Advertisment

ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੀ ਹੈ ਮੇਥੀ, ਜਾਣੋ ਇਸ ਨੂੰ ਖਾਣ ਦੇ ਫਾਇਦੇ

ਮੇਥੀ ਦੇ ਪੱਤੇ ਸਬਜ਼ੀ ਦੇ ਤੌਰ 'ਤੇ ਅਤੇ ਬੀਜ ਭੋਜਨ ਨੂੰ ਸੁਆਦੀ ਬਣਾਉਣ ਲਈ ਤਾਂ ਵਰਤੇ ਹੀ ਜਾਂਦੇ ਹਨ ਬਲਕਿ ਮੇਥੀ ਦੀ ਰੋਟੀ ਵੀ ਗੁਣਕਾਰੀ ਹੋਣ ਦੇ ਨਾਲ ਬਾਹਲੀ ਸੁਆਦਲੀ ਵੀ ਬਣਦੀ ਹੈ। ਆਓ ਜਾਣਦੇ ਹਾਂ ਮੇਥੀ ਖਾਣ ਦੇ ਫਾਇਦੇ ਬਾਰੇ 

author-image
By Pushp Raj
New Update
 Benefits of  Fenugreek

Benefits of Fenugreek

Listen to this article
0.75x 1x 1.5x
00:00 / 00:00
Advertisment

Benefits of  Fenugreek: ਮੇਥੀ ਦੇ ਪੱਤੇ ਸਬਜ਼ੀ ਦੇ ਤੌਰ 'ਤੇ ਅਤੇ ਬੀਜ ਭੋਜਨ ਨੂੰ ਸੁਆਦੀ ਬਣਾਉਣ ਲਈ ਤਾਂ ਵਰਤੇ ਹੀ ਜਾਂਦੇ ਹਨ ਬਲਕਿ ਮੇਥੀ ਦੀ ਰੋਟੀ ਵੀ ਗੁਣਕਾਰੀ ਹੋਣ ਦੇ ਨਾਲ ਬਾਹਲੀ ਸੁਆਦਲੀ ਵੀ ਬਣਦੀ ਹੈ। ਆਓ ਜਾਣਦੇ ਹਾਂ ਮੇਥੀ ਖਾਣ ਦੇ ਫਾਇਦੇ ਬਾਰੇ 

Advertisment


ਮੇਥੀ ਦੇ ਪੱਤਿਆਂ ਅਤੇ ਬੀਜਾਂ ਵਿੱਚ ਚਿਕਿਤਸਕ ਗੁਣ ਵੀ ਮੌਜੂਦ ਹੁੰਦੇ ਹਨ, ਜੋ ਕਿ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸ ਨੂੰ ਚਾਰੇ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਭਾਰਤ ਵਿੱਚ ਰਾਜਸਥਾਨ ਮੁੱਖ ਮੇਥੀ ਉਤਪਾਦਕ ਖੇਤਰ ਹੈ। ਹੋਰ ਮੇਥੀ ਉਤਪਾਦਕ ਖੇਤਰ ਮੱਧ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਪੰਜਾਬ ਹਨ। 
"ਲਿਗਿਊਮਿਨਸ" ਪ੍ਰਜਾਤੀ ਨਾਲ ਸੰਬੰਧ ਰੱਖਣ ਵਾਲੀ ਮੇਥੀ ਪੂਰੇ ਦੇਸ਼ ਵਿੱਚ ਉਗਾਈ ਜਾਣ ਵਾਲੀ ਆਮ ਫ਼ਸਲ ਹੈ। ਮੇਥੀ ਦੇ ਪੱਤੇ ਸਬਜ਼ੀ ਦੇ ਤੌਰ 'ਤੇ ਅਤੇ ਬੀਜ ਭੋਜਨ ਨੂੰ ਸੁਆਦੀ ਬਣਾਉਣ ਲਈ ਤਾਂ ਵਰਤੇ ਹੀ ਜਾਂਦੇ ਹਨ 


ਮੇਥੀ ਖਾਣ ਦੇ ਫਾਇਦੇ 

Advertisment


ਮੇਥੀ (Fenugreek) ਦੀਆਂ ਨਿੱਕੀਆਂ-ਨਿੱਕੀਆਂ ਹਰੀਆਂ ਪੱਤੀਆਂ ਏਨੀਆਂ ਲਾਹੇਵੰਦ ਹਨ ਕਿ ਕਈ ਬਿਮਾਰੀਆਂ ਨੂੰ ਜੜੋਂ ਖ਼ਤਮ ਕਰਨ ਵਿੱਚ ਮਦਦਗਾਰ ਹੁੰਦੀਆਂ ਹਨ, ਖਾਸਕਰ ਵਾਲਾਂ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਨ 'ਚ ਫਾਇਦੇਮੰਦ ਹੁੰਦੀ ਹੈ। ਮੇਥੀ ਸਿਰਫ਼ ਫਾਈਬਰ ਦਾ ਗੁਣਕਾਰੀ ਸ੍ਰੋਤ ਹੀ ਨਹੀਂ ਬਲਕਿ ਇਸ ਵਿਚਲੇ ਪ੍ਰੋਟੀਨ, ਵਿਟਾਮਿਨ- ਸੀ, ਨਾਇਆਸਿਨ, ਪੋਟਾਸ਼ੀਅਮ, ਲੋਹ ਕਣ, ਐਲਕਾਲੌਇਡ ਤੇ ਡਾਇਓਸਜੈਨਿਨ ਵੀ ਰਲ ਕੇ ਸਰੀਰ ਨੂੰ ਦਰੁਸਤ ਰੱਖਦੇ ਹਨ। 


ਚਮੜੀ ਦੀ ਸਮੱਸਿਆ 
ਮੂੰਹ ਉੱਤੇ ਬਣ ਰਹੇ ਬਲੈਕ ਹੈੱਡਜ਼, ਫਿੰਸੀਆਂ, ਕਿਲ, ਝੁਰੜੀਆਂ ਨੂੰ ਠੀਕ ਕਰਨਾ ਹੈ ਹੈ ਤਾਂ ਮੇਥੀ ਦੇ ਪੱਤਿਆਂ ਦੀ ਪੇਸਟ ਬਣਾ ਕੇ ਮੂੰਹ 'ਤੇ ਲਗਾ ਸਕਦੇ ਹੋ। ਸਿਆਣੀਆਂ ਅਤੇ ਪੁਰਾਣੀਆਂ ਔਰਤਾਂ ਝੁਰੜੀਆਂ ਅਤੇ ਮੁਹਾਸਿਆਂ ਨੂੰ ਠੀਕ ਕਰਨ ਵਾਸਤੇ ਮੇਥੀ ਦੀ ਪੇਸਟ ਲਗਾਉਂਦੀਆਂ ਸਨ, ਕਿਉਂਕਿ ਉਦੋਂ ਅਜੇ ਬਿਊਟੀ ਨਾਲ ਜੁੜੀਆਂ ਵਸਤੂਆਂ ਘੱਟ ਈ ਮਿਲਦੀਆਂ ਸਨ।


ਵਾਲਾਂ ਲਈ ਵਰਦਾਨ ਹੈ ਮੇਥੀ 

Advertisment

ਸਿਕਰੀ ਅਤੇ ਵਾਲ ਝੜਨ ਤੋਂ ਰੋਕਣ ਲਈ ਮੇਥੀ ਦੀ ਵਰਤੋਂ ਕੀਤੀ ਜਾਂਦੀ ਹੈ। ਭਾਵੇਂ ਖਾਓ ਅਤੇ ਭਾਵੇਂ ਵਾਲਾਂ ਉੱਤੇ ਪੇਸਟ ਬਣਾ ਕੇ ਲਾਓ , ਮੇਥੀ ਦੋਵਾਂ ਹੀ ਸੂਰਤਾਂ 'ਚ ਵਾਲਾਂ ਵਾਸਤੇ ਗੁਣਕਾਰੀ ਹੈ। ਸਿਰਫ਼ ਇਹੀ ਨਹੀਂ ਬਲਕਿ ਮੇਥੀ ਦੇ ਬੀਜ ਪਾਣੀ ਵਿੱਚ ਉਬਾਲ ਕੇ ਅਤੇ ਰਾਤ ਭਰ ਖੋਪੇ ਦੇ ਤੇਲ ਵਿੱਚ ਭਿਉਂ ਕੇ ਰੱਖ ਕੇ ਉਸ ਨਾਲ ਰੋਜ਼ ਹਲਕੀ ਹਲਕੀ ਸਿਰ ਦੀ ਮਾਲਿਸ਼ ਕਰੋ ਵਾਲ ਝੜਨਗੇ ਵੀ ਨਹੀਂ ਤੇ ਸਿਕਰੀ ਤੋਂ ਵੀ ਨਿਜਾਤ ਮਿਲੇਗੀ। 


ਮੋਟਾਪਾ ਕਰੇ ਘੱਟ
ਜੇਕਰ ਕੋਈ ਭਾਰ ਘਟਾਉਣ ਬਾਰੇ ਸੋਚ ਰਿਹਾ ਹੈ, ਜਾਂ ਫਿਰ ਮੋਟਾਪੇ ਤੋਂ ਪਰੇਸ਼ਾਨ ਹੈ ਤਾਂ ਮੇਥੀ ਦੇ ਸੇਵਨ ਨਾਲ ਉਸਨੂੰ ਜ਼ਰੂਰ ਲਾਭ ਮਿਲੇਗਾ। ਮੇਥੀ ਵਧੀਆ ਕੁਦਰਤੀ ਵਰਦਾਨ ਹੋਣ ਦੇ ਕਾਰਨ ਮੋਟਾਪੇ ਤੋਂ ਨਿਜਾਤ ਦਿਵਾਉਣ ਦੇ ਸਮਰੱਥ ਹੈ। ਇਸ ਲਈ ਚੁਸਤ-ਦਰੁਸਤ ਅਤੇ ਫੁਰਤੀਲੇ ਰਹਿਣ ਲਈ ਮੇਥੀ ਜ਼ਰੂਰ ਖਾਓ।

Advertisment

 

ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਫਸਾਨਾ ਖਾਨ ਤੇ ਸਾਜ਼, ਕੀਤਾ 'ਵਾਹਿਗੁਰੂ ਦਾ ਸ਼ੁਕਰਾਨਾ'


ਗੈਸ ਦੀ ਸਮੱਸਿਆ ਕਰੇ ਦੂਰ
ਮੇਥੀ ਦੀ ਸਬਜ਼ੀ ਤਾਂ ਲਾਹੇਵੰਦ ਹੈ ਹੀ , ਪਰ ਇਸਦੇ ਨਾਲ ਹੀ ਮੇਥੀ ਦਾਣਾ ਸਾਡੇ ਸਰੀਰ ਦੇ ਐਸਿਡ ਅਲਕਲਾਇਨ ਸੰਤੁਲਨ ਨੂੰ ਬਰਕਰਾਰ ਰੱਖਦਾ ਹੈ। ਜਿਹੜੇ ਲੋਕ ਐਸਿਡਿਟੀ (ਗੈਸ) ਦੀ ਸਮੱਸਿਆ ਨਾਲ ਪਰੇਸ਼ਾਨ ਹਨ , ਉਨ੍ਹਾਂ ਨੂੰ ਕਿਸੇ ਵੀ ਰੂਪ 'ਚ ਮੇਥੀ ਦਾਣੇ ਦਾ ਸੇਵਨ ਕਰਨਾ ਚਾਹੀਦਾ ਹੈ।

Advertisment

Stay updated with the latest news headlines.

Follow us:
Advertisment
Advertisment
Latest Stories
Advertisment