ਹਸਪਤਾਲ ਤੋਂ ਸਾਹਮਣੇ ਆਈ ਮਿਥੁਨ ਚੱਕਰਵਰਤੀ ਦੀ ਤਸਵੀਰ, ਬੇਟੇ ਨੇ ਦਿੱਤਾ ਪਿਤਾ ਦਾ ਹੈਲਥ ਅਪਡੇਟ
ਹਸਪਤਾਲ ਤੋਂ ਸਾਹਮਣੇ ਆਈ ਮਿਥੁਨ ਚੱਕਰਵਰਤੀ ਦੀ ਤਸਵੀਰ, ਬੇਟੇ ਨੇ ਦਿੱਤਾ ਪਿਤਾ ਦਾ ਹੈਲਥ ਅਪਡੇਟ
ਬਾਲੀਵੁੱਡ 'ਚ ਡਿਸਕੋ ਡਾਂਸਰ ਵਜੋਂ ਮਸ਼ਹੂਰ ਅਦਾਕਾਰ ਮਿਥੁਨ ਚੱਕਰਵਰਤੀ ਦੀ ਹਸਪਤਾਲ ਵਿੱਚ ਦਾਖਲ ਹੋਣ ਮਗਰੋਂ ਇੱਕ ਤਸਵੀਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਿਥੁਨ ਚੱਕਰਵਰਤੀ ਨੂੰ ਖਰਾਬ ਸਿਹਤ ਦੇ ਚੱਲਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
Image Source: Twitter
ਹੁਣ ਮਿਥੁਨ ਚੱਕਰਵਰਤੀ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਅਭਿਨੇਤਾ ਨੂੰ ਹਾਲ ਹੀ 'ਚ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਬੇਟੇ ਨੇ ਦਿੱਤੀ ਹੈ।
ਇਹ ਖਬਰ ਸਾਹਮਣੇ ਆਉਂਦੇ ਹੀ ਮਿਥੁਨ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਹਨ। ਹਸਪਤਾਲ ਦੇ ਬੈੱਡ 'ਤੇ ਪਏ ਅਦਾਕਾਰ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਾਇਰਲ ਤਸਵੀਰ ਨੂੰ ਦੇਖ ਕੇ ਅਦਾਕਾਰ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਉਡਣ ਲੱਗੀਆਂ ਹਨ।
Image Source: Twitter
ਹੁਣ ਮਿਥੁਨ ਚੱਕਰਵਤੀ ਦੇ ਪੁੱਤਰ ਮਿਮੋਹ ਚੱਕਰਵਰਤੀ ਨੇ ਪਿਤਾ ਦਾ ਹੈਲਥ ਅਪਡੇਟ ਜਾਰੀ ਕਰਦੇ ਹੋਏ ਤਸਵੀਰ ਦੀ ਸੱਚਾਈ ਦੱਸੀ ਹੈ। ਪਿਤਾ ਮਿਥੁਨ ਦੀ ਹੈਲਥ ਅਪਡੇਟ ਦਿੰਦੇ ਹੋਏ ਮਿਮੋਹ ਨੇ ਕਿਹਾ, 'ਪਿਤਾ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਇਹ ਤਸਵੀਰ ਹਸਪਤਾਲ ਦੀ ਹੈ, ਪਰ ਹੁਣ ਉਹ ਠੀਕ ਹਨ, ਉਨ੍ਹਾਂ ਨੂੰ ਬੈਂਗਲੁਰੂ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ।
Image Source: Twitter
ਹੋਰ ਪੜ੍ਹੋ : ਹਸਪਾਤਲ ਤੋਂ ਬਾਹਰ ਆਉਣ ਤੋਂ ਬਾਅਦ ਧਰਮਿੰਦਰ ਨੇ ਜਾਰੀ ਕੀਤੀ ਵੀਡੀਓ, ਕਿਹਾ 'ਮੈਂਨੂੰ ਆਪਣਾ ਸਬਕ ਮਿਲ ਗਿਆ'
ਮਿਮੋਹ ਵੱਲੋਂ ਮਿਥੁਨ ਚੱਕਰਵਰਤੀ ਦੀ ਹੈਲਥ ਅਪਡੇਟ ਦੇਣ ਤੋਂ ਬਾਅਦ ਫੈਨਜ਼ ਨੇ ਹੁਣ ਸੁੱਖ ਦਾ ਸਾਹ ਲਿਆ ਹੈ। ਹਾਲਾਂਕਿ ਮਿਥੁਨ ਦੇ ਫੈਨਜ਼ ਅਜੇ ਵੀ ਉਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਦੁਆ ਕਰ ਰਹੇ ਹਨ।
Image Source: Twitter
ਇਸ ਦੇ ਨਾਲ ਹੀ ਭਾਜਪਾ ਦੇ ਰਾਸ਼ਟਰੀ ਸਕੱਤਰ ਡਾਕਟਰ ਅਨੁਪਮ ਹਾਜ਼ਰਾ ਨੇ ਵੀ ਇਸ ਵਾਇਰਲ ਤਸਵੀਰ ਨੂੰ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ ਅਤੇ ਉਨ੍ਹਾਂ ਨੇ ਮਿਥੁਨ ਦੇ ਜਲਦੀ ਠੀਕ ਹੋਣ ਦੀ ਦੁਆ ਵੀ ਕੀਤੀ ਹੈ।
Get well soon Mithun Da ❤️
তোমার দ্রুত আরোগ্য কামনা করি মিঠুন দা ❤️ pic.twitter.com/yM5N24mxFf
— Dr. Anupam Hazra ?? (@tweetanupam) April 30, 2022
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
