ਜਿਸ ਗੀਤ ਦਾ ਬਹੁਤ ਬੇਸਬਰੀ ਦੇ ਨਾਲ ਦਿਲਜਾਨ ਨੂੰ ਸੀ ਇੰਤਜ਼ਾਰ, ਮੌਤ ਤੋਂ ਬਾਅਦ ਹੋਇਆ ਰਿਲੀਜ਼, ਸੰਗੀਤਕਾਰ ਸਚਿਨ ਆਹੂਜਾ ਵੀ ਗੀਤ ਦੇਖ ਕੇ ਹੋਏ ਭਾਵੁਕ, ਦੇਖੋ ਵੀਡੀਓ

written by Lajwinder kaur | April 20, 2021

ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਨੇ ਜਿਹਨਾਂ ਦਾ ਇਸ ਦੁਨੀਆ ਤੋਂ ਤੁਰ ਜਾਣ ਹਰ ਇੱਕ ਦੀ ਅੱਖ ਨੂੰ ਨਮ ਕਰ ਜਾਂਦੇ ਨੇ । ਜੀ ਹਾਂ 33 ਸਾਲਾ ਦਿਲਜਾਨ ਜੋ ਕਿ ਪਿਛਲੇ ਮਹੀਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ । ਦਿਲਜਾਨ (Diljaan) ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

diljaan new song tere warge-2 out now Image Source: youtube

ਹੋਰ ਪੜ੍ਹੋ : ਸਿੰਮੀ ਚਾਹਲ ਨੂੰ ਇਹ ਗੇਮ ਖੇਡਣੀ ਪਈ ਭਾਰੀ, ਵਾਲ-ਵਾਲ ਬਚੀ ਪੰਜਾਬੀ ਅਦਾਕਾਰਾ, ਦੇਖੋ ਵੀਡੀਓ

inside image of diljaan Image Source: youtube

ਗਾਇਕ ਦਿਲਜਾਨ ਦਾ ਦਾ ਮੋਸਟ ਅਵੇਟਡ ਗੀਤ ‘Tere Warge-2’ ਦਰਸ਼ਕਾਂ ਦੀ ਝੋਲੀ ਪੈ ਚੁੱਕਿਆ ਹੈ। ਇਸ ਗੀਤ ਨੂੰ ਲੈ ਕੇ ਖੁਦ ਦਿਲਜਾਨ ਵੀ ਬਹੁਤ ਉਤਸੁਕ ਸੀ ਕਿ ਕਦੋ ਇਹ ਗਾਣਾ ਦਰਸ਼ਕਾਂ ਦੇ ਰੁਬਰੂ ਹੋਵੇਗਾ। ਪਰ ਕੀ ਪਤਾ ਸੀ ਜਦੋਂ ਇਹ ਗਾਣਾ ਰਿਲੀਜ਼ ਹੋਵੇਗਾ ਤਾਂ ਖੁਦ ਦਿਲਜਾਨ ਇਸ ਨੂੰ ਦੇਖ ਨਹੀਂ ਪਾਵੇਗਾ।

sachin ahuja gives tribute to diljaan

ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਸੰਗੀਤਕਾਰ, ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸਚਿਨ ਆਹੂਜਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗਾਣੇ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਕਦੇ ਜ਼ਿੰਦਗੀ ‘ਚ ਨਹੀਂ ਸੋਚਿਆ ਸੀ ਕੇ ਇੰਨੀ ਛੋਟੀ ਉਮਰ ‘ਚ ਦਿਲਜਾਨ ਸਾਨੂੰ ਛੱਡ ਕੇ ਚਲਾ ਜਾਏਗਾ.. ਬਹੁਤ ਖੁਸ਼ ਸੀ ਉਹ ਇਸ ਗੀਤ ਦੀ ਲਈ...Please ਸੁਣੋ ਤੇ ਸ਼ੇਅਰ ਕਰੋ..as a tribute to Diljaan’ । ਇਸ ਗੀਤ ਨੂੰ ਦਰਸ਼ਕ US Beats ਦੇ ਯੂਟਿਊਬ ਚੈਨਲ ‘ਤੇ ਦੇਖ ਸਕਦੇ ਨੇ।

tere warge 2 song sung by diljaan Image Source: youtube

 

 

0 Comments
0

You may also like