ਵਿੱਕੀ ਕੌਸ਼ਲ ਨੇ ਮਸਤੀ ਭਰੇ ਅੰਦਾਜ਼ 'ਚ ਪੂਰੀ ਕੀਤੀ ਅਨਟਾਈਟਲਡ ਫਿਲਮ ਦੀ ਸ਼ੂਟਿੰਗ, ਫੈਨਜ਼ ਨੇ ਕੀਤੀ ਤਾਰੀਫ
ਵਿੱਕੀ ਕੌਸ਼ਲ ਨੇ ਮਸਤੀ ਭਰੇ ਅੰਦਾਜ਼ 'ਚ ਪੂਰੀ ਕੀਤੀ ਅਨਟਾਈਟਲਡ ਫਿਲਮ ਦੀ ਸ਼ੂਟਿੰਗ, ਫੈਨਜ਼ ਨੇ ਕੀਤੀ ਤਾਰੀਫ
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਉਨ੍ਹਾਂ ਅਭਿਨੇਤਾਵਾਂ ਚੋਂ ਇੱਕ ਹਨ ਜਿਨ੍ਹਾਂ ਨੇ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਵਿੱਕੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਵਿੱਕੀ ਨੇ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਅਨਟਾਈਟਲ ਫਿਲਮ ਆਨੰਦ ਤਿਵਾਰੀ ਦੇ ਨਿਰਦੇਸ਼ਨ ਹੇਠ ਬਣਾਈ ਜਾ ਰਹੀ ਹੈ।
Image Source: instagram
ਵਿੱਕੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਫਿਲਮ ਦਾ ਸ਼ੈਡਿਊਲ ਪੂਰਾ ਕਰਕੇ ਘਰ ਜਾ ਰਹੇ ਹਨ। ਇਸ ਫੋਟੋ 'ਚ ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਉਹ ਜਿੱਤ ਦਾ ਚਿੰਨ੍ਹ ਬਣਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਸ ਨੇ ਨੀਲੀ ਜੀਨਸ ਅਤੇ ਸਲੇਟੀ ਰੰਗ ਦੀ ਹੂਡੀ ਪਾਈ ਹੋਈ ਹੈ।
ਫੋਟੋ ਸ਼ੇਅਰ ਕਰਦੇ ਹੋਏ ਵਿੱਕੀ ਕੌਸ਼ਲ ਨੇ ਕੈਪਸ਼ਨ ਵਿੱਚ ਲਿਖਿਆ, "ਕੁਝ ਸਭ ਤੋਂ ਪਿਆਰੇ ਲੋਕਾਂ ਨਾਲ ਕੰਮ ਕਰਨ ਦਾ ਸਮਾਂ ਪੂਰਾ ਹੋਇਆ... ਥੋੜੀ ਖੁਸ਼ੀ, ਥੋੜੀ ਥਕਾਵਟ ਅਤੇ ਬਹੁਤ ਜ਼ਿਆਦਾ ਸੰਤੁਸ਼ਟੀ ਅਤੇ ਮਜ਼ੇਦਾਰ। "
ਵਿੱਕੀ ਕੌਸ਼ਲ ਦੇ ਫੈਨਜ਼ ਉਨ੍ਹਾਂ ਦੀ ਇਸ ਤਸਵੀਰ 'ਤੇ ਖੂਬ ਪਿਆਰ ਲੁਟਾ ਰਹੇ ਹਨ। ਫੈਨਜ਼ ਦੇ ਨਾਲ-ਨਾਲ ਉਨ੍ਹਾਂ ਦੇ ਕੋ-ਸਟਾਰ ਐਮੀ ਵਿਰਕ ਨੇ ਵੀ ਵਿੱਕੀ ਦੀ ਇਸ ਤਸਵੀਰ 'ਤੇ ਪ੍ਰਤੀਕਿਰਿਆ ਦਿੱਤੀ ਹੈ।
Image Source: instagram
ਹੋਰ ਪੜ੍ਹੋ : ਆਈਫਾ ਅਵਾਰਡ 2022 ਜਿੱਤਣ ਤੋਂ ਬਾਅਦ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਪੁੱਜੇ ਵਿੱਕੀ ਕੌਸ਼ਲ
ਇੱਕ ਫੈਨ ਨੇ ਲਿਖਿਆ ਕਿ ਇਹ ਜੋਸ਼ ਹੈ, ਤਾਂ ਇੱਕ ਨੇ ਕੈਟਰੀਨਾ ਦੇ ਨਾਲ ਇੱਕ ਫੋਟੋ ਵੀ ਸ਼ੇਅਰ ਕਰਨ ਲਈ ਕਿਹਾ। ਜਦੋਂ ਕਿ ਐਮੀ ਨੇ ਦਿਲ ਦੇ ਇਮੋਸ਼ਨ ਨਾਲ ਲਿਖਿਆ, ''ਓਕੇ ਜੀ''। ਇੰਨਾ ਹੀ ਨਹੀਂ ਵਿੱਕੀ ਇਸ ਤੋਂ ਪਹਿਲਾਂ ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਨਾਲ ਮਸੂਰੀ 'ਚ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।ਬੀਤੇ ਦਿਨੀਂ ਵਿੱਕੀ ਨੇ ਐਮੀ ਵਿਰਕ ਦੇ ਗੀਤ ਨਾਲ ਜਿਮ ਵਿੱਚ ਵਰਕਆਊਟ ਕਰਦੇ ਹੋਏ ਇੱਕ ਵੀਡੀਓ ਵੀ ਸਾਂਝਾ ਕੀਤਾ, ਜਿਸ ਨੂੰ ਐਮੀ ਵਿਰਕ ਨੇ ਵੀ ਰੀਪੋਸਟ ਕੀਤਾ। ਅਜਿਹੇ 'ਚ ਦੋਵਾਂ ਵਿਚਾਲੇ ਚੰਗੀ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ।
Image Source: instagram
ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਉਹ ਕਈ ਫਿਲਮਾਂ 'ਚ ਨਜ਼ਰ ਆਉਣ ਵਾਲੇ ਹਨ। ਉਹ ਮਹਿਨਾ ਗੁਲਜ਼ਾਰ ਦੀ 'ਸੈਮ ਬਹਾਦੁਰ', 'ਮੇਰਾ ਨਾਮ ਗੋਵਿੰਦਾ', 'ਦਿ ਅਮਰ ਅਸ਼ਵਥਾਮਾ', 'ਮਿਸਟਰ ਲੇ ਲੇ', 'ਜੀ ਲੇ ਜ਼ਰਾ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣਗੇ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
