National Pollution Control Day 2023: ਜਾਣੋ ਕਿਉਂ ਮਨਾਇਆ ਜਾਂਦਾ ਹੈ ਇਹ ਦਿਨ ਤੇ ਇਸ ਦੀ ਮਹੱਤਤਾ
National Pollution Control Day 2023: ਪ੍ਰਦੂਸ਼ਣ ਇਕ ਵੱਡਾ ਮੁੱਦਾ ਹੈ ਜਿਸ ਨਾਲ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਜੂਝ ਰਹੀ ਹੈ। ਮਨੁੱਖਾਂ ਦੇ ਨਾਲ-ਨਾਲ ਇਹ ਕੁਦਰਤ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਹਵਾ ਪ੍ਰਦੂਸ਼ਣ, ਆਵਾਜ਼ ਪ੍ਰਦੂਸ਼ਣ, ਜਲ ਪ੍ਰਦੂਸ਼ਣ ਨਾਲ ਸਾਡਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਹਰ ਸਾਲ ਇਸ ਦਿਨ ਯਾਨੀ 2 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਹਵਾ ਪ੍ਰਦੂਸ਼ਣ ਨੂੰ ਰੋਕਣ ਅਤੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦਿਨ ਦਾ ਕੀ ਮਹੱਤਵ ਹੈ ਅਤੇ ਇਸ ਨੂੰ ਕਿਉਂ ਮਨਾਇਆ ਜਾਂਦਾ ਹੈ।
ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ ਦਾ ਇਤਿਹਾਸ
ਦੱਸ ਦਈਏ ਕਿ ਸਾਲ ਸਾਲ 1984 ਵਿੱਚ ਭੋਪਾਲ ਗੈਸ ਤ੍ਰਾਸਦੀ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੁਖਾਂਤ ਨੂੰ ਯਾਦ ਕਰਦਿਆਂ ਅਤੇ ਪ੍ਰਦੂਸ਼ਣ ਦੀ ਰੋਕਥਾਮ 'ਤੇ ਜ਼ੋਰ ਦੇਣ ਲਈ ਹਰ ਸਾਲ 2 ਦਸੰਬਰ ਨੂੰ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਜਾਂਦਾ ਹੈ।
ਪ੍ਰਦੂਸ਼ਣ ਕੰਟਰੋਲ ਦਿਵਸ ਦੀ ਮਹੱਤਤਾ
ਇਸ ਦਿਨ ਦੀ ਮਹੱਤਤਾ ਬਾਰੇ ਗੱਲ ਕਰੀਏ ਤਾਂ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਪ੍ਰਦੂਸ਼ਣ ਅਤੇ ਹਵਾ ਦੇ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜ਼ਹਿਰੀਲੀ ਹਵਾ ਕਾਰਨ ਆਪਣੀ ਜਾਨ ਨਾਂ ਗਵਾਉਣੀ ਪਵੇ। ਇਸ ਲਈ ਇਹ ਦਿਨ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਜਾਗਰੂਕਤਾ ਫੈਲਾਉਣ ਵੱਲ ਇੱਕ ਕਦਮ ਹੈ। ਇੱਥੇ ਕੁਝ ਅਜਿਹੇ ਤਰੀਕੇ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਪੱਧਰ 'ਤੇ ਵਾਤਾਵਰਨ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹੋ।
ਪ੍ਰਦੂਸ਼ਣ ਨੂੰ ਕੰਟਰੋਲ ਦੇ ਤਰੀਕੇ
ਬਿਜਲੀ ਦੀ ਖਪਤ ਨੂੰ ਘਟਾਉਣਾ
ਜਿਸ ਬਾਲਣ ਤੋਂ ਸਾਡੇ ਘਰਾਂ ਤੱਕ ਬਿਜਲੀ ਪਹੁੰਚਦੀ ਹੈ, ਉਹ ਹਵਾ ਪ੍ਰਦੂਸ਼ਣ ਵਿੱਚ ਪੂਰਾ ਯੋਗਦਾਨ ਪਾਉਂਦੇ ਹਨ। ਲੋੜ ਨਾਂ ਹੋਣ 'ਤੇ ਬਿਜਲੀ ਦੀ ਵਰਤੋਂ ਨਾ ਕਰੋ। ਲੋੜ ਪੈਣ 'ਤੇ ਹੀ ਲਾਈਟਾਂ, ਪੱਖੇ, ਏਸੀ ਜਾਂ ਕੂਲਰ ਦੀ ਵਰਤੋਂ ਕਰੋ। ਬਿਨਾਂ ਕਿਸੇ ਕਾਰਨ ਬਿਜਲੀ ਦੇ ਸਮਾਨ ਜਿਵੇਂ ਪੱਖੇ , ਲਾਈਟਾਂ ਨੂੰ ਚਾਲੂ ਨਾ ਰੱਖੋ।
ਪੈਟਰੋਲ ਤੇ ਡੀਜ਼ਲ ਵਾਲੇ ਵਾਹਨਾਂ ਦੀ ਬਜਾਏ ਕਰੋ ਸਾਇਕਲ ਦੀ ਵਰਤੋਂ
ਵਾਹਨਾਂ ਵਿੱਚੋਂ ਨਿਕਲਣ ਵਾਲਾ ਧੂੰਆਂ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਅਜਿਹੇ ਵਿੱਚ ਲੋਕ ਹਫ਼ਤੇ ਦੇ ਕੁਝ ਦਿਨ ਸਾਈਕਲ ਦੀ ਵਰਤੋਂ ਕਰਕੇ ਵਾਤਾਵਰਣ ਦੀ ਸੱਵਛਤਾ ਨੂੰ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਜੇਕਰ ਬੱਚੇ ਸਾਈਕਲ ਚਲਾ ਕੇ ਸਕੂਲ ਜਾ ਸਕਦੇ ਹਨ ਤਾਂ ਤੁਹਾਨੂੰ ਕਾਰ ਨਹੀਂ ਲੈਣੀ ਚਾਹੀਦੀ। ਇਸ ਦੇ ਨਾਲ ਹੀ ਨਿੱਜੀ ਵਾਹਨਾਂ ਦੀ ਬਜਾਏ ਜਨਤਕ ਆਵਾਜਾਈ ਦੇ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕਰੋ।
ਵੱਧ ਤੋਂ ਵੱਧ ਰੁੱਖ ਲਗਾਓ
ਤੁਸੀਂ ਆਪਣੀ ਬਾਲਕੋਨੀ ਜਾਂ ਘਰ ਦੇ ਵਿਹੜੇ ਵਿੱਚ ਪੌਦੇ ਲਗਾ ਸਕਦੇ ਹੋ। ਇਸ ਨਾਲ ਨਾ ਸਿਰਫ਼ ਜ਼ਹਿਰੀਲੀ ਹਵਾ ਨੂੰ ਸਾਫ਼ ਕਰਨ ਵਿੱਚ ਮਦਦ ਮਿਲੇਗੀ ਸਗੋਂ ਇਹ ਤੁਹਾਡੇ ਘਰ ਨੂੰ ਸੋਹਣਾ ਬਣਾਉਣਗੇ। ਇਸ ਦੇ ਨਾਲ ਕੁਦਰਤੀ ਤੌਰ 'ਤੇ ਤੁਹਾਨੂੰ ਸਾਫ਼ ਹਵਾ ਮਿਲੇਗੀ।
- PTC PUNJABI