ਸਤਿੰਦਰ ਸਰਤਾਜ ਦੀ ਆਵਾਜ਼ ‘ਚ ਫ਼ਿਲਮ ਸ਼ਾਇਰ 'ਚੋਂ ਗੀਤ ‘ਭੁੱਲੀਏ ਕਿਵੇਂ’ ਰਿਲੀਜ਼

Written by  Shaminder   |  March 23rd 2024 11:56 AM  |  Updated: March 23rd 2024 11:56 AM

ਸਤਿੰਦਰ ਸਰਤਾਜ ਦੀ ਆਵਾਜ਼ ‘ਚ ਫ਼ਿਲਮ ਸ਼ਾਇਰ 'ਚੋਂ ਗੀਤ ‘ਭੁੱਲੀਏ ਕਿਵੇਂ’ ਰਿਲੀਜ਼

ਸਤਿੰਦਰ ਸਰਤਾਜ (Satinder Sartaaj) ਦੀ ਫ਼ਿਲਮ ‘ਸ਼ਾਇਰ’ (Shayar)  ਦਾ ਨਵਾਂ ਗੀਤ ‘ਭੁੱਲੀਏ ਕਿਵੇਂ’ ਰਿਲੀਜ਼ ਹੋ ਚੁੱਕਿਆ ਹੈ ।ਇਹ ਇੱਕ ਸੈਡ ਸੌਂਗ ਹੈ । ਜਿਸ ‘ਚ ਇੱਕ ਮੁੰਡੇ ਤੇ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਦਿਲ ਇੱਕ ਦੂਜੇ ਤੋਂ ਵੱਖ ਹੁੰਦੇ ਹਨ ਤਾਂ ਦੋਵਾਂ ‘ਤੇ ਕੀ ਬੀਤਦੀ ਹੈ। ਇਸ ਦਰਦ ਦਾ ਅਹਿਸਾਸ ਉਸੇ ਨੂੰ ਹੁੰਦਾ ਹੈ ਜਿਸ ਨੇ ਇਸ ਦਰਦ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਹੁੰਦਾ ਹੈ। ਇਸ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਲਿਖੇ ਹਨ ਅਤੇ ਖੁਦ ਗਾਇਆ ਵੀ ਹੈ । ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਦੇ ਗੀਤ ਰਿਲੀਜ਼ ਹੋ ਚੁੱਕੇ ਹਨ ।

neeru Bajwa song.jpg

ਹੋਰ ਪੜ੍ਹੋ : ਕੰਗਨਾ ਰਣੌਤ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਕਿਨ੍ਹਾਂ ਫ਼ਿਲਮਾਂ ਦੇ ਨਾਲ ਬਾਲੀਵੁੱਡ ‘ਚ ਹਾਸਲ ਕੀਤੀਆਂ ਬੁਲੰਦੀਆਂ

ਮਿਊਜ਼ਿਕ ਬੀਟ ਮਨਿਸਟਰ ਨੇ ਦਿੱਤਾ ਹੈ ਅਤੇ ਸੰਗੀਤਬੱਧ ਵੀ ਖੁਦ ਸਤਿੰਦਰ ਸਰਤਾਜ ਦੇ ਵੱਲੋਂ ਦਿੱਤਾ ਗਿਆ ਹੈ। ਗੀਤ ਨੂੰ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ‘ਤੇ ਫਿਲਮਾਇਆ ਗਿਆ ਹੈ । 

neeru bajwa 67899.jpg

ਹੋਰ ਪੜ੍ਹੋ : 'ਜੱਟ ਨੂੰ ਚੁੜੇਲ ਟੱਕਰੀ' ਦੀ ਕਾਮਯਾਬੀ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਸਰਗੁਨ ਮਹਿਤਾ, ਤਸਵੀਰਾਂ ਆਈਆਂ ਸਾਹਮਣੇ

ਇਸ ਤੋਂ ਪਹਿਲਾਂ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਈ ਜੋੜੀ 

 ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਜੋੜੀ ਇਸ ਤੋਂ ਪਹਿਲਾਂ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਈ ਸੀ । ਇਸ ਫ਼ਿਲਮ ‘ਚ ਦੋਵਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਤਿੰਦਰ ਸਰਤਾਜ ਕਈ ਫ਼ਿਲਮਾਂ ‘ਚ ਕਰ ਚੁੱਕੇ ਹਨ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ। ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਤਿੰਦਰ ਸਰਤਾਜ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । 

satinder Sartaaj 7889.jpg

ਨੀਰੂ ਬਾਜਵਾ ਦਾ ਵਰਕ ਫਰੰਟ     

ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਜੱਟ ਐਂਡ ਜੂਲੀਅਟ, ਛੜਾ, ਬੂਹੇ ਬਾਰੀਆਂ, ਕਲੀ ਜੋਟਾ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ।

  

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network