Koffee With Karan 7 : ਆਲਿਆ ਭੱਟ ਨੇ ਆਪਣੀ ਸਗਾਈ ਦੀ ਅੰਗੂਠੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਪੜ੍ਹੋ ਪੂਰੀ ਖ਼ਬਰ
Koffee With Karan 7 : ਆਲਿਆ ਭੱਟ ਨੇ ਆਪਣੀ ਸਗਾਈ ਦੀ ਅੰਗੂਠੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਪੜ੍ਹੋ ਪੂਰੀ ਖ਼ਬਰ
Alia Bhatt in Koffee With Karan 7: ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਆਪਣੇ ਦਰਸ਼ਕਾਂ ਲਈ ਆਪਣਾ ਮੋਸਟ ਅਵੇਟਿਡ ਸ਼ੋਅ 'ਕੌਫੀ ਵਿਦ ਕਰਨ ਸੀਜ਼ਨ 7' ਲੈ ਕੇ ਆ ਚੁੱਕੇ ਹਨ। ਇਸ ਸੀਜ਼ਨ ਦੇ ਪਹਿਲੇ ਐਪੀਸੋਡ ਦੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਤੇ ਅਦਾਕਾਰਾ ਆਲਿਆ ਭੱਟ ਪਹੁੰਚੇ ਸਨ। ਇਸ ਦੌਰਾਨ ਕਰਨ ਨੇ ਦੋਹਾਂ ਦੀ ਜ਼ਿੰਦਗੀ ਬਾਰੇ ਕਈ ਸਵਾਲ ਪੁੱਛੇ। ਇਸ ਸ਼ੋਅ 'ਚ ਆਲਿਆ ਭੱਟ ਨੇ ਆਪਣੀ ਸਗਾਈ ਦੀ ਅੰਗੂਠੀ ਨੂੰ ਖ਼ਾਸ ਦੱਸਦੇ ਹੋਏ ਵੱਡਾ ਖੁਲਾਸਾ ਕੀਤਾ ਹੈ।
image From instagram
ਦੱਸ ਦਈਏ ਕਰਨ ਜੌਹਰ ਦਾ ਸ਼ੋਅ 'ਕੌਫੀ ਵਿਦ ਕਰਨ ' 7 ਜੁਲਾਈ ਤੋਂ ਓਟੀਟੀ ਪਲੇਟਫਾਰਮ ਡਿਜ਼ਨੀ ਪਲਸ ਹੌਟਸਟਾਰ ਉੱਤੇ ਸ਼ੁਰੂ ਹੋ ਚੁੱਕਾ ਹੈ। ਸ਼ੋਅ ਦਾ ਪਹਿਲਾ ਐਪੀਸੋਡ ਬੇਹੱਦ ਮਜ਼ੇਦਾਰ 'ਤੇ ਦਿਲਚਸਪ ਰਿਹਾ। 'ਕੌਫੀ ਵਿਦ ਕਰਨ ਸੀਜ਼ਨ 7' ਦੇ ਪਹਿਲੇ ਐਪੀਸੋਡ 'ਚ 'ਰੌਕੀ ਔਰ ਰਾਨੀ ' ਦੇ ਲੀਡ ਅਦਾਕਾਰ ਯਾਨੀ ਰਣਵੀਰ ਸਿੰਘ ਅਤੇ ਆਲਿਆ ਭੱਟ ਕਰਨ ਜੌਹਰ ਨਾਲ ਕੌਫੀ ਪੀਣ ਪਹੁੰਚੇ। ਸ਼ੋਅ ਵਿੱਚ ਰਣਵੀਰ ਸਿੰਘ ਅਤੇ ਆਲੀਆ ਭੱਟ ਨੇ ਆਪਣੀ ਪਰਸਨਲ ਅਤੇ ਲਵ ਲਾਈਫ ਬਾਰੇ ਕਈ ਖੁਲਾਸੇ ਕੀਤੇ।
ਆਲਿਆ ਭੱਟ ਨੇ ਕੌਫੀ ਵਿਦ ਕਰਨ ਦੇ ਰੈਪਿਡ ਫਾਇਰ ਦੌਰ ਵਿੱਚ ਪਤੀ ਰਣਬੀਰ ਕਪੂਰ ਦੀ ਸਾਬਕਾ ਪ੍ਰੇਮਿਕਾ ਨਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ। ਆਲਿਆ ਨੇ ਕੈਟਰੀਨਾ ਅਤੇ ਦੀਪਿਕਾ ਦੋਹਾਂ ਨੂੰ ਆਪਣੀ ਚੰਗੀ ਦੋਸਤ ਦੱਸਿਆ ਹੈ।
image From instagram
ਕਿਉਂ ਖ਼ਾਸ ਹੈ ਆਲਿਆ ਭੱਟ ਦੀ ਸਗਾਈ ਦੀ ਅੰਗੂਠੀ
ਸ਼ੋਅ ਦੌਰਾਨ ਆਲਿਆ ਭੱਟ ਨੇ ਆਪਣੀ ਸਗਾਈ ਦੀ ਅੰਗੂਠੀ ਦੀ ਖਾਸੀਅਤ ਬਾਰੇ ਵੀ ਦੱਸਿਆ। ਉਨ੍ਹਾਂ ਆਪਣੀ ਰਿੰਗ ਨੂੰ ਬੇਹੱਦ ਖਾਸ ਦੱਸਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ। ਸ਼ੋਅ ਦੌਰਾਨ ਜਦੋਂ ਕਰਨ ਜੌਹਰ ਨੇ ਆਲੀਆ ਦੀ ਸਗਾਈ ਦੀ ਅੰਗੂਠੀ ਬਾਰੇ ਪੁੱਛਿਆ ਤਾਂ ਅਦਾਕਾਰਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੇਰੀ ਰਿੰਗ ਮੇਰੇ ਲਈ ਬਹੁਤ ਖਾਸ ਹੈ। ਅੰਗੂਠੀ ਬਾਰੇ ਦੱਸਦੇ ਹੋਏ ਆਲਿਆ ਨੇ ਕਿਹਾ ਕਿ ਇਸ ਦਾ ਹੀਰਾ ਬਹੁਤ ਵੱਡਾ ਹੈ। ਇਸ ਦੇ ਨਾਲ ਹੀ ਉਨ੍ਹਾਂ ਰਿੰਗ ਬਾਰੇ ਦਿਲਚਸਪ ਗੱਲ ਦੱਸਦੇ ਹੋਏ ਕਿਹਾ ਕਿ ਇਸ ਰਿੰਗ 'ਚ 'ਮਿਸਿਜ਼ ਹਿਪਸਟਰ' ਲਿਖਿਆ ਹੋਇਆ ਹੈ।
ਆਲਿਆ ਨੇ ਪਤੀ ਰਣਬੀਰ ਨਾਲ ਆਪਣੇ ਰਿਸ਼ਤੇ ਬਾਰੇ ਕੀਤਾ ਖੁਲਾਸਾ
ਆਲਿਆ ਨੇ ਆਪਣੇ ਤੇ ਰਣਬੀਰ ਕਪੂਰ ਦੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਦੱਸਿਆ, 'ਮਿਸਿਜ਼ ਹਿਪਸਟਰ' ਸਾਡੇ ਰਿਸ਼ਤੇ ਦੀ ਫਿਲਾਸਫੀ ਹੈ। ਜਿਸ ਦਾ ਹਰ ਪੱਤਰ ਸਾਡੀ ਖਾਸ ਕਹਾਣੀ ਅਤੇ ਕਿੱਸੇ ਨਾਲ ਜੁੜਿਆ ਹੋਇਆ ਹੈ। ਇਸੇ ਲਈ ਇਹ ਅੰਗੂਠੀ ਮੇਰੇ ਦਿਲ ਦੇ ਬਹੁਤ ਨੇੜੇ ਹੈ।
image From instagram
ਦੱਸ ਦੇਈਏ ਕਿ ਰਣਵੀਰ ਸਿੰਘ ਅਤੇ ਆਲਿਆ ਭੱਟ ਜਲਦ ਹੀ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' 'ਚ ਇਕੱਠੇ ਨਜ਼ਰ ਆਉਣਗੇ। ਇਸ ਫਿਲਮ ਵਿੱਚ ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
