ਜਾਣੋ ਗਰਮੀਆਂ 'ਚ ਟਮਾਟਰ ਖਾਣ ਦੇ ਫਾਇਦੇ, ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ
Benefits of eating tomatoes : ਟਮਾਟਰ ਜੋ ਕਿ ਖਾਣੇ ਦੇ ਸੁਆਦ ਨੂੰ ਤਾਂ ਵਧਾਉਂਦੇ ਹਨ, ਉੱਥੇ ਹੀ ਇਹ ਸਾਡੀ ਸਿਹਤ ਦੇ ਲਈ ਕਾਫੀ ਫਾਇਦੇਮੰਦ ਹਨ। ਟਮਾਟਰ ਦੀ ਵਰਤੋਂ ਖਾਣਾ ਬਨਾਉਣ ਦੇ ਲਈ ਕੀਤੀ ਜਾਂਦੀ ਹੈ । ਇਸ ਲਈ ਇਹ ਹਰ ਘਰ ‘ਚ ਆਮ ਤੌਰ 'ਤੇ ਰੋਜ਼ਾਨਾ ਇਸਤੇਮਾਲ ਹੋਣ ਵਾਲੀ ਸਬਜ਼ੀ ਹੈ।
ਟਮਾਟਰ ਦੀ ਇੱਕ ਦਿਲਚਸਪ ਗੱਲ ਇਹ ਹੈ ਕਿ ਇਸ ਨੂੰ ਫਲ ਤੇ ਸਬਜ਼ੀ ਦੋਵੇਂ ਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿੱਚ ਫਲ ਤੇ ਸਬਜ਼ੀ ਦੋਹਾਂ ਦੇ ਗੁਣ ਹੁੰਦੇ ਹਨ। ਟਮਾਟਰ ਨੂੰ ਸਬਜ਼ੀ ਬਣਾਉਣ ਤੋਂ ਲੈ ਕੇ ਸੂਪ, ਚਟਣੀ ਅਤੇ ਇੱਥੋਂ ਤੱਕ ਕਿ ਬਿਊਟੀ ਪ੍ਰੋਡਕਟਸ ਦੇ ਰੂਪ ’ਚ ਵੀ ਵਰਤਿਆ ਜਾਂਦਾ ਹੈ । ਟਮਾਟਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਰਾਹਤ ਦਵਾਉਂਦਾ ਹੈ।
ਟਮਾਟਰ ਖਾਣ ਦੇ ਫਾਇਦੇ
ਦੰਦਾਂ 'ਚ ਖੂਨ ਆਉਣ ਦੀ ਸਮੱਸਿਆ
ਦੰਦਾਂ 'ਚੋਂ ਖੂਨ ਨਿਕਲਣ ਜਾਂ ਕਿਸੇ ਤਰ੍ਹਾਂ ਦੀ ਅੰਦਰੂਨੀ ਬਲੀਡਿੰਗ ਦੀ ਸਮੱਸਿਆ ਮਹਿਸੂਸ ਹੋਣ 'ਤੇ ਰੋਜ਼ਾਨਾ 200 ਗ੍ਰਾਮ ਟਮਾਟਰ ਦਾ ਰਸ ਸਵੇਰੇ ਸ਼ਾਮ-ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਦੰਦਾਂ ਨੂੰ ਲਾਭ ਹੁੰਦਾ ਹੈ।
ਗਠੀਏ ਦੀ ਸਮੱਸਿਆ ਨੂੰ ਕਰੇ ਦੂਰ
ਜ਼ਿਆਤਰ ਬਜ਼ੁਰਗ ਗਠੀਏ ਦੇ ਰੋਗ ਤੋਂ ਪੀੜਤ ਹੁੰਦੇ ਹਨ। ਅਜਿਹੇ ਵਿੱਚ ਉਹ ਇਸ ਨੂੰ ਠੀਕ ਕਰਨ ਲਈ ਹਜ਼ਾਰਾਂ ਰੁਪਏ ਖ਼ਰਚ ਕੇ ਇਲਾਜ ਕਰਵਾਉਂਦੇ ਹਨ, ਪਰ ਇਸ ਰੋਗ ਤੋਂ ਰਾਹਤ ਪਾਉਣ ਦੇ ਲਈ ਟਮਾਟਰ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ । ਹਰ ਰੋਜ਼ ਟਮਾਟਰ ਦੇ ਸੂਪ ’ਚ ਅਜਵਾਈਨ ਮਿਲਾ ਕੇ ਪੀਣ ਨਾਲ ਗਠੀਏ ਦੇ ਦਰਦ ਤੋਂ ਆਰਾਮ ਮਿਲਦਾ ਹੈ।
ਕਬਜ਼ ਦੀ ਸਮੱਸਿਆ
ਜ਼ਿਆਦਾਤਰ ਲੋਕ ਕਬਜ਼ ਵਰਗੀ ਬਿਮਾਰੀ ਤੋਂ ਪੀੜਤ ਹੁੰਦੇ ਹਨ। ਟਮਾਟਰ ਦੇ ਸੇਵਨ ਨਾਲ ਕਬਜ਼ ਦੀ ਪਰੇਸ਼ਾਨੀ ਵੀ ਠੀਕ ਹੋ ਜਾਂਦੀ ਹੈ । ਟਮਾਟਰ ਨੂੰ ਕਾਲੀ ਮਿਰਚ ਦੇ ਨਾਲ ਸੇਵਨ ਕਰਨ ਦੇ ਨਾਲ ਕਬਜ਼ ਦੂਰ ਹੁੰਦੀ ਹੈ।
ਹੋਰ ਪੜ੍ਹੋ : ਡਰ ਨੂੰ ਪਿੱਛੇ ਛੱਡ ਜ਼ਿਪ ਲਾਇਨਿੰਗ ਰਾਈਡ ਦਾ ਆਨੰਦ ਮਾਣਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਵੇਖੋ ਵੀਡੀਓ
ਖੂਨ ਦੀ ਕਮੀ
ਜ਼ਿਆਦਾਤਰ ਔਰਤਾਂ ਵਿੱਚ ਐਨੀਮੀਆ ਜਾਂ ਖੂਨ ਦੀ ਕਮੀ ਹੁੰਦੀ ਹੈ। ਇਸ ਦੇ ਚੱਲਦੇ ਉਹ ਨੂੰ ਗਰਭਅਵਸਥਾ ਦੌਰਾਨ ਜਾਂ ਆਮ ਤੌਰ 'ਤੇ ਅਨੀਮੀਆ ਤੋਂ ਪੀੜਤ ਹੋ ਜਾਂਦੀਆ ਹਨ। ਖੂਨ ਦੀ ਕਮੀ ਹੋਣ 'ਤੇ ਰੋਜ਼ਾਨਾ ਟਮਾਟਰ ਨੂੰ ਭੋਜਨ ਦੇ ਨਾਲ ਸਲਾਦ ਦੇ ਤੌਰ 'ਤੇ ਲੈਣਾ ਚਾਹੀਦਾ ਹੈ। ਟਮਾਟਰ ਵਿੱਚ ਵਿਟਾਮਿਨ ਤੇ ਆਈਰਨ ਦੀ ਮਾਤਰਾ ਵੱਧ ਹੁੰਦੀ ਹੈ ਤੇ ਇਹ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।
- PTC PUNJABI