
ਜੇਹ ਅਲੀ ਖ਼ਾਨ (Jeh Ali khan) ਦੀ ਕਿਊਟਨੈੱਸ ਦਾ ਹਰ ਕੋਈ ਦੀਵਾਨਾ ਹੈ ।ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ । ਉਸ ਦੀ ਇੱਕ ਕਿਊਟ ਜਿਹੀ ਤਸਵੀਰ (Cute Pic) ਉਸ ਦੀ ਭੂਆ ਸਬਾ ਅਲੀ ਖ਼ਾਨ ਨੇ ਸਾਂਝੀ ਕੀਤੀ ਹੈ । ਜਿਸ ‘ਚ ਇਨਾਇਆ ਜੇਹ ਅਲੀ ਖ਼ਾਨ ਨੂੰ ਆਪਣੀ ਗੋਦ ‘ਚ ਸੰਭਾਲਦੀ ਹੋਈ ਨਜ਼ਰ ਆ ਰਹੀ ਹੈ । ਇਸ ਕਿਊਟ ਤਸਵੀਰ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ ਤੇ ਇਸ ‘ਤੇ ਕਮੈਂਟਸ ਕਰ ਰਿਹਾ ਹੈ ।

ਹੋਰ ਪੜ੍ਹੋ : ਕਰੀਨਾ ਕਪੂਰ ਦੇ ਬੇਟੇ ਜੇਹ ਅਲੀ ਖ਼ਾਨ ਦਾ ਵਾਕ ਕਰਦੇ ਹੋਏ ਕਿਊਟ ਵੀਡੀਓ ਵਾਇਰਲ,ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇਸ ਤੋਂ ਇਲਾਵਾ ਸਬਾ ਅਲੀ ਖ਼ਾਨ ਨੇ ਹੋਰ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਇਲਾਵਾ ਤੈਮੂਰ ਅਲੀ ਖ਼ਾਨ ਦੀ ਇੱਕ ਤਸਵੀਰ ਵੀ ਸਬਾ ਅਲੀ ਨੇ ਸਾਂਝੀ ਕੀਤੀ ਹੈ ।
ਹੋਰ ਪੜ੍ਹੋ : ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਦਾ ਚੋਰੀ ਹੋਇਆ ਕੀਮਤੀ ਸਮਾਨ ਬਰਾਮਦ, ਹੋਟਲ ਦੇ ਮੁਲਾਜ਼ਮਾਂ ਨੇ ਕੀਤੀ ਸੀ ਚੋਰੀ
ਜਿਸ ‘ਚ ਤੈਮੂਰ ਆਪਣੇ ਛੋਟੇ ਭਰਾ ਨੂੰ ਆਪਣੀ ਗੋਦ ‘ਚ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ । ਇਹਨਾਂ ਦੋਵਾਂ ਤਸਵੀਰਾਂ ‘ਤੇ ਪ੍ਰਸ਼ੰਸਕ ਖੂਬ ਕਮੈਂਟਸ ਕਰ ਰਹੇ ਹਨ । ਕਰੀਨਾ ਕਪੂਰ ਦੇ ਲਾਡਲੇ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੇ ਹਨ । ਇਸ ਤੋਂ ਪਹਿਲਾਂ ਤੈਮੂਰ ਅਲੀ ਖ਼ਾਨ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਪਸੰਦ ਕੀਤੇ ਜਾਂਦੇ ਸਨ ।

ਕਰੀਨਾ ਕਪੂਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਸੀ । ਕਰੀਨਾ ਕਪੂਰ ਦਾ ਸੈਫ ਦੇ ਨਾਲ ਇਹ ਪਹਿਲਾ ਵਿਆਹ ਸੀ ਜਦੋਂਕਿ ਸੈਫ ਅਲੀ ਖ਼ਾਨ ਦਾ ਇਹ ਦੂਜਾ ਵਿਆਹ ਸੀ । ਇਸ ਤੋਂ ਪਹਿਲਾਂ ਸੈਫ ਅਲੀ ਖ਼ਾਨ ਨੇ ਅੰਮ੍ਰਿਤਾ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ ।
View this post on Instagram