Karva Chauth 2023 : ਕਰਵਾ ਚੌਥ 'ਤੇ ਕਦੋਂ ਹੋਣਗੇ ਚੰਨ ਦੇ ਦੀਦਾਰ, ਜਾਣੋ ਸਰਗੀ ਤੋਂ ਲੈ ਕੇ ਸ਼ੁੱਭ ਮਹੂਰਤ ਤੇ ਪੂਜਾ ਦੀ ਸਹੀ ਵਿਧੀ

ਹਿੰਦੂ ਧਰਮ 'ਚ ਕਰਵਾ ਚੌਥ ਦਾ ਖ਼ਾਸ ਮਹੱਤਵ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਪੂਰਾ ਦਿਨ ਨਿਰਜਲਾ ਵਰਤ ਰੱਖਦੀਆਂ ਹਨ ਤੇ ਮਾਤਾ ਪਾਰਵਤੀ ਦੀ ਪੂਜਾ ਕਰਕੇ ਸਦਾ ਸੁਹਾਗਣ ਰਹਿਣ ਦਾ ਅਸ਼ੀਰਵਾਦ ਲੈਂਦੀਆਂ ਹਨ। ਜੇਕਰ ਤੁਸੀਂ ਵੀ ਕਰਵਾਚੌਥ ਦਾ ਵਰਤ ਰੱਖਣ ਜਾ ਰਹੇ ਹਨ ਤੋਂ ਤਾਂ ਜਾਣੋ ਇਸ ਸਰਗੀ, ਸ਼ੁੱਭ ਮਹੂਰਤ ਤੇ ਪੂਜਾ ਦੀ ਸਹੀ ਵਿਧੀ।

Written by  Pushp Raj   |  October 31st 2023 11:48 AM  |  Updated: October 31st 2023 11:48 AM

Karva Chauth 2023 : ਕਰਵਾ ਚੌਥ 'ਤੇ ਕਦੋਂ ਹੋਣਗੇ ਚੰਨ ਦੇ ਦੀਦਾਰ, ਜਾਣੋ ਸਰਗੀ ਤੋਂ ਲੈ ਕੇ ਸ਼ੁੱਭ ਮਹੂਰਤ ਤੇ ਪੂਜਾ ਦੀ ਸਹੀ ਵਿਧੀ

Karwa Chauth 2023 Shubh Puja Mahurat:  ਹਿੰਦੂ ਧਰਮ 'ਚ ਕਰਵਾ ਚੌਥ (Karwa Chauth) ਦਾ ਖ਼ਾਸ ਮਹੱਤਵ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਪੂਰਾ ਦਿਨ ਨਿਰਜਲਾ ਵਰਤ ਰੱਖਦੀਆਂ ਹਨ ਤੇ ਮਾਤਾ ਪਾਰਵਤੀ ਦੀ ਪੂਜਾ ਕਰਕੇ ਸਦਾ ਸੁਹਾਗਣ ਰਹਿਣ ਦਾ ਅਸ਼ੀਰਵਾਦ ਲੈਂਦੀਆਂ ਹਨ। ਜੇਕਰ ਤੁਸੀਂ ਵੀ ਕਰਵਾਚੌਥ ਦਾ ਵਰਤ ਰੱਖਣ ਜਾ ਰਹੇ ਹਨ ਤੋਂ ਤਾਂ ਜਾਣੋ ਇਸ ਸਰਗੀ, ਸ਼ੁੱਭ ਮਹੂਰਤ ਤੇ ਪੂਜਾ ਦੀ ਸਹੀ ਵਿਧੀ। 

ਇਸ ਸਾਲ ਕਰਵਾਚੌਥ ਦਾ ਵਰਤ 1 ਨਵੰਬਰ ਨੂੰ ਮਨਾਇਆ ਜਾਵੇਗਾ। ਹਿੰਦੂ ਕੈਲੰਡਰ ਅਨੁਸਾਰ, ਇਹ ਵਰਤ ਹਰ ਸਾਲ ਕੱਤਕ ਮਹੀਨੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਾਰੀਖ ਨੂੰ ਆਉਂਦਾ ਹੈ। ਨਾਲ ਹੀ, ਇਸ ਦਿਨ ਚੰਦਰਮਾ ਨੂੰ ਛਾਣਨੀ 'ਚੋਂ ਦੇਖਣ ਦੀ ਇਕ ਬਹੁਤ ਹੀ ਖਾਸ ਪਰੰਪਰਾ ਹੈ, ਜਿਸ ਦਾ ਲੰਬੇ ਸਮੇਂ ਤੋਂ ਪਾਲਣ ਕੀਤਾ ਜਾ ਰਿਹਾ ਹੈ।

ਕਰਵਾ ਚੌਥ 'ਤੇ ਪੂਜਾ ਥਾਲੀ 'ਚ ਰੱਖੋ ਇਹ ਚੀਜ਼ਾਂ

ਕਰਵਾ ਚੌਥ ਦਾ ਤਿਉਹਾਰ ਪਤੀਵਰਤਾ ਔਰਤਾਂ ਲਈ ਖਾਸ ਹੁੰਦਾ ਹੈ। ਵਰਤ ਰੱਖਣ ਲਈ ਪੂਜਾ ਦੇ ਸਮੇਂ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਪੂਜਾ ਥਾਲੀ 'ਚ ਪਾਣੀ, ਥਾਲੀ, ਮਿੱਟੀ ਦਾ ਦੀਵਾ, ਚਾਂਦੀ ਦਾ ਕਟੋਰਾ, ਗੰਗਾ ਜਲ, ਮਠਿਆਈਆਂ, ਚਾਂਦੀ ਦੀ ਥਾਲੀ ਤੇ ਚਾਂਦੀ ਦੇ ਕਲਸ਼ ਰੱਖੇ ਜਾਂਦੇ ਹਨ।

 ਕਰਵਾ ਚੌਥ ਦੇ ਵਰਤ ਦਾ ਸਮਾਂ 

ਸਾਰੀਆਂ ਵਿਆਹੁਤਾ ਔਰਤਾਂ ਕਰਵਾ ਚੌਥ ਦਾ ਵਰਤ ਸਵੇਰੇ 06:39 ਵਜੇ ਤੋਂ ਰੱਖਣ ਜੋ ਰਾਤ 08:59 ਵਜੇ ਤਕ ਜਾਰੀ ਰਹੇਗਾ। ਇਸ ਤੋਂ ਇਲਾਵਾ ਚੰਦਰਮਾ ਚੜ੍ਹਨ ਦਾ ਸਮਾਂ ਰਾਤ ਕਰੀਬ 8 ਵਜੇ ਹੈ।

ਕਰਵਾ ਚੌਥ 'ਤੇ ਪੰਜਾਬ 'ਚ ਕਦੋਂ ਚੜ੍ਹੇਗਾ ਚੰਦ?

ਪੰਜਾਬ 'ਚ ਕਰਵਾ ਚੌਥ ਦੀ ਰਾਤ 08:10 ਵਜੇ ਚੰਦਰਮਾ ਚੜ੍ਹੇਗਾ।

ਕਰਵਾ ਚੌਥ 'ਤੇ ਹਰਿਆਣਾ 'ਚ ਕਦੋਂ ਨਜ਼ਰ ਆਵੇਗਾ ਚੰਦ?

ਕਰਵਾ ਚੌਥ ਦੀ ਚਤੁਰਥੀ ਤਿਥੀ 31 ਅਕਤੂਬਰ ਨੂੰ ਰਾਤ 9:32 ਵਜੇ ਸ਼ੁਰੂ ਹੋਵੇਗੀ ਅਤੇ 1 ਨਵੰਬਰ ਨੂੰ ਰਾਤ 9:21 ਵਜੇ ਸਮਾਪਤ ਹੋਵੇਗੀ। ਹਰਿਆਣਾ 'ਚ 1 ਨਵੰਬਰ ਨੂੰ ਰਾਤ 8:15 ਵਜੇ ਚੰਦਰਮਾ ਚੜ੍ਹਨ ਦਾ ਅਨੁਮਾਨ ਲਗਾਇਆ ਗਿਆ ਹੈ।

ਇਸ ਸਾਲ ਕਰਵਾ ਚੌਥ 'ਤੇ ਬਣ ਰਿਹਾ ਅਦਭੁਤ ਸੰਯੋਗ

ਜੋਤਸ਼ ਮਾਹਰਾਂ ਦੇ ਮੁਤਾਬਕ ਇਸ ਸਾਲ ਲੰਬੇ ਸਮੇਂ ਬਾਅਦ ਕਰਵਾ ਚੌਥ ਦੇ ਵਰਤ 'ਤੇ ਸ਼ਿਵ ਯੋਗ ਅਤੇ ਸਰਵਰਥ ਸਿੱਧੀ ਯੋਗ ਦਾ ਅਦਭੁਤ ਸੁਮੇਲ ਬਨਣ ਜਾ ਰਿਹਾ ਹੈ।

ਸ਼ਿਮਲਾ 'ਚ ਕਦੋਂ ਨਜ਼ਰ ਆਵੇਗਾ ਚੰਦ?

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਰਾਤ 8:07 'ਤੇ ਚੰਦਰਮਾ ਦੇਖਿਆ ਜਾ ਸਕੇਗਾ।

ਹੋਰ ਪੜ੍ਹੋ: Neeru Bajwa: ਕਰਵਾਚੌਥ ਤੋਂ ਪਹਿਲਾਂ ਨੀਰੂ ਬਾਜਵਾ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਸਾੜ੍ਹੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ 

Karva Chauth 2023 Shubh Muhurat (ਕਰਵਾ ਚੌਥ ਸ਼ੁਭ ਮੁਹੂਰਤ 2023):

ਕਰਵਾ ਚੌਥ ਦਾ ਵਰਤ: ਸਵੇਰੇ 6:36 ਤੋਂ ਸ਼ਾਮ 8:26 ਤਕ।

ਕਰਵਾ ਚੌਥ ਪੂਜਾ: ਸ਼ਾਮ 5:36 ਤੋਂ ਸ਼ਾਮ 6:54 ਤਕ।

ਕਰਵਾ ਚੌਥ ਚੰਦਰਮਾ ਸਮਾਂ: 1 ਨਵੰਬਰ ਰਾਤ 8:05 ਵਜੇ

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network