Dharmendra: ਧਰਮਿੰਦਰ ਪਿੰਡ ਦੇ ਫਾਰਮ ਹਾਊਸ 'ਤੇ ਬਤੀਤ ਕਰ ਰਹੇ ਨੇ ਸਮਾਂ, ਅਦਾਕਾਰ ਨੇ ਨਵੀਂ ਵੀਡੀਓ ਕੀਤੀ ਸਾਂਝੀ

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਇੰਨ੍ਹੀਂ ਦਿਨੀਂ ਆਪਣੀ ਫ਼ਿਲਮ ਰੌਕੀ ਤੇ ਰਾਨੀ ਕੀ ਪ੍ਰੇਮ ਕਹਾਣੀ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਤੋਂ ਆਪਣੀਆਂ ਨਵੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ। ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Written by  Pushp Raj   |  August 07th 2023 12:36 PM  |  Updated: August 07th 2023 12:36 PM

Dharmendra: ਧਰਮਿੰਦਰ ਪਿੰਡ ਦੇ ਫਾਰਮ ਹਾਊਸ 'ਤੇ ਬਤੀਤ ਕਰ ਰਹੇ ਨੇ ਸਮਾਂ, ਅਦਾਕਾਰ ਨੇ ਨਵੀਂ ਵੀਡੀਓ ਕੀਤੀ ਸਾਂਝੀ

Dharmendra Lates Pics: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਇੰਨ੍ਹੀਂ ਦਿਨੀਂ ਆਪਣੀ ਫ਼ਿਲਮ ਰੌਕੀ ਤੇ ਰਾਨੀ ਕੀ ਪ੍ਰੇਮ ਕਹਾਣੀ ਨੂੰ ਲੈ ਕੇ ਸੁਰਖੀਆਂ 'ਚ ਹਨ। ਸ਼ਬਾਨਾ ਆਜ਼ਮੀ ਨਾਲ ਕਿਸਿੰਗ ਸੀਨ ਦੇ ਵਿਵਾਦਾਂ ਵਿਚਾਲੇ ਧਰਮਿੰਦਰ ਨੇ ਹੁਣ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਦੱਸ ਦਈਏ ਕਿ ਧਰਮਿੰਦਰ ਫ਼ਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਆਪਣੀ ਜ਼ਿੰਦਗੀ ਨਾਲ ਜੁੜੇ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੇ ਹਨ। ਹਾਲ ਹੀ 'ਚ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਤੋਂ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਹਾਲ ਹੀ 'ਚ ਧਰਮਿੰਦਰ ਨੇ ਪਿੰਡ 'ਚ ਸਾਦਾ ਜੀਵਨ ਬਤੀਤ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਪਿੰਡ ਵਿੱਚ ਮੰਜੇ ’ਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਧਰਮਿੰਦਰ ਕਹਿ ਰਹੇ ਨੇ, 'ਹੈਲੋ ਦੋਸਤੋ... ਤੁਸੀਂ ਸੋਚ ਰਹੇ ਹੋਵੋਗੇ ਕਿ ਸਾਡਾ ਧਰਮਿੰਦਰ ਕੀ ਕਰ ਰਿਹਾ ਹੈ... ਇਹ ਸਭ ਕੀ ਹੈ... ਇਹ ਮੇਥੀ ਹੈ, ਇਸ ਨੂੰ ਤੋੜਕੇ ਸੁਖਾਇਆ ਹੈ, ਹੁਣ ਇਸ ਨੂੰ ਪਰਾਂਠੇ ਵਿੱਚ ਪਾ ਕੇ ਪਰਾਂਠੇ ਬਣਾਏ ਜਾਣਗੇ ਅਤੇ ਮੱਖਣ ਨਾਲ ਖਾਵਾਂਗੇ। ਮੈਂ ਪਿੰਡ ਵਾਲਿਆਂ ਦੀ ਜ਼ਿੰਦਗੀ ਜੀ ਰਿਹਾ ਹਾਂ। ਇਹ ਮੇਰਾ ਮੰਜ਼ਾ ਹੈ। ਇਹ ਵਧੀਆ ਲੱਗ ਰਿਹਾ ਹੈ। ਪਤਾ ਨਹੀਂ ਕਿਉਂ ਮੈਨੂੰ ਇਹ ਸਭ ਕੁਝ ਤੁਹਾਡੇ ਨਾਲ ਸਾਂਝਾ ਕਰਨਾ ਚੰਗਾ ਲੱਗਦਾ ਹੈ.."

ਧਰਮਿੰਦਰ ਨੇ ਇਸ ਵੀਡੀਓ ਦੇ ਨਾਲ ਕੈਪਸ਼ਨ ਲਿਖਿਆ, 'ਦੋਸਤੋ, ਆਨੰਦ ਲੈਣ ਦਾ ਸਭ ਤੋਂ ਵਧੀਆ ਤਰੀਕਾ...... ਪੂਰੀ ਤਰ੍ਹਾਂ ਨਾਲ ਅਰਾਮਦਾਇਕ ਜ਼ਿੰਦਗੀ। ਵੀਡੀਓ 'ਚ ਧਰਮਿੰਦਰ ਬੇਹੱਦ ਸਾਧਾਰਨ ਲੁੱਕ 'ਚ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਦੇ ਹੱਥਾਂ ਵਿੱਚ ਇੱਕ ਪਲੇਟ ਹੈ ਜਿਸ ਵਿੱਚ ਮੇਥੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ: Bipasha Basu: ਬਿਪਾਸ਼ਾ ਬਾਸੂ ਦੀ ਧੀ ਦੇ ਦਿਲ ‘ਚ ਸੀ ਦੋ ਛੇਦ, ਅਦਾਕਾਰਾ ਨੇ ਵੀਡੀਓ ਸਾਂਝੀ ਕਰ ਬਿਆਨ ਕੀਤਾ ਦਰਦ ਕਿੰਝ ਤਿੰਨ ਮਹੀਨਿਆਂ ਦੀ ਦੇਵੀ ਨੇ ਲੜੀ ਜ਼ਿੰਦਗੀ ਦੀ ਲੜਾਈ 

ਧਰਮਿੰਦਰ, ਸ਼ਬਾਨਾ ਆਜ਼ਮੀ, ਰਣਵੀਰ ਸਿੰਘ, ਆਲੀਆ ਭੱਟ ਸਟਾਰਰ ਇਸ ਫਿਲਮ ਨੇ 9 ਦਿਨਾਂ 'ਚ 90 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਸ ਨਾਲ ਇਹ ਫਿਲਮ ਪਹਿਲੇ ਹਫਤੇ 'ਚ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network