Hariyali Teej 2024: ਹਰਿਆਲੀ ਤੀਜ 'ਤੇ ਕੁਝ ਖਾਸ ਬਨਾਉਣਾ ਚਾਹੁੰਦੇ ਹੋ ਤਾਂ ਬਣਾਓ ਇਹ ਮਿੱਠੇ ਪਕਵਾਨ
Specail Dishes on Hariyali Teej 2024 : ਸਾਉਣ ਦਾ ਪਵਿੱਤਰ ਮਹੀਨਾ ਜਾਰੀ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਇਸ ਮਹੀਨੇ ਦਾ ਹਿੰਦੂ ਧਰਮ ਵਿੱਚ ਆਪਣਾ ਵਿਸ਼ੇਸ਼ ਮਹੱਤਵ ਹੈ। ਹਿੰਦੂ ਧਰਮ ਵਿੱਚ ਸਾਉਣ ਦੇ ਮਹੀਨੇ ਤੋਂ ਤੀਜ ਦੇ ਤਿਉਹਾਰ ਸ਼ੁਰੂ ਹੁੰਦੇ ਹਨ। ਸਾਉਣ ਦੇ ਮਹੀਨੇ ਹਰਿਆਲੀ ਤੀਜ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ। ਜੋ ਕਿ ਇਸ ਵਾਰ 7 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜੇਕਰ ਤੁਸੀਂ ਵੀ ਇਸ ਵਾਰ ਹਰਿਆਲੀ ਤੀਜ 'ਤੇ ਕੁਝ ਖਾਸ ਬਨਾਉਣਾ ਚਾਹੁੰਦੇ ਹੋ ਤਾਂ ਬਣਾਓ ਇਹ ਮਿੱਠੇ ਪਕਵਾਨ।
ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ ਅਤੇ ਸ਼ਾਮ ਨੂੰ ਦੇਵੀ ਪਾਰਵਤੀ-ਭਗਵਾਨ ਸ਼ਿਵ ਦੀ ਪੂਜਾ ਕਰਨ ਤੋਂ ਬਾਅਦ ਪਰਾਣਾ ਕੀਤੀ ਜਾਂਦੀ ਹੈ। ਪੂਜਾ ਵਿੱਚ ਭਗਵਾਨ ਨੂੰ ਵੱਖ-ਵੱਖ ਪਕਵਾਨ ਚੜ੍ਹਾਏ ਜਾਂਦੇ ਹਨ। ਇਸ ਦੌਰਾਨ ਜੇਕਰ ਤੁਸੀਂ ਵੀ ਇਸ ਵਾਰ ਹਰਿਆਲੀ ਤੀਜ 'ਤੇ ਕੁਝ ਖਾਸ ਬਨਾਉਣਾ ਚਾਹੁੰਦੇ ਹੋ ਤਾਂ ਬਣਾਓ ਇਹ ਮਿੱਠੇ ਪਕਵਾਨ।
ਮਾਲਪੂੜੇ
ਤੁਸੀਂ ਹਰਿਆਲੀ ਤੀਜ ਦੇ ਭੋਗ ਵਿੱਚ ਮਾਲਪੂੜੇ ਵੀ ਸ਼ਾਮਲ ਕਰ ਸਕਦੇ ਹੋ। ਕਣਕ ਦੇ ਆਟੇ ਦੀ ਬਣੀ ਇਹ ਬਹੁਤ ਜਲਦੀ ਤਿਆਰ ਹੋ ਜਾਂਦੀ ਹੈ। ਇਸਦੇ ਲਈ ਇੱਕ ਭਾਂਡੇ ਵਿੱਚ ਆਟਾ ਅਤੇ ਸੂਜੀ ਨੂੰ ਮਿਲਾਓ। ਇਸ ਤੋਂ ਬਾਅਦ ਚੀਨੀ, ਇਲਾਇਚੀ ਪਾਊਡਰ, ਪੀਸੀ ਹੋਈ ਸੌਂਫ ਪਾ ਕੇ ਮਿਕਸ ਕਰ ਲਓ। ਇਸ ਤੋਂ ਬਾਅਦ ਥੋੜ੍ਹਾ ਜਿਹਾ ਮਾਵਾ। ਇਸ ਤੋਂ ਬਾਅਦ ਇਸ ਮਿਸ਼ਰਣ 'ਚ ਕੋਸਾ ਦੁੱਧ ਮਿਲਾ ਕੇ ਆਟਾ ਤਿਆਰ ਕਰ ਲਓ। ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਤਾਂ ਕਿ ਆਟੇ 'ਚ ਕੋਈ ਗੰਢ ਨਾ ਰਹੇ। ਇਸ ਤੋਂ ਬਾਅਦ ਪੈਨ 'ਚ ਤੇਲ ਜਾਂ ਘਿਓ ਪਾਓ। ਡੂੰਘੇ ਚਮਚ ਦੀ ਮਦਦ ਨਾਲ ਆਟੇ ਨੂੰ ਤੇਲ ਵਿੱਚ ਡੋਲ੍ਹ ਦਿਓ ਤੇ ਇਸ ਨੂੰ ਦੋਹਾਂ ਪਾਸਿਓ ਚੰਗੀ ਤਰ੍ਹਾਂ ਪਕਾ ਲਵੋ।
ਮਾਵੇ ਦੇ ਲੱਡੂ
ਤੁਸੀਂ ਤੀਜ ਵਿੱਚ ਮਾਂ ਪਾਰਵਤੀ ਅਤੇ ਭਗਵਾਨ ਸ਼ਿਵ ਨੂੰ ਖੋਏ ਦੇ ਲੱਡੂ ਦੇ ਨਾਲ ਭੋਗ ਚੜ੍ਹਾ ਸਕਦੇ ਹੋ। ਇਸ ਲੱਡੂ ਨੂੰ ਬਣਾਉਣ ਲਈ ਬਸ ਖੋਆ ਅਤੇ ਬਹੁਤ ਸਾਰੇ ਸੁੱਕੇ ਮੇਵੇ ਚਾਹੀਦੇ ਹਨ। ਇਹ ਲੱਡੂ ਮਿੰਟਾਂ ਵਿੱਚ ਤਿਆਰ ਹੋ ਜਾਂਦਾ ਹੈ।
ਖੀਰ
ਖੀਰ ਬਣਾਉਣ ਲਈ ਸਭ ਤੋਂ ਆਸਾਨ ਭੋਗ ਵਿਅੰਜਨ ਹੈ। ਇਸ ਨੂੰ ਬਣਾਉਣ ਲਈ ਸਿਰਫ ਦੁੱਧ, ਚਾਵਲ ਅਤੇ ਚੀਨੀ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਦੋ-ਤਿੰਨ ਕਿਸਮ ਦੇ ਭੋਗ ਬਨਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਮੈਨਯੂ ਦੇ ਵਿੱਚ ਖੀਰ ਨੂੰ ਸ਼ਾਮਲ ਕਰ ਸਕਦੇ ਹੋ।ਹੋਰ ਪੜ੍ਹੋ : Hariyali Teej 2024: ਮਾਤਾ ਪਾਰਵਤੀ ਨੂੰ ਸਮਰਪਿਤ ਹਰਿਆਲੀ ਤੀਜ, ਜਾਣੋ ਇਸ ਦਿਨ ਕੀ ਹੈ ਮਹੱਤਵ
ਗੁਜੀਆ
ਹਰਿਆਲੀ ਤੀਜ ਦੇ ਪਰੰਪਰਾਗਤ ਪਕਵਾਨਾਂ ਵਿੱਚ ਘੇਵਰ ਵੀ ਸ਼ਾਮਲ ਹੈ, ਪਰ ਇਸ ਨੂੰ ਘਰ ਵਿੱਚ ਬਣਾਉਣਾ ਥੋੜਾ ਮੁਸ਼ਕਲ ਹੈ, ਇਸ ਲਈ ਅੱਜ ਇਸ ਮੌਕੇ 'ਤੇ ਘੇਵਰ ਦੀ ਬਜਾਏ ਗੁਜੀਆ ਵੀ ਬਣਾਇਆ ਜਾ ਸਕਦਾ ਹੈ। ਖੋਏ ਦੀ ਗੁਜੀਆ ਸਭ ਤੋਂ ਵੱਧ ਪਸੰਦ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਣਾਉਣ ਲਈ ਜ਼ਿਆਦਾ ਸਮੱਗਰੀ ਦੀ ਲੋੜ ਨਹੀਂ ਹੁੰਦੀ ਹੈ।
- PTC PUNJABI