ਕਾਰਤਿਕ ਆਰਯਨ ਨੇ ਸ਼ੁਰੂ ਕੀਤੀ ਫਿਲਮ 'ਸ਼ਹਿਜ਼ਾਦਾ' ਦੀ ਸ਼ੂਟਿੰਗ, ਸ਼ੂਟ ਲੋਕੇਸ਼ਨ ਤੋਂ ਸ਼ੇਅਰ ਕੀਤੀ ਸਨਸੈਟ ਦੀਆਂ ਖੂਬਸੂਰਤ ਤਸਵੀਰਾਂ
ਕਾਰਤਿਕ ਆਰਯਨ ਨੇ ਸ਼ੁਰੂ ਕੀਤੀ ਫਿਲਮ 'ਸ਼ਹਿਜ਼ਾਦਾ' ਦੀ ਸ਼ੂਟਿੰਗ, ਸ਼ੂਟ ਲੋਕੇਸ਼ਨ ਤੋਂ ਸ਼ੇਅਰ ਕੀਤੀ ਸਨਸੈਟ ਦੀਆਂ ਖੂਬਸੂਰਤ ਤਸਵੀਰਾਂ
Karthik Aryan next film 'Shehzada': ਬਾਲੀਵੁੱਡ ਦੇ 'ਸ਼ਹਿਜਾਦੇ' ਕਾਰਤਿਕ ਆਰਯਨ ਫਿਲਮ 'ਭੂਲ ਭੁਲਈਆ 2' ਦੀ ਕਾਮਯਾਬੀ ਤੋਂ ਬਾਅਦ ਜਲਦ ਹੀ ਮੁੜ ਆਪਣੀ ਨਵੀਂ ਫਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਕਾਰਤਿਕ ਆਰਯਨ ਨੇ ਆਪਣੀ ਅਗਲੀ ਫਿਲਮ 'ਸ਼ਹਿਜ਼ਾਦਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਕਾਰਤਿਕ ਨੇ ਇਥੋਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
Image Source: Instagram
ਦੱਸ ਦਈਏ ਕਿ ਕਾਰਤਿਕ ਆਰਯਨ ਦੀ 'ਭੂਲ ਭੁਲਈਆ 2' ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਇਸ ਫਿਲਮ ਦੇ ਜ਼ਬਰਦਸਤ ਕਲੈਕਸ਼ਨ ਕਾਰਨ ਇਹ ਸੁਪਰਹਿੱਟ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ। ਭੁੱਲ ਭੁਲਈਆ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ, ਕਾਰਤਿਕ ਆਰਯਨ ਇਸ ਸਮੇਂ ਆਪਣੀ ਅਗਲੀ ਫਿਲਮ ਸ਼ਹਿਜ਼ਾਦਾ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ।ਹਾਲ ਹੀ 'ਚ ਉਨ੍ਹਾਂ ਨੇ ਆਪਣੀ ਫਿਲਮ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ ਅਤੇ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ।
ਕਾਰਤਿਕ ਆਰਯਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਤਸਵੀਰਾਂ ਰਾਹੀਂ ਫੈਨਜ਼ ਨਾਲ ਆਪਣੀ ਲਾਈਫ ਦੇ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਕਾਰਤਿਕ ਇਨ੍ਹੀਂ ਦਿਨੀਂ ਹਰਿਆਣਾ ਦੇ ਵਿੱਚ ਹਨ। ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੂਟਿੰਗ ਲੋਕੇਸ਼ਨ ਤੋਂ ਕੁਝ ਤਸਵੀਰਾਂ ਅਪਲੋਡ ਕੀਤੀਆਂ ਹਨ। ਕਾਰਤਿਕ ਸੈਟ 'ਤੇ ਮਸਤੀ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।
Image Source: Instagram
ਕਾਰਤਿਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਉਹ ਡੁੱਬਦੇ ਸੂਰਜ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਜਿੱਥੇ ਕਾਰਤਿਕ ਬੈਠੇ ਹੋਏ ਹਨ, ਉੱਥੇ ਚਾਰੇ ਪਾਸੇ ਹਰਿਆਲੀ ਵਿਖਾਈ ਦੇ ਰਹੀ ਹੈ। ਇਥੇ ਕਾਰਤਿਕ ਸਨਸੈਟ ਦੇ ਖੂਬਸੂਰਤ ਨਜ਼ਾਰੇ ਦਾ ਆਨੰਦ ਮਾਣ ਰਹੇ ਹਨ।
ਫਿਲਮ 'ਸ਼ਹਿਜ਼ਾਦਾ' 'ਚ ਦਰਸ਼ਕ ਮੁੜ ਇੱਕ ਵਾਰ ਫਿਰ ਤੋਂ ਕਾਰਤਿਕ ਆਰਯਨ ਤੇ ਕ੍ਰਿਤੀ ਸੈਨਨ ਦੀ ਜੋੜੀ ਨੂੰ ਵੇਖ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਹ ਜੋੜੀ ਫਿਲਮ ਲੁਕਾ ਛੁਪੀ ਵਿੱਚ ਇਕੱਠੇ ਨਜ਼ਰ ਆ ਚੁੱਕੀ ਹੈ।
Image Source: Instagram
ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਰੋਮੈਂਟਿਕ ਅੰਦਾਜ਼ 'ਚ ਮਨਾਇਆ ਜਨਮਦਿਨ, ਵੇਖੋ ਤਸਵੀਰਾਂ
ਹਾਲਾਂਕਿ, ਕ੍ਰਿਤੀ ਹਰਿਆਣਾ ਵਿੱਚ ਕਾਰਤਿਕ ਦੇ ਨਾਲ ਨਹੀਂ ਹੈ। ਕ੍ਰਿਤੀ-ਕਾਰਤਿਕ ਤੋਂ ਇਲਾਵਾ, ਫਿਲਮ ਵਿੱਚ ਪਰੇਸ਼ ਰਾਵਲ, ਮਨੀਸ਼ਾ ਕੋਇਰਾਲਾ, ਰੋਨਿਤ ਰਾਏ ਅਤੇ ਸਚਿਨ ਖੇੜੇਕਰ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਕੁਝ ਦਿਨ ਪਹਿਲਾਂ ਜਦੋਂ ਅਭਿਨੇਤਾ ਨੇ ਫਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਸੀ ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਸ਼ਹਿਜ਼ਾਦਾ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
