Cashew Milk Benefits : ਕੀ ਤੁਸੀਂ ਵੀ ਚਾਹੁੰਦੇ ਹੋ ਭਾਰ ਘਟਾਉਣਾ, ਇਸਤੇਮਾਲ ਕਰੋਂ ਕਾਜੂ ਦਾ ਦੁੱਧ

ਕਾਜੂ ਇਕ ਬਹੁਤ ਹੀ ਆਮ ਤੌਰ 'ਤੇ ਅਸਾਨੀ ਨਾਲ ਮਿਲਣ ਵਾਲਾ ਡ੍ਰਾਈ ਫਰੂਟ ਹੈ, ਇਸ ਨੂੰ ਆਮ ਤੌਰ 'ਤੇ ਸਿੱਧੇ ਹੀ ਖਾਧਾ ਜਾਂਦਾ ਹੈ, ਜਾਂ ਇਹ ਕਈ ਤਰ੍ਹਾਂ ਦੀਆਂ ਮਿਠਾਈਆਂ ਅਤੇ ਪਕਵਾਨਾਂ ਦੀ ਸੁੰਦਰਤਾ ਵਧਾਉਣ ਵਿਚ ਵੀ ਫਾਇਦੇਮੰਦ ਹੁੰਦਾ ਹੈ।

Reported by: PTC Punjabi Desk | Edited by: Pushp Raj  |  September 11th 2023 07:05 PM |  Updated: September 11th 2023 07:05 PM

Cashew Milk Benefits : ਕੀ ਤੁਸੀਂ ਵੀ ਚਾਹੁੰਦੇ ਹੋ ਭਾਰ ਘਟਾਉਣਾ, ਇਸਤੇਮਾਲ ਕਰੋਂ ਕਾਜੂ ਦਾ ਦੁੱਧ

Cashew Milk Benefits: ਕਾਜੂ ਇਕ ਬਹੁਤ ਹੀ ਆਮ ਤੌਰ 'ਤੇ ਅਸਾਨੀ ਨਾਲ ਮਿਲਣ ਵਾਲਾ ਡ੍ਰਾਈ ਫਰੂਟ ਹੈ, ਇਸ ਨੂੰ ਆਮ ਤੌਰ 'ਤੇ ਸਿੱਧੇ ਹੀ ਖਾਧਾ ਜਾਂਦਾ ਹੈ, ਜਾਂ ਇਹ ਕਈ ਤਰ੍ਹਾਂ ਦੀਆਂ ਮਿਠਾਈਆਂ ਅਤੇ ਪਕਵਾਨਾਂ ਦੀ ਸੁੰਦਰਤਾ ਵਧਾਉਣ ਵਿਚ ਵੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਸਿਹਤਮੰਦ ਭੋਜਨਾਂ ਵਿੱਚ ਗਿਣਿਆ ਜਾਂਦਾ ਹੈ, ਪਰ ਕੀ ਤੁਸੀਂ ਕਦੇ ਕਾਜੂ ਦਾ ਦੁੱਧ ਪੀਤਾ ਹੈ? ਇਸ ਵਿੱਚ ਪੌਲੀਫੇਨੌਲ ਅਤੇ ਕੈਰੋਟੀਨੋਇਡ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਇਹ ਦੁੱਧ ਕਿਹੜੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ।

ਭਾਰ ਘਟਾਉਣ 'ਚ ਫਾਇਦੇਮੰਦ 

ਕਾਜੂ ਦਾ ਦੁੱਧ ਵਿੱਚ ਐਨਾਕਾਰਡਿਕ ਐਸਿਡ ਨਾਂ ਦਾ ਬਾਇਓ ਕੰਪਾਊਂਡ ਹੁੰਦਾ ਹੈ ਜੋ ਸਰੀਰ ਵਿੱਚ ਚਰਬੀ ਨੂੰ ਜਮ੍ਹਾ ਨਹੀਂ ਹੋਣ ਦਿੰਦਾ। ਮੱਝ ਅਤੇ ਗਾਂ ਦੇ ਦੁੱਧ ਦੇ ਮੁਕਾਬਲੇ ਇਸ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਉਹ ਇਸ ਦੁੱਧ ਨੂੰ ਪੀ ਸਕਦੇ ਹਨ।

ਕੈਂਸਰ ਦੀ ਰੋਕਥਾਮ  

ਕਈ ਖੋਜਾਂ ਵਿੱਚ ਇਹ ਸਿੱਧ ਹੋਇਆ ਹੈ ਕਿ ਕਾਜੂ ਵਿੱਚ ਮੌਜੂਦ ਐਨਾਕਾਰਡਿਕ ਐਸਿਡ, ਕਾਰਡੈਨੋਲ, ਬੋਰਾਨ ਵਰਗੇ ਐਂਟੀ-ਆਕਸੀਡੈਂਟ ਮਿਸ਼ਰਣ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕਦੇ ਹਨ, ਜਿਸ ਨਾਲ ਇਸ ਖਤਰਨਾਕ ਬੀਮਾਰੀ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ।

ਕੋਲੇਸਟ੍ਰੋਲ ਦੀ ਕਮੀ  

ਮੱਝ ਅਤੇ ਗਾਂ ਦੇ ਦੁੱਧ ਵਿੱਚ ਚਰਬੀ ਹੁੰਦੀ ਹੈ, ਜੇਕਰ ਤੁਸੀਂ ਇਸ ਨੂੰ ਜ਼ਿਆਦਾ ਪੀਂਦੇ ਹੋ ਤਾਂ ਨਾੜੀਆਂ ਵਿੱਚ ਖਰਾਬ ਕੋਲੈਸਟ੍ਰੋਲ ਵੱਧ ਸਕਦਾ ਹੈ, ਇਸ ਦੇ ਉਲਟ ਜੇਕਰ ਤੁਸੀਂ ਕਾਜੂ ਦਾ ਦੁੱਧ ਪੀਓਗੇ ਤਾਂ LDL ਵਿੱਚ ਭਾਰੀ ਕਮੀ ਆਵੇਗੀ।

ਹੱਡੀ ਦੀ ਮਜ਼ਬੂਤੀ ਨੂੰ ਬਣਾਈ ਰੱਖਣ 'ਚ ਮਦਦਗਾਰ 

ਕਾਜੂ ਦੇ ਦੁੱਧ ਨੂੰ ਕੈਲਸ਼ੀਅਮ, ਵਿਟਾਮਿਨ ਡੀ ਅਤੇ ਮੈਗਨੀਸ਼ੀਅਮ ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ, ਜੋ ਸਾਡੀਆਂ ਹੱਡੀਆਂ ਨੂੰ ਸਿਹਤਮੰਦ ਅਤੇ ਮਜ਼ਬੂਤ ​​ਬਣਾਉਂਦਾ ਹੈ। ਜੇਕਰ ਤੁਸੀਂ ਓਸਟੀਓਪੋਰੋਸਿਸ ਵਰਗੀਆਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਸ ਦੁੱਧ ਨੂੰ ਜ਼ਰੂਰ ਪੀਓ

ਹੋਰ ਪੜ੍ਹੋ: Pushpa 2: ਅੱਲੂ ਅਰਜੁਨ ਦੀ 'ਪੁਸ਼ਪਾ 2' ਦੀ ਰਿਲੀਜ਼ ਡੇਟ ਆਈ ਸਾਹਮਣੇ , ਜਾਣੋ ਕਦੋਂ ਰਿਲੀਜ਼ ਹੋਵੇਗੀ

ਕਿਵੇਂ ਤਿਆਰ ਕਰੀਏ ਕਾਜੂ ਦਾ ਦੁੱਧ ? 

ਸਭ ਤੋਂ ਪਹਿਲਾਂ 200 ਗ੍ਰਾਮ ਕਾਜੂ ਨੂੰ ਇਕ ਕਟੋਰੀ ਪਾਣੀ 'ਚ ਰਾਤ ਭਰ ਭਿਓ ਕੇ ਰੱਖ ਦਿਓ। ਸਵੇਰੇ ਉੱਠਣ ਤੋਂ ਬਾਅਦ ਪਾਣੀ ਕੱਢ ਲਓ ਅਤੇ ਭਿੱਜੇ ਹੋਏ ਕਾਜੂ ਨੂੰ ਇਕ ਪਾਸੇ ਰੱਖ ਦਿਓ। ਇਸ ਤੋਂ ਬਾਅਦ ਇਸ ਨੂੰ 2 ਤੋਂ 3 ਮਿੰਟ ਤੱਕ ਮਿਕਸ ਗਰਾਈਂਡਰ 'ਚ ਚੰਗੀ ਤਰ੍ਹਾਂ ਨਾਲ ਬਲੈਂਡ ਕਰੋ। ਇਸ ਤੋਂ ਬਾਅਦ ਇਸ ਨੂੰ ਬਿਨਾਂ ਤੇਲ ਦੇ ਪੈਨ 'ਚ ਫ੍ਰਾਈ ਕਰੋ ਅਤੇ ਰਾਤ ਨੂੰ ਫਿਰ ਤੋਂ ਭਿੱਜਣ ਲਈ ਛੱਡ ਦਿਓ। ਇਸ ਤੋਂ ਬਾਅਦ ਇਸ ਦੁੱਧ ਨੂੰ ਕੱਚ ਦੇ ਏਅਰ ਟਾਈਟ ਕੰਟੇਨਰ 'ਚ ਚੰਗੀ ਤਰ੍ਹਾਂ ਸਟੋਰ ਕਰ ਲਓ। ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੁੱਧ ਨੂੰ ਬਿਨਾਂ ਖੰਡ ਦੇ ਪੀਣਾ ਚਾਹੀਦਾ ਹੈ।

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network