ਕੈਟਰੀਨਾ ਕੈਫ ਨੇ ਸ਼ੇਅਰ ਕੀਤੀ ਸਾਲ 2022 ਦੀ ਆਪਣੀ ਪਹਿਲੀ ਤਸਵੀਰ, ਮੰਗਲਸੂਰਤ ਨੂੰ ਫਲਾਂਟ ਕਰਦੀ ਆਈ ਨਜ਼ਰ
ਕੈਟਰੀਨਾ ਕੈਫ ਨੇ ਸ਼ੇਅਰ ਕੀਤੀ ਸਾਲ 2022 ਦੀ ਆਪਣੀ ਪਹਿਲੀ ਤਸਵੀਰ, ਮੰਗਲਸੂਰਤ ਨੂੰ ਫਲਾਂਟ ਕਰਦੀ ਆਈ ਨਜ਼ਰ
ਬਾਲੀਵੁੱਡ ਦੀ ਮਸ਼ਹੂਰ ਜੋੜੀ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ 9 ਦਸੰਬਰ ਸਾਲ 2021 'ਚ ਵਿੱਚ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਇਹ ਜੋੜੀ ਲਗਾਤਾਰ ਸੋਸ਼ਲ ਮੀਡੀਆ 'ਤੇ ਐਕਟਿਵ ਹੈ ਤੇ ਇਹ ਫੈਨਜ਼ ਨਾਲ ਆਪਣੀ ਲਵ-ਲਾਈਫ, ਤਸਵੀਰਾਂ ਆਦਿ ਸ਼ੇਅਰ ਕਰਦੇ ਰਹਿੰਦੇ ਹਨ। ਕੈਟਰੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਲ 2022 ਦੀ ਆਪਣੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਨੇ ਸਕਿਨ ਕਲਰ ਦਾ ਇੱਕ ਸਵੈਟਰ ਪਾਇਆ ਹੋਇਆ ਹੈ। ਉਨ੍ਹਾਂ ਨੇ ਗਲੇ ਵਿੱਚ ਮੰਗਲਸੂਤਰ ਪਾਇਆ ਹੋਇਆ ਹੈ। ਇਸ ਤਸਵੀਰ ਵਿੱਚ ਕੈਟਰੀਨਾ ਮੁਸਕੁਰਾ ਰਹੀ ਹੈ। ਇਸ ਤਸਵੀਰ ਵਿੱਚ ਕੈਟਰੀਨਾ ਆਪਣਾ ਮੰਗਲਸੂਤਰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।
Image Source: Instagram
ਕੈਟਰੀਨਾ ਨੇ ਆਪਣੀ ਇਸ ਤਸਵੀਰ ਨੂੰ ਦੋ ਈਮੋਜੀ ?? ਨਾਲ ਸ਼ੇਅਰ ਕੀਤਾ ਹੈ। ਜੋ ਕਿ ਇਹ ਦਰਸਾਉਂਦਾ ਹੈ ਕਿ ਇਹ ਉਸ ਦੇ ਘਰ ਦੀ ਤਸਵੀਰ ਹੈ ਤੇ ਉਹ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਬਹੁਤ ਖੁਸ਼ ਹੈ।
View this post on Instagram
ਕੈਟਰੀਨਾ ਦੀ ਇਸ ਤਸਵੀਰ ਬਾਲੀਵੁੱਡ ਸੈਲੇਬਸ ਤੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਤਸਵੀਰ 'ਤੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਹਾਰਟ ਸ਼ੇਪ ਈਮੋਜੀ ਬਣਾ ਕੇ ਕਮੈਂਟ ਕੀਤਾ ਹੈ। ਕੈਟਰੀਨਾ ਦੇ ਕਈ ਫੈਨਜ਼ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਤੁਸੀਂ ਇਸ ਮੰਗਲਸੂਤਰ ਵਿੱਚ ਬਹੁਤ ਸੋਹਣੀ ਲੱਗ ਰਹੀ ਹੋ ਤੇ ਕਈਆਂ ਉਸ ਦੀ ਖੂਬਸੂਰਤੀ ਦੀ ਤਾਰੀਫ ਕੀਤੀ ਅਤੇ ਕੁਝ ਨੇ ਹਾਰਟ ਈਮੋਜੀ ਬਣਾ ਕੇ ਕਮੈਂਟ ਕੀਤਾ। ਕੈਟਰੀਨਾ ਦੀ ਇਸ ਤਸਵੀਰ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ।
image Source- google
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੈਟਰੀਨਾ ਨੇ ਵਿਆਹ ਤੋਂ ਬਾਅਦ ਆਪਣੇ ਮੇਂਹਿੰਦੀ ਤੇ ਚੂੜੇ ਵਾਲੇ ਹੱਥ ਅਤੇ ਪਤੀ ਵਿੱਕੀ ਕੌਸ਼ਲ ਨਾਲ ਕ੍ਰਿਸਮਸ ਦੀ ਤਸਵੀਰ ਸ਼ੇਅਰ ਕੀਤੀ ਸੀ। ਫੈਨਜ਼ ਨੇ ਇਨ੍ਹਾਂ ਤਸਵੀਰਾਂ ਨੂੰ ਵੀ ਬਹੁਤ ਪਸੰਦ ਕੀਤਾ ਸੀ।

ਹੋਰ ਪੜ੍ਹੋ : ਕੋਰੋਨਾ ਨੇ ਬਾਲੀਵੁੱਡ 'ਚ ਪਸਾਰੇ ਪੈਰ, ਕਈ ਵੈਬ ਸੀਰੀਜ਼ ਤੇ ਫ਼ਿਲਮਾਂ ਦੀ ਸ਼ੂਟਿੰਗ ਹੋਈ ਬੰਦ
ਕੈਟਰੀਨਾ ਜਲਦ ਹੀ ਆਪਣੀ ਅਗਲੀ ਫ਼ਿਲਮ ਟਾਈਗਰ-3 ਅਤੇ ਮੈਰੀ ਕ੍ਰਿਸਮਸ ਵਿੱਚ ਨਜ਼ਰ ਆਵੇਗੀ। ਜਿਥੇ ਕੈਟਰੀਨਾ ਆਪਣੇ ਅਗਲੇ ਪ੍ਰੋਜੈਕਟਸ ਨੂੰ ਲਾਈਨਅਪ ਕਰ ਰਹੀ ਹੈ, ਉਥੇ ਹੀ ਵਿੱਕੀ ਕੌਸ਼ਲ ਵੀ ਏਨ੍ਹੀਂ ਦਿਨੀਂ ਸਾਰਾ ਅਲੀ ਖ਼ਾਨ ਨਾਲ ਆਪਣੀ ਅਗਲੀ ਫ਼ਿਲਮ ਲੁੱਕਾ ਛੁੱਪੀ-2 ਦੀ ਸ਼ੂਟਿੰਗ ਕਰ ਰਹੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
