ਵੇਖੋ ਵੀਡੀਓ: ਆਮ ਲੋਕਾਂ ਨਾਲ ਇਕਾਨਮੀ ਕਲਾਸ 'ਚ ਸਫ਼ਰ ਕਰਦੇ ਨਜ਼ਰ ਆਏ ਕਾਰਤਿਕ ਆਰੀਅਨ, ਵੀਡੀਓ ਹੋਈ ਵਾਇਰਲ
ਵੇਖੋ ਵੀਡੀਓ: ਆਮ ਲੋਕਾਂ ਨਾਲ ਇਕਾਨਮੀ ਕਲਾਸ 'ਚ ਸਫ਼ਰ ਕਰਦੇ ਨਜ਼ਰ ਆਏ ਕਾਰਤਿਕ ਆਰੀਅਨ, ਵੀਡੀਓ ਹੋਈ ਵਾਇਰਲ
Kartik Aaryan traveling in economy class: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਦਾ ਨਾਂਅ ਹੁਣ ਫ਼ਿਲਮ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚ ਸ਼ਾਮਿਲ ਹੋ ਗਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਕਾਰਤਿਕ ਆਰੀਅਨ ਦੀ ਵੱਡੀ ਫੈਨ ਫਾਲੋਇੰਗ ਵੀ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਅਦਾਕਾਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵਿੱਚ ਉਹ ਆਮ ਲੋਕਾਂ ਨਾਲ ਇਕਾਨਮੀ ਕਲਾਸ 'ਚ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਹਨ।
Image Source : Instagram
ਕਾਰਤਿਕ ਆਰੀਅਨ ਮਹਿਜ਼ ਪਰਦੇ 'ਤੇ ਹੀ ਨਹੀਂ ਬਲਕਿ ਅਸਲ ਜ਼ਿੰਦਗੀ 'ਚ ਵੀ ਲੋਕਾਂ ਦੇ ਪਸੰਦੀਦਾ ਸਟਾਰ ਬਣ ਚੁੱਕੇ ਹਨ। ਇਸ ਦੇ ਨਾਲ ਹੀ ਕਾਰਤਿਕ ਆਰੀਅਨ ਖ਼ੁਦ ਵੀ ਫੈਨਜ਼ ਦਾ ਦਿਲ ਜਿੱਤਣ ਦਾ ਕੋਈ ਮੌਕਾ ਨਹੀਂ ਛੱਡਦੇ। ਸੋਸ਼ਲ ਮੀਡੀਆ ਉੱਤੇ ਕਾਰਤਿਕ ਆਰੀਅਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਕਾਰਤਿਕ ਫਲਾਈਟ ਦੀ ਇਕਾਨਮੀ ਕਲਾਸ 'ਚ ਸਫ਼ਰ ਕਰਦੇ ਨਜ਼ਰ ਆ ਰਹੇ ਹਨ, ਜਿੱਥੇ ਫੈਨਜ਼ ਉਨ੍ਹਾਂ ਨੂੰ ਦੇਖ ਕੇ ਕਾਫੀ ਖੁਸ਼ ਹੋ ਗਏ।
ਹਾਲ ਹੀ 'ਚ ਕਾਰਤਿਕ ਨੇ ਜੋਧਪੁਰ ਤੋਂ ਮੁੰਬਈ ਲਈ ਫਲਾਈਟ ਲਈ ਸੀ ਪਰ ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਕਾਰਤਿਕ ਨੇ ਬਿਜ਼ਨਸ ਕਲਾਸ ਛੱਡ ਕੇ ਇਕਾਨਮੀ ਕਲਾਸ 'ਚ ਸਫ਼ਰ ਕੀਤਾ। ਅਜਿਹੇ 'ਚ ਕਾਰਤਿਕ ਆਰੀਅਨ ਨੂੰ ਇਕਾਨਮੀ ਕਲਾਸ 'ਚ ਦੇਖ ਕੇ ਬਾਕੀ ਯਾਤਰੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਕਾਰਤਿਕ ਦੀ ਇਕਨਾਮੀ ਕਲਾਸ 'ਚ ਸਫ਼ਰ ਕਰਦੇ ਹੋਏ ਵੀਡੀਓ ਵਾਇਰਲ ਹੋ ਰਹੀ ਹੈ। ਇਸ ਦੌਰਾਨ ਕਾਰਤਿਕ ਫੈਨਜ਼ ਨਾਲ ਤਸਵੀਰਾਂ ਖਿਚਵਾਉਂਦੇ ਵੀ ਨਜ਼ਰ ਆਏ।
Image Source : Instagram
ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਰਤਿਕ ਫਲਾਈਟ ਦੇ ਅੰਦਰ ਇਕਨਾਮੀ ਕਲਾਸ 'ਚ ਦਾਖਲ ਹੁੰਦੇ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨੇੜੇ ਬੈਠੇ ਹੋਰ ਯਾਤਰੀ ਬੇਹੱਦ ਖੁਸ਼ੀ ਤੇ ਮੁਸਕਰਾਉਂਦੇ ਹੋਏ ਉਨ੍ਹਾਂ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਸਾਰੇ ਯਾਤਰੀ ਕਾਫੀ ਖੁਸ਼ ਹੋ ਕੇ ਆਪਣੀ ਵੀਡੀਓ ਬਣਾਉਂਦੇ ਹੋਏ ਅਤੇ ਸੈਲਫੀ ਲੈਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਕਾਰਤਿਕ ਵੀ ਇਨ੍ਹਾਂ ਯਾਤਰੀਆਂ ਨਾਲ ਹੱਸਦੇ ਅਤੇ ਗੱਲਾਂ ਕਰਦੇ ਨਜ਼ਰ ਆ ਰਹੇ ਹਨ।
ਇਹ ਵੀਡੀਓ ਵੇਖ ਕੇ ਕਾਰਤਿਕ ਦੇ ਫੈਨਜ਼ ਬੇਹੱਦ ਖੁਸ਼ ਹਨ। ਫੈਨਜ਼ ਇਸ ਵੀਡੀਓ ਉੱਤੇ ਵੱਖ-ਵੱਖ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਕੁਝ ਯੂਜ਼ਰਸ ਇਸ ਵੀਡੀਓ ਨੂੰ ਦੇਖ ਕੇ ਕਾਰਤਿਕ ਨੂੰ ਡਾਊਨ ਟੂ ਅਰਥ ਕਹਿ ਰਹੇ ਹਨ, ਉੱਥੇ ਹੀ ਕੁਝ ਉਸ ਨੂੰ ਅਸਲੀ ਹੀਰੋ ਕਹਿ ਰਹੇ ਹਨ।
Image Source : Instagram
ਹੋਰ ਪੜ੍ਹੋ: ਜੰਮੂ-ਕਸ਼ਮੀਰ 'ਚ ਇਮਰਾਨ ਹਾਸ਼ਮੀ 'ਤੇ ਹੋਇਆ ਜਾਨਲੇਵਾ ਹਮਲਾ, ਸ਼ੂਟਿੰਗ ਕਰ ਘੁੰਮਣ ਨਿਕਲੇ ਅਦਾਕਾਰ 'ਤੇ ਹੋਈ ਪੱਥਰਬਾਜ਼ੀ
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਆਰੀਅਨ ਨੇ ਹਾਲ ਹੀ ਵਿੱਚ ਆਪਣੀ ਨਵੀਂ ਫ਼ਿਲਮ ਸ਼ਹਿਜ਼ਾਦਾ ਦੀ ਸ਼ੂਟਿੰਗ ਖ਼ਤਮ ਕੀਤੀ ਹੈ। 'ਸ਼ਹਿਜ਼ਾਦਾ' 'ਚ ਕਾਰਤਿਕ ਆਰੀਅਨ ਦੇ ਨਾਲ ਕ੍ਰਿਤੀ ਸੈਨਨ ਵੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
