਰ ਆਈ ਸੀ।

 

You may also like