
ਬਲਾਕਬਸਟਰ ਫਿਲਮ 'ਉੜੀ: ਦਿ ਸਰਜੀਕਲ ਸਟ੍ਰਾਈਕ' ਤੋਂ ਬਾਅਦ ਸਫਲਤਾ ਹਾਸਲ ਕਰਨ ਵਾਲੇ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ, ਇਸ ਸਮੇਂ ਬਹੁਤ ਖੁਸ਼ ਹਨ। ਕਿਉਂਕਿ ਉਨ੍ਹਾਂ ਦੇ 2021 ਦੇ ਇਤਿਹਾਸਕ ਡਰਾਮੇ, 'ਸਰਦਾਰ ਊਧਮ' ਫਿਸਮ ਨੂੰ ਅੰਤਰਰਾਸ਼ਟਰੀ ਭਾਰਤੀ ਫਿਲਮ ਅਕੈਡਮੀ (ਆਈਫਾ) 2022 ਦੇ ਤਕਨੀਕੀ ਪੁਰਸਕਾਰਾਂ ਵਿੱਚ ਤਿੰਨ ਪੁਰਸਕਾਰ ਮਿਲੇ ਹਨ।

ਵਿੱਕੀ ਕੌਸ਼ਲ ਦੀ ਫਿਲਮ 'ਸਰਦਾਰ ਊਧਮ' ਨੇ ਆਈਫਾ 2022 ਅਵਾਰਡਸ ਵਿੱਚ ਜਿੱਤੇ ਤਿੰਨ ਅਵਾਰਡਾਂ ਵਿੱਚ ਸਰਵੋਤਮ ਸਿਨੇਮੈਟੋਗ੍ਰਾਫੀ, ਸੰਪਾਦਨ ਅਤੇ ਵਿਸ਼ੇਸ਼ ਪ੍ਰਭਾਵ ਸ਼ਾਮਲ ਹਨ। ਵਿੱਕੀ ਕੌਸ਼ਲ ਨੂੰ ਇਸ ਫਿਲਮ ਵਿੱਚ ਬੇਹਤਰੀਨ ਅਦਾਕਾਰੀ ਦੇ ਲਈ ਬਹੁਤ ਸ਼ਲਾਘਾ ਮਿਲੀ ਹੈ। ਸਰਦਾਰ ਊਧਮ ਸਿੰਘ ਦਾ ਕਿਰਦਾਰ ਨਿਭਾ ਕੇ ਵਿੱਕੀ ਕੌਸ਼ਲ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਲਿਆ।
ਇਹ ਫਿਲਮ ਪੰਜਾਬ ਦੇ ਸੁਤੰਤਰਤਾ ਸੈਨਾਨੀ ਸਰਦਾਰ ਊਧਮ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਊਧਮ ਸਿੰਘ ਨੇ ਅੰਮ੍ਰਿਤਸਰ ਵਿੱਚ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ ਲੰਡਨ ਵਿੱਚ ਮਾਈਕਲ ਓਡਵਾਇਰ ਦੀ ਹੱਤਿਆ ਕਰ ਦਿੱਤੀ ਸੀ।
ਇਤਿਹਾਸ ਦੇ ਪੰਨਿਆਂ ਨੂੰ ਮੁੜ ਫਲੋਰਦੀ ਇਹ ਫਿਲਮ ਸ਼ੂਜੀਤ ਸਰਕਾਰ ਵੱਲੋਂ ਨਿਰਦੇਸ਼ਤ, ਸ਼ੀਲ ਕੁਮਾਰ ਵੱਲੋਂ ਨਿਰਮਿਤ ਕੀਤੀ ਗਈ ਸੀ ਅਤੇ ਇਸ ਵਿੱਚ ਬਨਿਤਾ ਸੰਧੂ ਅਤੇ ਅਮੋਲ ਪਰਾਸ਼ਰ ਵੀ ਸਨ।

ਆਪਣੀ ਫਿਲਮ ਲਈ ਆਈਫਾ ਅਵਾਰਡਸ ਜਿੱਤਣ ਮਗਰੋਂ ਵਿੱਕੀ ਕੌਸ਼ਲ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਅਭਿਨੇਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ ਇਕ ਗੁਰੂਦੁਆਰੇ ਵਿਚ ਆਸ਼ੀਰਵਾਦ ਲੈਂਦੇ ਦੇਖਿਆ ਜਾ ਸਕਦਾ ਹੈ।
ਫੋਟੋ ਵਿੱਚ, ਵਿੱਕੀ ਕੌਸ਼ਲ ਇੱਕ ਆਲ-ਵਾਈਟ ਰਵਾਇਤੀ ਪਹਿਰਾਵੇ ਚਿੱਟੇ ਰੰਗ ਦੇ ਕੁੜਤੇ ਪਜ਼ਾਮੇ ਵਿੱਚ ਦਿਖਾਈ ਦੇ ਰਹੇ ਹਨ। ਗੁਰਦੁਆਰੇ ਵਿੱਚ ਮੱਥਾ ਟੇਕਦੇ ਹੋਏ ਤਸਵੀਰ ਸ਼ੇਅਰ ਕਰ ਵਿੱਕੀ ਨੇ ਕੈਪਸ਼ਨ ਵਿੱਚ ਲਿਖਿਆ ਹੈ "ਨਿਰਭਉ। ਨਿਰਵੈਰ।"

ਹੋਰ ਪੜ੍ਹੋ: ਹੀਰੋਪੰਤੀ 2 ਦੀ ਰਿਲੀਜ਼ ਤੋਂ ਪਹਿਲਾਂ ਟਾਈਗਰ ਸ਼ਰੌਫ, ਤਾਰਾ ਸੁਤਾਰੀਆ ਮਾਹਿਮ ਦਰਗਾਹ 'ਤੇ ਦੁਆ ਕਰਨ ਲਈ ਪੁੱਜੇ
ਜੇਕਰ ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਕੌਸ਼ਲ, ਸਾਰਾ ਅਲੀ ਖਾਨ ਨਾਲ ਨਿਰਦੇਸ਼ਕ ਲਕਸ਼ਮਣ ਉਟੇਕਰ ਦੀ ਅਨਟਾਈਟਲ ਫਿਲਮ 'ਤੇ ਕੰਮ ਕਰ ਰਹੇ ਹਨ। ਉਹ ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਦੇ ਨਾਲ ਗੋਵਿੰਦਾ ਨਾਮ ਮੇਰਾ, ਅਤੇ ਮੇਘਨਾ ਗੁਲਜ਼ਾਰ ਦੀ ਸੈਮ ਬਹਾਦੁਰ, ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ 'ਤੇ ਆਧਾਰਿਤ ਫਿਲਮਾਂ 'ਤੇ ਵੀ ਕੰਮ ਕਰ ਰਹੇ ਹਨ। ਵਿੱਕੀ ਇੱਕ ਤੋਂ ਬਾਅਦ ਇੱਕ ਆਪਣੇ ਅਪਕਮਿੰਗ ਪ੍ਰੋਜੈਕਟਸ 'ਤੇ ਕੰਮ ਕਰ ਰਹੇ ਹਨ।
View this post on Instagram