Holi 2024: ਜੇਕਰ ਤੁਸੀਂ ਵੀ ਘਰ 'ਤੇ ਮਨਾਉਣਾ ਚਾਹੁੰਦੇ ਹੋ ਹੋਲੀ ਤਾਂ ਅਪਣਾਓ ਇਹ ਟਿਪਸ
Holi Celebrations 2024: ਭਾਰਤ 'ਚ ਹਰ ਤਿਉਹਾਰ (Holi 2024)ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਖਾਸ ਕਰਕੇ ਹੋਲੀ ਦੇ ਤਿਉਹਾਰ ‘ਤੇ ਤਾਂ ਵੱਖਰੀ ਹੀ ਰੌਣਕ ਦੇਖਣ ਨੂੰ ਮਿਲਦੀ ਹੈ। ਇਸ ਵਾਰ ਰੰਗਾਂ ਦਾ ਤਿਉਹਾਰ ਹੋਲੀ 25 ਮਾਰਚ 2024 ਨੂੰ ਮਨਾਇਆ ਜਾਵੇਗਾ, ਪਰ ਕੀ ਤੁਸੀਂ ਵੀ ਇਸ ਵਾਰ ਘਰ 'ਚ ਹੋਲੀ ਮਨਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ ।
ਹੋਲੀ ਇਹ ਅਜਿਹਾ ਤਿਉਹਾਰ ਹੈ ਕਿ ਇਸ ਦਿਨ ਲੋਕ ਆਪਸੀ ਨਫ਼ਰਤ ਭੁਲਾ ਕੇ ਇੱਕ ਦੂਜੇ ਨੂੰ ਰੰਗ ਚੜ੍ਹਾਉਂਦੇ ਹਨ। ਬੱਚੇ ਹੋਣ ਜਾਂ ਵੱਡੇ ਹਰ ਕੋਈ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦਾ ਹੈ। ਇਸ ਤੋਂ ਇਲਾਵਾ ਕੁਝ ਲੋਕ ਆਪਣੇ ਦੋਸਤਾਂ ਜਾਂ ਪਰਿਵਾਰ ਨਾਲ ਪਾਰਟੀ ਕਰਨ (Holi celebration) ਵੀ ਜਾਂਦੇ ਹਨ। ਇਸ ਦੇ ਨਾਲ ਹੀ ਕਈ ਲੋਕ ਅਜਿਹੇ ਵੀ ਹਨ ਜੋ ਆਪਣੇ ਘਰਾਂ ‘ਚ ਹੀ ਹੋਲੀ ਮਨਾਉਂਦੇ ਹਨ। ਅਜਿਹੀ ਸਥਿਤੀ ਵਿੱਚ ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਘਰ ਵਿੱਚ ਰਹਿ ਕੇ ਹੋਲੀ ਦੇ ਤਿਉਹਾਰ ਨੂੰ ਖਾਸ ਬਣਾ ਸਕਦੇ ਹੋ।
ਗੁਬਾਰੇ ਦੇ ਨਾਲ ਖੇਡੋ ਹੋਲੀ ਹੋਲੀ ਦੇ ਦਿਨ ਤੁਸੀਂ ਪਾਣੀ ਦੇ ਗੁਬਾਰਿਆਂ ਨਾਲ ਮਸਤੀ ਵੀ ਕਰ ਸਕਦੇ ਹੋ। ਹੋਲੀ ਰੰਗਾਂ ਦਾ ਤਿਉਹਾਰ ਹੈ ਅਤੇ ਅਜਿਹੀ ਸਥਿਤੀ ਵਿੱਚ ਤੁਸੀਂ ਪਾਣੀ ਵਿੱਚ ਰੰਗਾਂ ਨੂੰ ਮਿਲਾ ਸਕਦੇ ਹੋ ਅਤੇ ਆਪਣੇ ਦੋਸਤਾਂ ‘ਤੇ ਗੁਬਾਰੇ ਸੁੱਟ ਸਕਦੇ ਹੋ। ਹੋਲੀ ਦੇ ਦਿਨ ਤੁਸੀਂ ਪਾਣੀ ਦੇ ਗੁਬਾਰਿਆਂ ਨਾਲ ਖੂਬ ਮਸਤੀ ਕਰ ਸਕਦੇ ਹੋ।
ਸੈਲਫੀ ਪੁਆਇੰਟ ਬਣਾਓਤੁਸੀਂ ਆਪਣੇ ਘਰ ਵਿੱਚ ਇੱਕ ਸੈਲਫੀ ਪੁਆਇੰਟ ਵੀ ਬਣਾ ਸਕਦੇ ਹੋ। ਅੱਜਕਲ ਲੋਕ ਸੈਲਫੀ ਦੇ ਦੀਵਾਨੇ ਹਨ। ਹੋਲੀ ਦੇ ਤਿਉਹਾਰ ‘ਤੇ ਦੋਸਤਾਂ ਜਾਂ ਪਰਿਵਾਰ ਨਾਲ ਸੈਲਫੀ ਲਓ। ਫੋਟੋਆਂ ਅਤੇ ਸੈਲਫੀਜ਼ ਹਮੇਸ਼ਾ ਯਾਦਾਂ ਦੇ ਰੂਪ ਵਿੱਚ ਸਾਡੇ ਨਾਲ ਜ਼ਿੰਦਾ ਰਹਿੰਦੇ ਹਨ। ਅਜਿਹੇ ‘ਚ ਤੁਸੀਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਫਿਰ ਤੋਂ ਯਾਦ ਕਰ ਸਕਦੇ ਹੋ।
ਗੇਮਸ ਖੇਡੋਰੰਗਾਂ ਦੇ ਤਿਉਹਾਰ ‘ਤੇ ਤੁਸੀਂ ਆਪਣੇ ਘਰ ‘ਤੇ ਰੰਗੋਲੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਘਰ ਬੈਠੇ ਹੀ ਗੇਮਾਂ ਖੇਡ ਸਕਦੇ ਹੋ। ਤੁਸੀਂ ਆਪਣੇ ਭੈਣ-ਭਰਾਵਾਂ ਨਾਲ ਡਾਂਸ-ਆਫ, ਰੰਗੋਲੀ ਮੁਕਾਬਲਾ ਜਾਂ ਕੋਈ ਵੀ ਮਜ਼ੇਦਾਰ ਖੇਡਾਂ ਵੀ ਖੇਡ ਸਕਦੇ ਹੋ। ਇਸ ਨਾਲ ਗੇਮ ਖੇਡਣ ਦਾ ਮਜ਼ਾ ਹੋਰ ਵੀ ਵਧ ਜਾਵੇਗਾ।
ਹੋਰ ਪੜ੍ਹੋ : IVF ਲਈ ਕਿੰਨੀ ਹੋਣੀ ਚਾਹੀਦੀ ਹੈ ਉਮਰ, ਜਾਣੋ ਕਿਉਂ ਸਿੱਧੂ ਮੂਸੇਵਾਲਾ ਦੀ ਮਾਂ ਵੱਲੋਂ ਪੁੱਤ ਨੂੰ ਜਨਮ ਦੇਣ ‘ਤੇ ਹੋਇਆ ਹੰਗਾਮਾ?
ਪਕਵਾਨ ਕਾਊਂਟਰ ਲਗਾਓ ਹੋਲੀ ਦਾ ਤਿਉਹਾਰ ਬੇਸ਼ੱਕ ਰੰਗਾਂ ਨਾਲ ਜੁੜਿਆ ਹੋਇਆ ਹੈ। ਪਰ ਇਸ ਤਿਉਹਾਰ ਦੀ ਖਾਸ ਗੱਲ ਇਹ ਹੈ ਕਿ ਇਸ ਦਿਨ ਹਰ ਤਰ੍ਹਾਂ ਦੀ ਮਠਿਆਈ ਅਤੇ ਗੁਜੀਆ ਘਰ ‘ਚ ਹੀ ਤਿਆਰ ਕੀਤਾ ਜਾ ਸਕਦਾ ਹੈ। ਤੁਸੀਂ ਘਰ ‘ਚ ਮਠਿਆਈਆਂ ਬਣਾ ਕੇ ਵੀ ਇਸ ਤਿਉਹਾਰ ਨੂੰ ਹੋਰ ਖਾਸ ਬਣਾ ਸਕਦੇ ਹੋ।
-