ਆਲਿਆ ਭੱਟ ਨੇ ਰਿਸ਼ੀ ਕਪੂਰ ਨੂੰ ਉਨ੍ਹਾਂ ਦੀ ਬਰਸੀ 'ਤੇ ਕੀਤਾ ਯਾਦ, ਕਿਹਾ ਤੁਸੀਂ ਹਮੇਸ਼ਾ ਸਾਡੇ ਦਿਲਾਂ 'ਚ ਰਹੋਗੇ

written by Pushp Raj | April 30, 2022

ਬਾਲੀਵੁੱਡ ਅਦਾਕਾਰਾ ਆਲਿਆ ਭੱਟ ਨੇ ਸ਼ਨੀਵਾਰ ਨੂੰ ਆਪਣੇ ਸਹੁਰੇ, ਮਹਾਨ ਅਦਾਕਾਰ ਰਿਸ਼ੀ ਕਪੂਰ ਨੂੰ ਉਨ੍ਹਾਂ ਦੀ ਦੂਜੀ ਬਰਸੀ ਮੌਕੇ ਯਾਦ ਕੀਤਾ। ਦੱਸ ਦਈਏ ਕਿ ਸਾਲ 30 ਅਪ੍ਰੈਲ 2020 ਨੂੰ ਦਿੱਗਜ ਅਦਾਕਾਰ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ ਸੀ।


ਰਿਸ਼ੀ ਕਪੂਰ ਦੀ ਬਰਸੀ ਮੌਕੇ ਆਲਿਆ ਭੱਟ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਇੱਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਦੇ ਨਾਲ ਉਸ ਨੇ ਹਾਰਟ ਸ਼ੇਪ ਈਮੋਜੀ ਵੀ ਬਣਾਇਆ ਹੈ ਤੇ ਕੈਪਸ਼ਨ ਵਿੱਚ ਲਿਖਿਆ " alwaysa and forever"

ਹਾਲ ਹੀ 'ਚ ਰਣਬੀਰ ਕਪੂਰ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਆਲਿਆ ਨੇ ਆਪਣੇ ਪਤੀ ਦੇ ਪਿਤਾ ਨਾਲ ਕਰੀਬੀ ਰਿਸ਼ਤੇ ਨੂੰ ਸਾਂਝਾ ਕੀਤਾ ਹੈ। ਕਈ ਮੌਕਿਆਂ 'ਤੇ ਆਲਿਆ ਨੇ ਕਪੂਰ ਪਰਿਵਾਰ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਦੋਂ ਰਿਸ਼ੀ ਆਲੇ-ਦੁਆਲੇ ਸਨ।


ਆਲਿਆ ਵੱਲੋਂ ਇੰਸਟਾਗ੍ਰਾਮ ਸਟੋਰੀ ਉੱਤੇ ਲਗਾਈ ਗਈ ਤਸਵੀਰ ਵਿੱਚ ਰਿਸ਼ੀ ਤੇ ਨੀਤੂ ਕਪੂਰ ਅਤੇ ਆਲਿਆ ਤੇ ਰਣਬੀਰ ਕਪੂਰ ਇੱਕਠੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਇਸ ਤੋਂ ਪਹਿਲਾਂ ਦਿੱਗਜ਼ ਅਦਾਕਾਰਾ ਤੇ ਰਣਬੀਰ ਕਪੂਰ ਦੀ ਮਾਂ ਆਪਣੇ ਪਤੀ ਰਿਸ਼ ਕਪੂਰ ਨੂੰ ਯਾਦ ਕਰਕੇ ਇੱਕ ਟੀਵੀ ਸ਼ੋਅ ਦੌਰਾਨ ਬਹੁਤ ਭਾਵੁਕ ਹੋ ਗਈ ਸੀ। ਇਸ ਸ਼ੋਅ ਦੌਰਾਨ ਨੀਤੂ ਕਪੂਰ ਨੇ ਕਿਹਾ ਕਿ ਇੱਕ ਸਾਥੀ ਜਿਸ ਦੇ ਨਾਲ ਤੁਸੀਂ ਬੀਤੇ 45 ਸਾਲਾਂ ਤੋਂ ਇੱਕਠੇ ਹੋ ਉਸ ਨੂੰ ਖੋਹ ਦੇਣਾ ਬੇਹੱਦ ਦਰਦਨਾਕ ਤੇ ਮੁਸ਼ਕਲ ਹੈ। ਨੀਤੂ ਨੇ ਕਿਹਾ ਉਸ ਲਈ ਰਿਸ਼ੀ ਕਪੂਰ ਨੂੰ ਖੋਹ ਦੇਣ ਬਹੁਤ ਦਰਦਨਾਕ ਸੀ।

ਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਮਸਤੀ ਭਰੇ ਅੰਦਾਜ਼ 'ਚ ਪੂਰੀ ਕੀਤੀ ਅਨਟਾਈਟਲਡ ਫਿਲਮ ਦੀ ਸ਼ੂਟਿੰਗ, ਫੈਨਜ਼ ਨੇ ਕੀਤੀ ਤਾਰੀਫ

,
ਦੱਸਣਯੋਗ ਹੈ ਕਿ ਰਿਸ਼ੀ ਕਪੂਰ ਲਿਊਕੇਮੀਆ ਦੀ ਬਿਮਾਰੀ ਤੋਂ ਪੀੜਤ ਸਨ। ਦੋ ਸਾਲ ਪਹਿਲਾਂ ਮੁੜ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ, ਉਨ੍ਹਾਂ ਨੂੰ ਜ਼ੇਰੇ ਇਲਾਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 67 ਸਾਲ ਦੀ ਉਮਰ 'ਚ ਉਹ 30 ਅਪ੍ਰੈਲ ਸਾਲ 2020 ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ।

You may also like