ਲੈਦਰ ਦੀ ਵਿਕਰੀ ਖਿਲਾਫ ਪੇਟਾ ਇੰਡੀਆ ਦੀ ਮੁਹਿੰਮ ਨਾਲ ਜੁੜੀ ਸੋਨਾਕਸ਼ੀ ਸਿਨਹਾ

written by Pushp Raj | April 30, 2022

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਪੀਪਲ ਫਾਰ ਦ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼ (ਪੇਟਾ) ਇੰਡੀਆ ਲਈ ਇੱਕ ਨਵੀਂ ਮੁਹਿੰਮ ਵਿੱਚ ਸ਼ਾਮਿਲ ਹੋ ਚੁੱਕੀ ਹੈ। ਇਸ ਜ਼ਰੀਏ ਉਹ ਪ੍ਰਸ਼ੰਸਕਾਂ ਨੂੰ ਚਮੜਾ ਤੇ ਇਸ ਨਾਲ ਬਣਾਇਆਂ ਗਈਆਂ ਵਸਤੂਆਂ ਨਾ ਖਰੀਦਣ ਲਈ ਜਾਗਰੂਕ ਕਰ ਰਹੀ ਹੈ।

ਆਪਣੀਆਂ ਆਉਣ ਵਾਲੀਆਂ ਫਿਲਮਾਂ "ਕਾਕੂਡਾ" ਅਤੇ "ਡਬਲ ਐਕਸਐਲ" ਤੋਂ ਪਹਿਲਾਂ, ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਨੇ ਪੀਪਲ ਫਾਰ ਦ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼ (ਪੇਟਾ) ਇੰਡੀਆ ਲਈ ਇੱਕ ਨਵੀਂ ਮੁਹਿੰਮ ਵਿੱਚ ਹਿੱਸਾ ਲਿਆ ਹੈ। ਇਸ ਜ਼ਰੀਏ ਉਹ ਪ੍ਰਸ਼ੰਸਕਾਂ ਨੂੰ ਚਮੜਾ ਛੱਡਣ ਲਈ ਉਤਸ਼ਾਹਿਤ ਕਰ ਰਹੀ ਹੈ।

ਇਸ ਮੁਹਿੰਮ ਲਈ ਸੋਨਾਕਸ਼ੀ ਇੱਕ ਬੈਗ ਫੜੀ ਨਜ਼ਰ ਆ ਰਹੀ ਹੈ, ਜਿਸ ਵਿੱਚੋਂ ਖੂਨ ਟਪਕ ਰਿਹਾ ਹੈ। ਇਸ ਰਾਹੀਂ ਉਹ ਲੱਖਾਂ ਜਾਨਵਰਾਂ ਵੱਲ ਧਿਆਨ ਦੇਣ ਦੀ ਗੱਲ ਕਰ ਰਹੀ ਹੈ, ਜਿਨ੍ਹਾਂ ਨੂ ਹਰ ਸਾਲ ਚਮੜਾ ਹਾਸਲ ਕਰਕੇ ਤੇ ਚਮੜੇ ਦੇ ਉਤਪਾਦ ਬਣਾਉਣ ਲਈ ਮਾਰ ਦਿੱਤਾ ਜਾਂਦਾ ਹੈ।


ਸੋਨਾਕਸ਼ੀ ਸਿਨਹਾ ਨੇ ਕਿਹਾ- ਗਾਂ ਅਤੇ ਮੱਝ ਬੁੱਧੀਮਾਨ ਅਤੇ ਭਾਵਨਾਤਮਕ ਜਾਨਵਰ ਹਨ। ਉਹ ਆਪਣੇ ਸਾਥੀ ਜਾਨਵਰਾਂ ਦੇ ਨੁਕਸਾਨ ਦਾ ਸੋਗ ਮਨਾਉਂਦੇ ਹਨ। ਇਸ ਲਈ ਜਦੋਂ ਵੀ ਮੈਂ ਖਰੀਦਦਾਰੀ ਕਰਦੀ ਹਾਂ, ਮੈਂ ਹਮੇਸ਼ਾ ਸ਼ਾਕਾਹਾਰ ਵੱਲ ਜਾਂਦੀ ਹਾਂ ਅਤੇ ਚਮੜੇ ਦਾ ਸਮਾਨ ਬਹੁਤ ਧਿਆਨ ਨਾਲ ਖਰੀਦਦੀ ਹਾਂ। ਉਨ੍ਹਾਂ ਨੇ ਕਿਹਾ- 'ਮੈਨੂੰ ਉਮੀਦ ਹੈ ਕਿ ਪੇਟਾ ਇੰਡੀਆ ਦੀ ਇਸ ਮੁਹਿੰਮ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਲੋਕ ਵੈਗਨ ਪ੍ਰਤੀ ਪ੍ਰੇਰਿਤ ਹੋਣਗੇ। '

ਜਾਨਵਰਾਂ ਦੀ ਭਲਾਈ, ਵਾਤਾਵਰਣ ਅਤੇ ਮਨੁੱਖੀ ਸਿਹਤ ਦੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਸ਼ਾਕਾਹਾਰ ਫੈਸ਼ਨ ਭਵਿੱਖ ਹੈ। ਪਿਛਲੇ ਸਾਲ, ਵਿਸ਼ਵ ਫੈਸ਼ਨ ਦਿਵਸ ਮੌਕੇ (21 ਅਗਸਤ) 'ਤੇ, 33 ਪ੍ਰਮੁੱਖ ਡਿਜ਼ਾਈਨਰਾਂ ਨੇ ਪੇਟਾ ਇੰਡੀਆ ਅਤੇ ਲੈਕਮੇ ਫੈਸ਼ਨ ਵੀਕ ਨੂੰ ਚਮੜੇ ਦੀ ਵਰਤੋਂ ਘੱਟ ਕਰਨ ਲਈ ਕਿਹਾ ਸੀ।

ਹੋਰ ਪੜ੍ਹੋ : ਆਲਿਆ ਭੱਟ ਨੇ ਰਿਸ਼ੀ ਕਪੂਰ ਨੂੰ ਉਨ੍ਹਾਂ ਦੀ ਬਰਸੀ 'ਤੇ ਕੀਤਾ ਯਾਦ, ਕਿਹਾ ਤੁਸੀਂ ਹਮੇਸ਼ਾ ਸਾਡੇ ਦਿਲਾਂ 'ਚ ਰਹੋਗੇ

ਜਿਹੜੇ ਡਿਜ਼ਾਈਨਰਸ ਚਮੜੇ ਦੀ ਵਰਤੋਂ ਨਹੀਂ ਕਰਨਗੇ, ਉਨ੍ਹਾਂ ਵਿੱਚ ਗੌਰਵ ਗੁਪਤਾ, ਮਸਾਬਾ ਗੁਪਤਾ, ਮੋਨਿਕਾ ਅਤੇ ਕਰਿਸ਼ਮਾ, ਅਨਿਤ ਅਰੋੜਾ, ਰਾਣਾ ਗਿੱਲ, ਸ਼ਿਆਮਲ ਅਤੇ ਭੂਮਿਕਾ, ਸੋਨਾਕਸ਼ੀ ਰਾਜ, ਸਿਧਾਰਥ ਟਾਈਟਲਰ, ਰੀਨਾ ਢਾਕਾ, ਵਿਕਰਮ ਫਡਨਿਸ, ਰੌਕੀ ਸਟਾਰ, ਅਤਸੂ ਸੇਖੋਜ਼, ਦੇਵ ਆਰ ਦਾ ਨਾਂਅ ਸ਼ਾਮਿਲ ਹੈ।

 

View this post on Instagram

 

A post shared by Sonakshi Sinha (@aslisona)

You may also like