Mothers Day Special 2024: ਜਾਣੋਂ ਬਾਲੀਵੁੱਡ ਦੇ ਮਸ਼ਹੂਰ ਉਨ੍ਹਾਂ ਡਾਇਲਾਗਸ ਬਾਰੇ ਜਿਨ੍ਹਾਂ 'ਚ ਕੀਤਾ ਗਿਆ ਹੈ ਮਾਂ ਦਾ ਜ਼ਿਕਰ
Mothers Day Special 2024: ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਦਰਸ ਡੇਅ ਮਨਾਇਆ ਜਾਂਦਾ ਹੈ। ਬਾਲੀਵੁੱਡ ਫਿਲਮਾਂ ਵਿੱਚ ਵੀ ਮਾਂ ਨੂੰ ਵੀ ਕਾਫੀ ਅਹਿਮ ਸਥਾਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਮਾਂ ਉੱਤੇ ਕਈ ਖਾਸ ਡਾਇਲਾਗ ਵੀ ਬਣਾਏ ਗਏ ਹਨ, ਜੋ ਕਿ ਕਾਫੀ ਮਸ਼ਹੂਰ ਹਨ।
ਬਾਲੀਵੁੱਡ ਦੀ ਕਈ ਫਿਲਮਾਂ ਵਿੱਚ ਮਾਂ ਉੱਤੇ ਕਈ ਮਸ਼ਹੂਰ ਡਾਇਲਾਗ ਬਣਾਏ ਗਏ ਹਨ, ਜੋ ਕਿ ਸਦਾਬਹਾਰ ਹੋ ਗਏ ਹਨ। ਆਓ ਜਾਣਦੇ ਹਾਂ ਬਾਲੀਵੁੱਡ ਫਿਲਮਾਂ ਦੇ ਇਨ੍ਹਾਂ ਡਾਇਲਾਗਸ ਬਾਰੇ।
ਮੇਰੇ ਕਰਨ-ਅਰਜੁਨ ਆਏਂਗੇ
ਫ਼ਿਲਮ ‘ਕਰਨ-ਅਰਜੁਨ’ ‘ਚ ਰਾਖੀ ਦਾ ਡਾਇਲਾਗ ਬਹੁਤ ਮਸ਼ਹੂਰ ਹੋਇਆ ਹੈ।ਜਿਸ ‘ਚ ਰਾਖੀ ਕਹਿੰਦੀ ਹੈ ‘ਜਦੋਂ ਇੱਕ ਮਾਂ ਦਾ ਦਿਲ ਤੜਫਦਾ ਹੈ ਤਾਂ ਅਸਮਾਨ ‘ਚ ਵੀ ਦਰਾਰਾਂ ਪੈ ਜਾਂਦੀਆਂ ਹਨ’। ਰਾਖੀ ਦੇ ਇਸ ਡਾਇਲਾਗ ਨੂੰ ਅੱਜ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ।
ਕਿਸੇ ਵੀ ਔਰਤ ਦੇ ਤਿੰਨ ਜਨਮ ਹੁੰਦੇ ਹਨ
ਕਿਸੇ ਵੀ ਔਰਤ ਦੇ ਇੱਕ ਨਹੀਂ ਤਿੰਨ ਜਨਮ ਹੁੰਦੇ ਹਨ । ਪਹਿਲਾ ਜਦੋਂ ਉਹ ਕਿਸੇ ਦੀ ਧੀ ਬਣ ਕੇ ਦੁਨੀਆ ‘ਚ ਆਉਂਦੀ ਹੈ ਤੇ ਦੂਜਾ ਜਦੋਂ ਉਹ ਕਿਸੇ ਦੀ ਪਤਨੀ ਬਣਦੀ ਹੈ ਅਤੇ ਤੀਜਾ ਉਹ ਜਦੋਂ ਮਾਂ ਬਣਦੀ ਹੈ । ਅਦਾਕਾਰਾ ਰਾਣੀ ਮੁਖਰਜੀ ਦਾ ਇਹ ਡਾਇਲਾਗ ਵੀ ਕਾਫੀ ਮਸ਼ਹੂਰ ਹੋਇਆ ਸੀ।
ਮੇਰੇ ਪਾਸ ਮਾਂ ਹੈ
ਫ਼ਿਲਮ ‘ਦੀਵਾਰ’ ‘ਚ ਸ਼ਸ਼ੀ ਕਪੂਰ ਅਤੇ ਅਮਿਤਾਭ ਬੱਚਨ ਦਾ ਸੀਨ ਹੁੰਦਾ ਹੈ। ਜਿਸ ‘ਚ ਅਮਿਤਾਭ ਬੱਚਨ ਕਹਿੰਦੇ ਹਨ ਕਿ ‘ਆਜ ਮੇਰੇ ਪਾਸ ਗਾੜੀ ਹੈ, ਬੰਗਲਾ ਹੈ, ਬੈਂਕ ਬੈਲੇਂਸ ਹੈ ਤੁਮ੍ਹਾਰੇ ਪਾਸ ਕਯਾ ਹੈ ਤਾਂ ਇਸ ਦੇ ਜਵਾਬ ‘ਚ ਸ਼ਸ਼ੀ ਕਪੂਰ ਕਹਿੰਦੇ ਹਨ ਕਿ ਮੇਰੇ ਪਾਸ ਮਾਂ ਹੈ । ਨਿਰੂਪਮਾ ਰਾਏ ਨੇ ਫ਼ਿਲਮ ‘ਚ ਦੋਵਾਂ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ ।
ਹੋਰ ਪੜ੍ਹੋ : ਤਾਰਕ ਮਹਿਤਾ ਫੇਮ ਗੁਰਚਰਨ ਸਿੰਘ ਨੂੰ ਲਾਪਤਾ ਹੋਏ ਬੀਤੇ ਕਈ ਦਿਨ, ਪੁਲਿਸ ਜਾਂਚ 'ਚ ਹੋਏ ਕਈ ਖੁਲਾਸੇ
ਫਿਲਮ 'ਰਈਸ' ਦਾ ਡਾਇਲਾਗ ਅੰਮੀ ਜਾਨ ਕਹਿਤੀ ਹੈਂ
ਸ਼ਾਹਰੁਖ ਖਾਨ ਨੇ ਆਪਣੀ ਫਿਲਮ ਰਈਸ ਵਿੱਚ ਮਾਂ ਉੱਤੇ ਇੱਕ ਡਾਇਲਾਗ ਬੋਲਿਆ ਸੀ ਅੰਮੀ ਜਾਨ ਕਹਿਤੀ ਹੈਂ ਕਿ ਕੋਈ ਭੀ ਧੰਧਾ ਛੋਟਾ ਜਾ ਬੜਾ ਨਹੀਂ ਹੋਤਾ। ਇਸ ਡਾਇਲਾਗ ਦੇ ਕਾਰਨ ਹੀ ਇਹ ਫਿਲਮ ਸੁਪਰਹਿੱਟ ਹੋ ਗਈ ਸੀ।
- PTC PUNJABI