ਹਸਪਾਤਲ ਤੋਂ ਬਾਹਰ ਆਉਣ ਤੋਂ ਬਾਅਦ ਧਰਮਿੰਦਰ ਨੇ ਜਾਰੀ ਕੀਤੀ ਵੀਡੀਓ, ਕਿਹਾ 'ਮੈਂਨੂੰ ਆਪਣਾ ਸਬਕ ਮਿਲ ਗਿਆ'
ਹਸਪਾਤਲ ਤੋਂ ਬਾਹਰ ਆਉਣ ਤੋਂ ਬਾਅਦ ਧਰਮਿੰਦਰ ਨੇ ਜਾਰੀ ਕੀਤੀ ਵੀਡੀਓ, ਕਿਹਾ 'ਮੈਂਨੂੰ ਆਪਣਾ ਸਬਕ ਮਿਲ ਗਿਆ'
ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਨੂੰ ਲੈ ਕੇ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। 86 ਸਾਲਾ ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਫੈਨਜ਼ ਉਸ ਵੇਲੇ ਹੈਰਾਨ ਰਹਿ ਗਏ ਸਨ ਅਤੇ ਅਭਿਨੇਤਾ ਨੂੰ ਪਿਛਲੇ ਹਫਤੇ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਗਈ ਸੀ।

ਧਰਮਿੰਦਰ ਦੀ ਸਿਹਤ ਬਾਰੇ ਪੁੱਛਣ ਵਾਲਿਆਂ ਲਈ ਉਨ੍ਹਾਂ ਦਾ ਹੈਲਥ ਅਪਡੇਟ ਦਿੱਤਾ ਗਿਆ ਹੈ। ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਭਿਨੇਤਾ ਦੀ ਸਿਹਤ ਵਿੱਚ ਸੁਧਾਰ ਹੈ। ਹੁਣ ਉਹ ਪਹਿਲੇ ਨਾਲੋਂ ਠੀਕ ਮਹਿਸੂਲ ਕਰ ਰਹੇ ਹਨ।
ਖਬਰਾਂ ਮੁਤਾਬਕ, ਧਰਮਿੰਦਰ ਨੂੰ ਚਾਰ ਦਿਨ ਪਹਿਲਾਂ ਦੱਖਣੀ ਮੁੰਬਈ ਦੇ ਇੱਕ ਹਸਪਤਾਲ ਦੇ ਇੰਟੈਂਸ ਕੇਅਰ ਯੂਨਿਟ (ICU) ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਆਈਸੀਯੂ ਤੋਂ ਬਾਹਰ ਲਿਆਂਦਾ ਗਿਆ।

ਰਿਪੋਰਟਾਂ ਮੁਤਾਬਕ , ਉਹ ਠੀਕ ਹੋ ਰਿਹਾ ਹੈ! ਇਸ ਲਈ, ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਹੁਣ ਬਿਹਤਰ ਕਰ ਰਿਹਾ ਹੈ। ਇਸ ਦੌਰਾਨ, ਧਰਮਿੰਦਰ ਦੇ ਬੇਟੇ ਅਤੇ ਅਭਿਨੇਤਾ ਸੰਨੀ ਦਿਓਲ ਐਤਵਾਰ ਨੂੰ ਹਸਪਤਾਲ ਵਿੱਚ ਆਪਣੇ ਪਿਤਾ ਨੂੰ ਮਿਲਣ ਗਏ।
ਹੋਰ ਪੜ੍ਹੋ : ਲੈਦਰ ਦੀ ਵਿਕਰੀ ਖਿਲਾਫ ਪੇਟਾ ਇੰਡੀਆ ਦੀ ਮੁਹਿੰਮ ਨਾਲ ਜੁੜੀ ਸੋਨਾਕਸ਼ੀ ਸਿਨਹਾ
ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਧਰਮਿੰਦਰ ਨੇ ਟਵਿੱਟਰ 'ਤੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਹੈ ਤੇ ਫੈਨਜ਼ ਨੂੰ ਆਪਣਾ ਹੈਲਥ ਅਪਡੇਟ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, "ਦੋਸਤੋ, ਮੈਂ ਸਬਕ ਸਿੱਖਿਆ ਹੈ,"।

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਧਰਮਿੰਦਰ ਇਸ ਵੀਡੀਓ ਵਿੱਚ ਆਪਣੇ ਫੈਨਜ਼ ਨੂੰ ਖੁਦ ਨੂੰ ਸਿਹਤਯਾਬ ਰਹਿਣ ਤੇ ਆਪਣੀ ਸਿਹਤ ਦਾ ਖ਼ਾਸ ਖਿਆਲ ਰੱਖਣ ਦੀ ਨਸੀਹਤ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣਾ ਸਬਕ ਮਿਲ ਗਿਆ ਹੈ ਸੋ ਤੁਸੀਂ ਸਾਰੇ ਵੀ ਆਪਣਾ ਖਿਆਲ ਰੱਖੋ।
Friends, i have learnt the lesson ? pic.twitter.com/F6u8mtnTUl
— Dharmendra Deol (@aapkadharam) May 1, 2022
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
