Navratri Special: ਨਰਾਤਿਆਂ ਮੌਕੇ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ, ਸਫ਼ਲ ਹੋਵੇਗੀ ਪੂਜਾ
Chaitra Navratri 2024: ਚੇਤ ਨਰਾਤੇ (Navratri ) ਇਸ ਸਾਲ 9 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਹਨ। ਚੇਤ ਨਰਾਤੇ ਦੇ ਸਮੇਂ ਨੌਂ ਦਿਨਾਂ ਲਈ ਮਾਂ ਦੁਰਗਾ ਦੇ ਵੱਖ-ਵੱਖ ਰੂਪਾ ਦੀ ਪੂਜਾ ਕੀਤੀ ਜਾਂਦੀ ਹੈ ਤੇ ਨੌਵੇਂ ਦਿਨ ਕੰਜਕਾਂ ਦਾ ਪੂਜਨ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਨਰਾਤਿਆਂ ਦੀ ਪੂਜਾ ਸਫਲ ਹੋਵੇ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ।
ਨਰਾਤਿਆਂ ਮੌਕੇ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ
ਸਫਾਈ ਦਾ ਰੱਖੋ ਖ਼ਾਸ ਖਿਆਲ
ਨਰਾਤੇ ਸ਼ੁਰੂ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਆਪਣੇ ਘਰ ਦੀ ਚੰਗੀ ਤਰ੍ਹਾਂ ਸਫਾਈ ਕਰਨੀ ਚਾਹੀਦੀ ਹੈ। ਸਵੱਛਤਾ ਦਾ ਨਵਰਾਤਰੀ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ। ਇਸ ਦੇ ਲਈ ਇਹ ਧਿਆਨ ਰੱਖਣਾ ਬਹੁਤ ਜਰੂਰੀ ਹੈ, ਇਹ ਇੱਕ ਧਾਰਮਿਕ ਵਿਸ਼ਵਾਸ ਹੈ ਕਿ ਮਾਂ ਦੁਰਗਾ ਉਨ੍ਹਾਂ ਘਰਾਂ ਵਿੱਚ ਰਹਿੰਦੀ ਹੈ, ਜਿੱਥੇ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ।
ਸ਼ੁੱਧ ਤੇ ਸਾਤਵਿਕ ਭੋਜਨ ਖਾਓ
ਨਰਾਤਿਆਂ ਦੇ ਦੌਰਾਨ ਸਾਤਵਿਕ ਭੋਜਨ ਖਾਣਾ ਚਾਹੀਦਾ ਹੈ। ਇਸ ਸਮੇਂ ਦੇ ਦੌਰਾਨ, ਲਸਣ, ਪਿਆਜ਼, ਮੀਟ ਅਤੇ ਅਲਕੋਹਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਘਰ ਵਿੱਚ ਕਲਸ਼, ਅਖੰਡ ਜੋਤੀ ਸਥਾਪਤ ਕੀਤੀ ਹੈ, ਤਾਂ ਘਰ ਨੂੰ ਖਾਲੀ ਨਾ ਛੱਡੋ। ਜਿਹੜੇ ਲੋਕ ਨਵਰਾਤਰੀ ਦੇ ਦੌਰਾਨ ਵਰਤ ਰੱਖਦੇ ਹਨ ਉਨ੍ਹਾਂ ਨੂੰ ਇਨ੍ਹਾਂ ਨੌਂ ਦਿਨਾਂ ਲਈ ਦਾੜ੍ਹੀ, ਮੁੱਛਾਂ, ਵਾਲ ਅਤੇ ਨਹੁੰ ਨਹੀਂ ਕੱਟਣੇ ਚਾਹੀਦੇ। ਕਾਲੇ ਕੱਪੜੇ ਪਾ ਕੇ ਮਾਂ ਦੁਰਗਾ ਦੀ ਪੂਜਾ ਨਹੀਂ ਕੀਤੀ ਜਾਣੀ ਚਾਹੀਦੀ।
ਚਮੜੇ ਦੀ ਬਣੀਆਂ ਚੀਜ਼ਾਂ ਤੋਂ ਪਰਹੇਜ਼
ਜੇਕਰ ਤੁਸੀਂ ਨਰਾਤਿਆਂ 'ਚ ਨੌ ਦਿਨਾਂ ਦਾ ਵਰਤ ਰੱਖ ਰਹੇ ਹੋ ਤਾਂ ਚਮੜੇ ਤੋਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਈ ਵਾਰ ਲੋਕ ਬਟੂਏ ਤੇ ਚਮੜੇ ਦੀ ਬੈਲਟ ਤੇ ਲੇਡੀਜ਼ ਪਰਸ ਦਾ ਇਸਤੇਮਾਲ ਕਰਦੇ ਪਰ ਨਰਾਤੇ ਦੌਰਾਨ ਇਨ੍ਹਾਂ ਦਾ ਇਸਤੇਮਾਲ ਕਰਨਾ ਵਰਜਿਤ ਹੈ।
ਹੋਰ ਪੜ੍ਹੋ : ਗੁੜੀ ਪਾੜਵਾ 'ਤੇ ਗਣਪਤੀ ਬੱਪਾ ਦਰਸ਼ਨਾਂ ਲਈ ਸਿੱਧੀਵਿਨਾਇਕ ਪਹੁੰਚੀ ਜਾਹਨਵੀ ਕਪੂਰ , ਤਸਵੀਰਾਂ ਹੋਈਆਂ ਵਾਇਰਲ
ਮਨ 'ਚ ਮਾੜੇ ਵਿਚਾਰ ਨਾ ਲਿਆਓ
ਨਰਾਤਿਆਂ ‘ਚ ਮਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਦਿਨ ਕਿਸੇ ਦੇ ਪ੍ਰਤੀ ਵੀ ਵੈਰ ਵਿਰੋਧ ਅਤੇ ਮਨ ‘ਚ ਕਿਸੇ ਪ੍ਰਤੀ ਦੁਸ਼ਮਣੀ ਨਹੀਂ ਰੱਖਣੀ ਚਾਹੀਦੀ। ਕਿਉਂਕਿ ਅਜਿਹਾ ਕਰਕੇ ਤੁਸੀਂ ਮਾਂ ਦਾ ਆਸ਼ੀਰਵਾਦ ਨਹੀਂ ਸਗੋਂ ਉਨ੍ਹਾਂ ਦੀ ਨਾਰਾਜ਼ਗੀ ਹੀ ਹਾਸਿਲ ਕਰੋਗੇ । ਭੁੱਲ ਕੇ ਵੀ ਇਨ੍ਹਾਂ ਦਿਨਾਂ ਦੌਰਾਨ ਲੱਸਣ ਅਤੇ ਮਾਸਾਂਹਾਰੀ ਭੋਜਨ ਦਾ ਸੇਵਨ ਨਾ ਕਰੋ । ਇਸ ਦੌਰਾਨ ਵਰਤ ਕਰਨ ਵਾਲੇ ਲੋਕ ਸਾਦਾ ਭੋਜਨ ਤੇ ਫਲਾਂ ਦਾ ਸੇਵਨ ਕਰ ਸਕਦੇ ਹੋ ।
- PTC PUNJABI