ਅਜਿਹੀ ਡਰੈੱਸ ਪਾ ਕੇ ਮਹਿਬੂਬ ਸਟੂਡੀਓ ਪਹੁੰਚੀ ਕਰੀਨਾ ਕਪੂਰ, ਲੋਕ ਕਰ ਰਹੇ ਨੇ ਟ੍ਰੋਲ

written by Lajwinder kaur | August 08, 2022

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਸੁਰਖੀਆਂ ‘ਚ ਹੈ। ਅਦਾਕਾਰਾ ਦਾ ਹਰ ਲੁੱਕ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦਾ ਹੈ। ਚਾਹੇ ਉਹ ਪਜਾਮਾ ਟੀ-ਸ਼ਰਟ ਪਾ ਕੇ ਘਰ ਤੋਂ ਬਾਹਰ ਨਿਕਲੇ ਜਾਂ ਸਟਾਈਲਿਸ਼ ਡਰੈੱਸ ਪਾ ਕੇ, ਬੇਬੋ ਆਪਣੇ ਹਰ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।

ਹਾਲ ਹੀ 'ਚ ਉਨ੍ਹਾਂ ਨੂੰ ਬਾਂਦਰਾ ਸਥਿਤ ਮਹਿਬੂਬ ਸਟੂਡੀਓ ਦੇ ਬਾਹਰ ਦੇਖਿਆ ਗਿਆ। ਜਿੱਥੇ ਉਹ ਕੂਲ ਲੁੱਕ 'ਚ ਨਜ਼ਰ ਆਈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਰੌਸ਼ਨ ਪ੍ਰਿੰਸ ਨੇ ਪਰਿਵਾਰ ਦੇ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ‘New York’ 'ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ

actress kareena kapoor

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦਾ ਇਹ ਵੀਡੀਓ ਇੰਸਟਾਗ੍ਰਾਮ 'ਤੇ ਵੂਮਪਲਾ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਬੇਬੋ ਨੀਲੇ ਰੰਗ ਦੀ ਢਿੱਲੀ ਜੀਨਸ ਅਤੇ ਓਵਰਸਾਈਜ਼ ਪੀਲੇ ਅਤੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਨਜ਼ਰ ਆ ਰਹੀ ਹੈ। ਬੇਬੋ ਨੇ ਆਪਣੇ ਲੁੱਕ ਨੂੰ ਕਾਫੀ ਸਿੰਪਲ ਰੱਖਿਆ ਹੈ। ਇਸ ਨੂੰ ਵਾਲਾਂ ਦਾ ਜੂੜਾ ਕੀਤਾ ਹੋਇਆ ਹੈ ਤੇ ਪੈਰਾਂ ਵਿਚ ਚੱਪਲਾਂ ਪਾਈਆਂ ਹੋਈਆਂ ਹਨ ਤੇ ਨਾਲ ਹੀ, ਅੱਖਾਂ ਉੱਤੇ ਕਾਰੇ ਰੰਗ ਵਾਲੇ ਸਨਗਲਾਸ ਲਗਾਏ ਹੋਏ ਹਨ। ਇਸ ਦੌਰਾਨ ਉਹ ਆਪਣੇ ਇੱਕ ਦੋਸਤ ਨਾਲ ਗੱਲ ਕਰਦੀ ਨਜ਼ਰ ਆਈ।

inside image of kareena kapoor khan

ਲਾਲ ਸਿੰਘ ਚੱਢਾ ਦੀ ਅਦਾਕਾਰਾ ਕਰੀਨਾ ਕਪੂਰ ਖਾਨ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਹਜ਼ਾਰਾਂ ਲੋਕ ਪਸੰਦ ਕਰ ਚੁੱਕੇ ਹਨ ਪਰ ਯੂਜ਼ਰ ਦਾ ਇਹ ਲੁੱਕ ਦੇਖ ਕੇ ਅਦਾਕਾਰਾ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ। ਇਸ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ 'ਤੁਸੀਂ ਬੁੱਢੇ ਹੋ ਗਏ ਹੋ।' ਤਾਂ ਉੱਥੇ ਹੀ ਇੱਕ ਯੂਜ਼ਰ ਨੇ ਲਿਖਿਆ, 'ਓਵਰ ਐਕਟਿੰਗ ਯਾਰ ਯਾ ਯਾ..' । ਕੁਝ ਯੂਜ਼ਰ ਕਰੀਨਾ ਕਪੂਰ ਦੇ ਕੂਲ ਅੰਦਾਜ਼ ਦੀ ਤਾਰੀਫ ਕਰ ਰਹੇ ਹਨ।

'You have to learn to ignore certain things', says Kareena Kapoor on criticism over 'Laal Singh Chaddha'

 

View this post on Instagram

 

A post shared by Voompla (@voompla)

You may also like