ਜੌਰਡਨ ਸੰਧੂ ਦਾ ਨਵਾਂ ਗੀਤ Enemy ਹੋਇਆ ਰਿਲੀਜ਼, ਨਜ਼ਰ ਆਇਆ ਗਾਇਕ ਦਾ ਵੱਖਰਾ ਅੰਦਾਜ਼
ਜੌਰਡਨ ਸੰਧੂ ਦਾ ਨਵਾਂ ਗੀਤ Enemy ਹੋਇਆ ਰਿਲੀਜ਼, ਨਜ਼ਰ ਆਇਆ ਗਾਇਕ ਦਾ ਵੱਖਰਾ ਅੰਦਾਜ਼
Jordan Sandhu Enemy Song Release: ਮਸ਼ਹੂਰ ਪੰਜਾਬੀ ਗਾਇਕ ਜੌਰਡਨ ਸੰਧੂ (Jordan Sandhu) ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਦਾ ਨਵਾਂ ਗੀਤ 'Enemy' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਜੋਰਡਨ ਸੰਧੂ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਜੌਰਡਨ ਸੰਧੂ ਦਾ ਨਵਾਂ ਗੀਤ ਐਨਮੀ ਹੋਇਆ ਰਿਲੀਜ਼
ਹਾਲ ਹੀ ਵਿੱਚ ਜੌਰਡਨ ਸੰਧੂ ਦਾ ਨਵਾਂ ਗੀਤ ‘ਐਨਮੀ’ ਰਿਲੀਜ਼ ਹੋ ਚੁੱਕਿਆ ਹੈ। ਆਪਣੀ ਦਮਦਾਰ ਆਵਾਜ਼ ਦੇ ਨਾਲ ਲੋਕਾਂ ਦੇ ਦਿਲਾਂ ‘ਚ ਰਾਜ ਕਰਨ ਵਾਲੇ ਫੈਨਜ਼ ਜੋਰਡਨ ਦੇ ਗੀਤਾਂ ਦੀ ਉਡੀਕ ਕਰਦੇ ਹਨ। ਹੁਣ ਫੈਨਜ਼ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਅਤੇ ਗਾਇਕ ਨਵਾਂ ਗੀਤ ਲੈ ਕੇ ਹਾਜ਼ਰ ਹਨ। ਹਰ ਵਾਰ ਦੀ ਤਰ੍ਹਾਂ ਲੋਕਾਂ ਨੂੰ ‘ਐਨੇਮੀ’ ਗੀਤ ਕਾਫੀ ਪਸੰਦ ਰਿਹਾ ਹੈ।
ਜੌਰਡਨ ਸੰਧੂ ਦੇ ਨਵੇਂ ਗੀਤ ‘ਐਨਮੀ’ ਦੇ ਇਸ ਗੀਤ ਬਾਰੇ ਗੱਲ ਕਰੀਏ ਤਾਂ ਇਹ ਗੀਤ ਮਨਦੀਪ ਮਾਵੀ ਵੱਲੋ ਲਿਖਿਆ ਹੋਇਆ ਹੈ ਅਤੇ ਸਟਾਰਬੋਈ ਵੱਲੋ ਇਸ ਮਿਊਜ਼ਿਕ ਦਿੱਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕਾਂ ਦੇ ਵੱਲੋਂ ਵੀ ਇਸ ‘ਤੇ ਖੂਬ ਰਿਐਕਸ਼ਨ ਆ ਰਹੇ ਹਨ ਅਤੇ ਫੈਨਜ਼ ਕਮੈਂਟ ਰਾਹੀਂ ਆਪਣਾ ਪਿਆਰ ਦਿਖਾ ਰਹੇ ਹਨ।
ਜੌਰਡਨ ਸੰਧੂ ਦਾ ਵਰਕ ਫਰੰਟ
ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਨ੍ਹਾਂ ਹਿੱਟ ਗੀਤਾਂ ‘ਚ ਕੁਝ ਕੁ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਅੱਜ ਸੋਹਣੀਏ ਤੇਰਾ ਬਰਥਡੇ ਆ’, ‘ਤੂੰ ਤੇ ਸ਼ਰਾਬ’, ‘ਤੀਜੇ ਵੀਕ’, ‘ਗੁੱਡ ਲੱਕ’ ਸਣੇ ਕਈ ਗੀਤ ਸ਼ਾਮਿਲ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਹਿਮਾਚਲ ਟੂਰ ਦੀ ਨਵੀਂ ਵੀਡੀਓ ਕੀਤੀ ਸ਼ੇਅਰ, ਸਥਾਨਕ ਲੋਕਾਂ ਨਾਲ ਬਰਫੀਲੀ ਵਾਦੀਆਂ ਦਾ ਮਜ਼ਾ ਲੈਂਦੇ ਆਏ ਨਜ਼ਰ
ਗਾਇਕੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੌਰਡਨ ਸੰਧੂ ਨੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਦਿਲ ਜਿੱਤਿਆ ਹੈ। ‘ਖਤਰੇ ਦਾ ਘੁੱਗੂ’, ‘ਕਾਕੇ ਦਾ ਵਿਆਹ’, ‘ਕਾਲਾ ਸ਼ਾਹ ਕਾਲਾ’ ਸਣੇ ਕਈ ਫ਼ਿਲਮਾਂ ‘ਚ ਜੌਰਡਨ ਸੰਧੂ ਨਜ਼ਰ ਆ ਚੁੱਕੇ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
